
ਦੁਨੀਆ ਦੀ ਸਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਸਾਊਦੀ ਅਰਾਮਕੋ 'ਤੇ ਡਰੋਨ ਹਮਲੇ ਤੋਂ ਬਾਅਦ ਸੋਮਵਾਰ ਨੂੰ ਬਰੇਂਟ ਕਰੂਡ ਦੀਆਂ ਕੀਮਤਾਂ ਵਿੱਚ 28 ਸਾਲ ਦਾ
ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਸਾਊਦੀ ਅਰਾਮਕੋ 'ਤੇ ਡਰੋਨ ਹਮਲੇ ਤੋਂ ਬਾਅਦ ਸੋਮਵਾਰ ਨੂੰ ਬਰੇਂਟ ਕਰੂਡ ਦੀਆਂ ਕੀਮਤਾਂ ਵਿੱਚ 28 ਸਾਲ ਦਾ ਸਭ ਤੋਂ ਵੱਡਾ ਉਛਾਲ ਆਇਆ। ਸੋਮਵਾਰ ਨੂੰ ਇੰਟਰਨੈਸ਼ਨਲ ਮਾਰਕਿਟ 'ਚ ਬਰੇਂਟ ਕਰੂਡ ਦੀਆਂ ਕੀਮਤਾਂ ਵਿੱਚ 20 ਫ਼ੀਸਦੀ ਦੀ ਤੇਜੀ ਆਈ। 14 ਜਨਵਰੀ1991 ਤੋਂ ਬਾਅਦ ਇੰਟਰਾ - ਡੇ ਵਿੱਚ ਇਹ ਸਭ ਤੋਂ ਵੱਡਾ ਉਛਾਲ ਹੈ। ਕੱਚਾ ਤੇਲ ਮਹਿੰਗਾ ਹੋਣ ਨਾਲ ਭਾਰਤ 'ਤੇ ਵੱਡਾ ਅਸਰ ਹੋਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ 'ਚ ਪੈਟਰੋਲ - ਡੀਜ਼ਲ ਦੀਆਂ ਕੀਮਤਾਂ 'ਚ ਵੱਡਾ ਉਛਾਲ ਆ ਸਕਦਾ ਹੈ।
Oil price posts biggest spike on record after Saudi drone attack
ਅਗਲੇ 15 ਦਿਨਾਂ ਵਿੱਚ ਪੈਟਰੋਲ ਦੇ ਮੁੱਲ 5 - 7 ਰੁਪਏ ਪ੍ਰਤੀ ਲਿਟਰ ਤੱਕ ਵੱਧ ਸਕਦੇ ਹਨ। ਦੱਸ ਦਈਏ ਕਿ ਸ਼ਨੀਵਾਰ ਨੂੰ ਹੂਥੀ ਵਿਦਰੋਹੀ ਸੰਗਠਨ ਨੇ ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਦੇ ਅਬਕੈਕ ਅਤੇ ਖੁਰਾਇਸ ਵਿੱਚ ਸਥਿਤ ਤੇਲ ਖੂਹਾਂ 'ਤੇ ਡਰੋਨ ਅਟੈਕ ਕੀਤੇ ਸਨ। ਇਸ ਤੋਂ ਬਾਅਦ ਸਾਊਦੀ ਅਰਬ ਦੀ ਤੇਲ ਕੰਪਨੀ ਨੇ ਉਤਪਾਦਨ ਲੱਗਭੱਗ ਅੱਧਾ ਕਰ ਦਿੱਤਾ ਹੈ। ਸਾਊਦੀ ਤੇਲ ਕੰਪਨੀ ਅਰਾਮਕੋ ਨੇ ਕਿਹਾ ਕਿ ਉਹ ਅਗਲੇ ਕਰੀਬ ਦੋ ਦਿਨਾਂ ਤੱਕ ਉਤਪਾਦਨ ਨੂੰ ਘੱਟ ਰੱਖੇਗੀ ਤਾਂ ਕਿ ਉਨ੍ਹਾਂ ਤੇਲ ਖੂਹਾਂ ਦੀ ਮੁਰੰਮਤ ਕੀਤੀ ਜਾ ਸਕੇ ਜਿੱਥੇ ਹਮਲਾ ਹੋਇਆ ਹੈ।
Oil price posts biggest spike on record after Saudi drone attack
ਆਇਲ ਪ੍ਰਾਇਸ ਡਾਟ ਕਾਮ ਦੀ ਇੱਕ ਰਿਪੋਰਟ ਮੁਤਾਬਕ ਸੋਮਵਾਰ ਨੂੰ ਇੰਟਰਨੈਸ਼ਨਲ ਮਾਰਕਿਟ ਵਿੱਚ ਬਰੇਂਟ ਕਰੂਡ 19.5 ਫੀਸਦੀ ਦੇ ਵਾਧੇ ਨਾਲ 71.95 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਜੋ 28 ਸਾਲਾਂ 'ਚ ਇੱਕ ਦਿਨ ਦੀ ਸਭ ਤੋਂ ਵੱਡੀ ਤੇਜੀ ਹੈ। ਸਾਊਦੀ ਅਰਬ ਦੁਨੀਆ ਦਾ ਸਭ ਤੋਂ ਜ਼ਿਆਦਾ ਤੇਲ ਐਕਪੋਰਟਰ ਹੈ ਅਤੇ ਸਰਕਾਰੀ ਤੇਲ ਪ੍ਰੋਡਿਊਸਰ ਸਾਊਦੀ ਅਰਾਮਕੋ 'ਤੇ ਹਮਲੇ ਦੇ ਚਲਦੇ ਕੰਪਨੀ ਨੇ ਸਪਲਾਈ ਵਿੱਚ 57 ਲੱਖ ਬੈਰਲ ਨਿੱਤ ਦੀ ਕਟੌਤੀ ਕੀਤੀ ਹੈ, ਜੋ ਸੰਸਾਰਿਕ ਸਪਲਾਈ ਦਾ 6 ਫੀਸਦੀ ਹੈ।
Oil price posts biggest spike on record after Saudi drone attack
ਭਾਰਤ 'ਚ 7 ਰੁਪਏ ਤੱਕ ਮਹਿੰਗਾ ਹੋ ਸਕਦਾ ਹੈ ਪੈਟਰੋਲ ਕੇਡਿਆ ਕਮੋਡਿਟੀਜ਼ ਦੇ ਮੈਨੇਜਿੰਗ ਡਾਇਰੈਕਟਰ ਅਜੇ ਕੇਡਿਆ ਨੇ ਦੱਸਿਆ ਕਿ ਇੰਟਰਨੈਸ਼ਨਲ ਮਾਰਕਿਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਦਾ ਅਸਰ ਭਾਰਤ 'ਤੇ ਪਵੇਗਾ। ਭਾਰਤ 'ਚ ਕੱਚੇ ਤੇਲ ਦੀ ਸਪਲਾਈ ਲਈ ਸਾਊਦੀ ਅਰਬ ਮਹੱਤਵਪੂਰਣ ਸ੍ਰੋਤ ਹੈ। ਭਾਰਤ ਲਈ ਸਾਊਦੀ ਅਰਬ ਕੱਚੇ ਤੇਲ ਦਾ ਦੂਜਾ ਸਭ ਤੋਂ ਵੱਡਾ ਨਿਰਿਆਤਕ ਹੈ। ਅਜਿਹੇ 'ਚ ਇੰਟਰਨੈਸ਼ਨਲ ਮਾਰਕਿਟ 'ਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜੀ ਦਾ ਅਸਰ ਭਾਰਤ 'ਤੇ ਵੀ ਪਵੇਗਾ।
Oil price posts biggest spike on record after Saudi drone attack
ਉਨ੍ਹਾਂ ਨੇ ਕਿਹਾ ਸਤੰਬਰ ਮਹੀਨੇ 'ਚ ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਕੱਚਾ ਤੇਲ ਮਹਿੰਗਾ ਹੋਣ ਦਾ ਅਸਰ ਰੁਪਏ 'ਤੇ ਵੀ ਪਵੇਗਾ ਅਤੇ ਰੁਪਏ ਵਿੱਚ 5 ਤੋਂ 8 ਫੀਸਦੀ ਤੱਕ ਕਮਜ਼ੋਰੀ ਆ ਸਕਦੀ ਹੈ। ਮਹਿੰਗਾ ਕੱਚਾ ਤੇਲ ਅਤੇ ਕਮਜ਼ੋਰ ਰੁਪਏ ਨਾਲ ਅਗਲੇ 10 ਦਿਨਾਂ 'ਚ ਪੈਟਰੋਲ ਦੀਆਂ ਕੀਮਤਾਂ ਵਿੱਚ 7 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।