ਭਰਵਾ ਲਓ ਪੈਟਰੋਲ ਤੇ ਡੀਜ਼ਲ, ਪੰਪ 'ਤੇ ਕੋਈ ਨਹੀਂ ਮੰਗੇਗਾ ਪੈਸੇ, ਜਾਣੋ, ਵਿਸ਼ੇਸ਼ ਟੈਕਨੋਲੋਜੀ ਬਾਰੇ!
Published : Jan 25, 2020, 4:05 pm IST
Updated : Jan 25, 2020, 4:05 pm IST
SHARE ARTICLE
RFID technology at petrol pump no need to wait in long queue
RFID technology at petrol pump no need to wait in long queue

ਤੁਹਾਡੀ ਗੱਡੀ ਦੇ ਫਿਊਲ ਨੋਜਲ ਇਸ ਗੱਲ ਦੀ ਜਾਣਕਾਰੀ...

ਨਵੀਂ ਦਿੱਲੀ: ਮੰਨ ਲਓ ਅਗਲੀ ਵਾਰ ਜਦੋਂ ਗੱਡੀ ਵਿਚ ਪੈਟਰੋਲ ਭਰਵਾਉਣ ਲਈ ਪੈਟਰੋਲ ਪੰਪ ਤੇ ਜਾਓ ਤਾਂ ਇਹ ਕੰਮ ਇਕ ਰੇਡਿਆ ਫ੍ਰਿਕੁਐਂਸੀ ਆਈਡੇਂਟਿਫਿਕੇਸ਼ਨ ਤਕਨੀਕ ਦੀ ਮਦਦ ਨਾਲ ਹੀ ਪੂਰਾ ਹੋ ਜਾਵੇ। ਤੁਹਾਡੀ ਗੱਡੀ ਦੇ ਫਿਊਲ ਨੋਜਲ ਇਸ ਗੱਲ ਦੀ ਜਾਣਕਾਰੀ ਦੇ ਦੇਣ ਕਿ ਗੱਡੀ ਵਿਚ ਕਿੰਨਾ ਪੈਟਰੋਲ ਜਾਂ ਡੀਜ਼ਲ ਭਰਨਾ ਹੈ।

PhotoPhoto

ਇਸ ਤੋਂ ਬਾਅਦ ਪੈਟਰੋਲ ਪੰਪ ਅਟੈਂਡੈਂਟ ਇਸ ਦੇ ਆਧਾਰ ਤੇ ਪੈਟਰੋਲ ਜਾਂ ਡੀਜ਼ਲ ਭਰਨ ਅਤੇ ਫਿਰ ਤੁਹਾਨੂੰ ਭੁਗਤਾਨ ਲਈ ਇੰਤਜ਼ਾਰ ਨਹੀਂ ਕਰਨਾ ਪਵੇ ਅਤੇ ਤੁਸੀਂ ਪੈਟਰੋਲ ਭਰਵਾਉਣ ਤੋਂ ਬਾਅਦ ਆਸਾਨੀ ਨਾਲ ਉੱਥੋਂ ਨਿਕਲ ਸਕੋ। ਮੁੰਬਈ, ਨਵੀਂ ਮੁੰਬਈ, ਥਾਣੇ ਅਤੇ ਪੁਣੇ ਦੇ ਕਈ HPCL ਪੈਟਰੋਲ ਪੰਪ ਤੇ ਇਹ ਮੁਮਕਿਨ ਵੀ ਹੋ ਚੁੱਕਿਆ ਹੈ। ਇਸ ਸੁਵਿਧਾ ਨੂੰ ਮੁੰਬਈ ਦੀ ਇਕ ਸਟਾਰਟਅਪ AGS ਟ੍ਰਾਂਜੈਕਟ ਟੈਕਨੋਲਾਜੀ ਲਿਮਿਟੇਡ ਨੇ ਸ਼ੁਰੂ ਕੀਤਾ ਹੈ।

PhotoPhoto

ਇਹ ਅਪਣੇ ਆਪ ਵਿਚ ਭਾਰਤ ਦਾ ਪਹਿਲਾ ਮੋਬਾਇਲ ਫਿਊਲਿੰਗ ਸਾਲਿਊਸ਼ੰਸ ਹੈ ਜਿਸ ਵਿਚ ਪੈਟਰੋਲ ਜਾਂ ਡੀਜ਼ਲ ਭਰਨ ਲਈ ਲੰਬੀਆਂ ਲਾਈਨਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਹਰ ਫਾਸਟਲੇਨ ਯੂਜ਼ਰਸ ਨੂੰ ਇਕ RFID ਸਟਿਕਰ ਉਪਲੱਭਧ ਕਰਵਾਇਆ ਜਾਵੇਗਾ ਜੋ ਕਿ ਉਹਨਾਂ ਦੇ ਫਾਸਟਲੇਨ ਮੋਬਾਇਲ ਐਪ ਨਾਲ ਲਿੰਕ ਹੋਵੇਗਾ। ਇਸ ਐਪ ਦੀ ਮਦਦ ਨਾਲ ਯੂਜ਼ਰ ਪਹਿਲਾਂ ਤੋਂ ਹੀ ਇਹ ਤੈਅ ਕਰ ਸਕੇਗਾ ਕਿ ਉਸ ਨੂੰ ਅਪਣੀ ਗੱਡੀ ਵਿਚ ਕਿੰਨਾ ਈਂਧਨ ਭਰਵਾਉਣਾ ਹੈ।

Petrol PumpPetrol Pump

ਪੈਟਰੋਲ ਪੰਪ ਤੇ ਪਹੁੰਚਣ ਤੋਂ ਬਾਅਦ ਕਾਰ ਦੇ ਵਿੰਡਸ਼ੀਲਡ ਦੇ ਫਾਸਟਲੇਨ RFID ਸਟਿਕਰ ਦੀ ਮਦਦ ਨਾਲ ਗੱਡੀ ਬਾਰੇ ਜਾਣਕਾਰੀ, ਫਿਊਲ ਟਾਈਪ ਨਾਲ-ਨਾਲ ਬਿਲਿੰਗ ਅਤੇ ਪੇਮੈਂਟ ਸਬੰਧੀ ਜਾਣਕਾਰੀ ਪੈਟਰੋਲ ਪੰਪ ਅਟੈਂਡੈਂਟ ਨੂੰ ਮਿਲ ਜਾਵੇਗੀ। ਗੱਡੀ ਵਿਚ ਤੇਲ ਭਰੇ ਜਾਣ ਤੋਂ ਬਾਅਦ ਤੁਹਾਨੂੰ ਮੋਬਾਇਲ ਤੇ ਇਕ ਨੋਟੀਫਿਕੇਸ਼ਨ ਆਵੇਗਾ ਜਿਸ ਤੋਂ ਬਾਅਦ ਤੁਸੀਂ ਅਸਾਨੀ ਨਾਲ ਪੇਮੈਂਟ ਲਈ ਬਿਨਾਂ ਰੁਕੇ ਹੀ ਜਾ ਸਕਦੇ ਹੋ।

Petrol PumpPetrol Pump

ਮੌਜੂਦਾ ਸਮੇਂ, ਐਚਪੀਸੀਐਲ ਦੇ ਕੋਲ ਮੁੰਬਈ, ਨਵੀਂ ਮੁੰਬਈ, ਠਾਣੇ ਅਤੇ ਪੁਣੇ ਵਿੱਚ ਕੁੱਲ 120 ਤੇਜ਼ ਪੈਟਰੋਲ ਪੰਪ ਹਨ। ਇਸ ਨਵੀਂ ਸ਼ੁਰੂਆਤ ਦੇ ਸਤੀਸ਼ ਜੋਪ ਨੇ ਕਿਹਾ ਕਿ ਅਸੀਂ ਇਸ ਸਹੂਲਤ ਨੂੰ ਦੇਸ਼ ਭਰ ਦੇ ਸਾਰੇ ਵੱਡੇ ਸ਼ਹਿਰਾਂ ਵਿਚ ਲਿਆਉਣਾ ਚਾਹੁੰਦੇ ਹਾਂ। ਮਾਰਚ 2020 ਤੱਕ ਅਸੀਂ ਦੇਸ਼ ਦੇ 10 ਵੱਡੇ ਸ਼ਹਿਰਾਂ ਵਿਚ ਤੇਜ਼ ਪੈਟ੍ਰੋਲ ਪੰਪ ਸਹੂਲਤਾਂ ਪ੍ਰਦਾਨ ਕਰਨ ਜਾ ਰਹੇ ਹਾਂ।

ਮੁੰਬਈ ਵਿਚ ਹੀ, ਐਚਪੀਸੀਐਲ ਦੀ ਕੁਲ ਪੈਟਰੋਲ ਵਿਕਰੀ ਦਾ 2% ਫਾਸਟਲੇਨ ਐਪ ਤੋਂ ਆਉਂਦਾ ਹੈ। ਇਸ ਕੰਪਨੀ ਦਾ ਦਾਅਵਾ ਹੈ ਕਿ ਇਸ ਦੇ ਕੁੱਲ ਗਾਹਕਾਂ ਦੀ ਗਿਣਤੀ 90 ਹਜ਼ਾਰ ਹੈ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਟੈਕਨੋਲੋਜੀ ਸਿੱਧੇ ਗਾਹਕਾਂ ਦੇ ਵਿਚਾਰਾਂ ਨੂੰ ਦੂਰ ਕਰਦੀ ਹੈ। ਜਿਵੇਂ, ਬਾਲਣ ਦੀ ਮਾਤਰਾ ਅਤੇ ਕਿੰਨਾ ਪੈਸਾ ਖਰਚਿਆ ਗਿਆ ਆਦਿ। ਇਸ ਤਕਨਾਲੋਜੀ ਵਿਚ ਰਿਅਲ ਟਾਈਮ ਫਿਊਲ ਇੰਡੀਕੇਟਰ ਵੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement