ਦੂਰਸੰਚਾਰ ਵਿਭਾਗ ਨੇ ਕੀਤੀ ਅਪੀਲ BSNL MTNL ਦੀ ਬਿਜਲੀ ਨਾ ਕੱਟੇ
Published : Mar 25, 2019, 5:11 pm IST
Updated : Mar 25, 2019, 5:11 pm IST
SHARE ARTICLE
The telecom department's appeal did not cut the power of BSNL MTNL
The telecom department's appeal did not cut the power of BSNL MTNL

ਵਿਭਾਗ ਨੇ ਕਿਹਾ ਕਿ ਦੋਵੇਂ ਕੰਪਨੀਆਂ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਆਮ ਚੋਣਾਂ ਲਈ ਮਹੱਤਵਪੂਰਣ ਸਵੇਵਾਂ ਦੇ ਰਹੀਆਂ ਹਨ

ਨਵੀਂ ਦਿੱਲੀ- ਦੂਰਸੰਚਾਰ ਵਿਭਾਗ ਨੇ ਸੂਬਾ ਸਰਕਾਰਾਂ ਨੂੰ ਰਹਿੰਦੇ ਬਕਾਏ ਕਾਰਨ ਜਨਤਕ ਖੇਤਰ ਦੀ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਦਿੱਤੀ ਜਾ ਰਹੀ ਬਿਜਲੀ ਨਾ ਕੱਟਣ ਦੀ ਅਪੀਲ ਕੀਤੀ ਹੈ। ਵਿਭਾਗ ਨੇ ਕਿਹਾ ਕਿ ਦੋਵੇਂ ਕੰਪਨੀਆਂ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਆਮ ਚੋਣਾਂ ਲਈ ਮਹੱਤਵਪੂਰਣ ਸਵੇਵਾਂ ਦੇ ਰਹੀਆਂ ਹਨ, ਅਜਿਹੇ ਵਿਚ ਬਕਾਏ ਕਾਰਨ ਬਿਜਲੀ ਕੁਨੈਸ਼ਕਨ ਨਾ ਕੱਟੇ ਜਾਣ। ਸੂਤਰਾਂ ਨੇ ਕਿਹਾ ਕਿ ਬੀਐਸਐਨਐਲ ਪਹਿਲਾਂ ਹੀ ਬਿਜਲੀ ਮਦ ਵਿਚ ਬਕਾਇਆ 90 ਫੀਸਦੀ ਭੁਗਤਾਨ ਕਰ ਚੁੱਕੀ ਹੈ ਅਤੇ ਬਾਕੀ ਅਗਲੇ 15 ਤੋਂ 20 ਦਿਨਾਂ ਵਿਚ ਪੂਰਾ ਕਰਨ ਦੀ ਉਮੀਦ ਕਰ ਰਹੀ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਦੂਰਸੰਚਾਰ ਵਿਭਾਗ ਵੱਲੋਂ ਇਕ ਪੱਤਰ ਸੂਬੇ ਦੇ ਮੁੱਖ ਸਕੱਤਰਾਂ ਨੂੰ ਭੇਜਿਆ ਗਿਆ ਹੈ। ਪੱਤਰ ਵਿਚ ਉਨ੍ਹਾਂ ਐਮਟੀਐਨਐਲ ਅਤੇ ਬੀਐਸਐਨਐਲ ਨੂੰ ਮਿਲਣ ਵਾਲੀ ਬਿਜਲੀ ਨਾ ਕੱਟਣ ਦੀ ਅਪੀਲ ਕੀਤੀ ਗਈ ਹੈ। ਇਸਦਾ ਕਾਰਨ ਕੰਪਨੀਆਂ ਚੋਣਾਂ ਦਾ ਪ੍ਰਬੰਧ ਕਰਨ ਲਈ ਸੂਬਾ ਮਸ਼ੀਨਰੀ ਨੂੰ ਮਹੱਤਵਪੂਣ ਸੇਵਾ ਉਪਲੱਬਧ ਕਰਵਾ ਰਹੀਆਂ ਹਨ। ਇਸ ਸਬੰਧੀ ਸੰਪਰਕ ਕਰਨ ਉਤੇ ਬੀਐਸਐਨਐਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਪਮ ਸ੍ਰੀਵਾਸਤਵ ਨੇ ਕਿਹਾ ਕਿ ਅਸੀਂ ਬਿਜਲੀ ਕੁਨੈਕਸ਼ਨ ਮਦ ਵਿਚ ਕੁੱਲ ਬਕਾਏ ਵਿਚੋਂ 90 ਫੀਸਦੀ ਭੁਗਤਾਨ ਕਰ ਦਿੱਤਾ ਹੈ।  

HTMLHTML

ਹੁਣ ਕਰੀਬ 250 ਕਰੋੜ ਰੁਪਏ ਬਾਕੀ ਰਹਿੰਦੇ ਹਨ ਅਤੇ ਇਸ ਤੋਂ ਅਗਲੇ 15 ਤੋਂ 20 ਦਿਨਾਂ ਵਿਚ ਇਹ ਵੀ ਭਰ ਦਿੱਤੇ ਜਾਣਗੇ। ਕੁਝ ਥਾਵਾਂ ਉਤੇ ਬਿਜਲੀ ਕੱਟੀ ਗਈ ਸੀ, ਪਰ ਉਸ ਨੂੰ ਹੁਣ ਬਹਾਲ ਕਰ ਦਿੱਤਾ ਗਿਆ ਹੈ। ਐਮਟੀਐਨਐਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ ਪੁਰਵਾਰ ਨੇ ਕਿਹਾ ਕਿ ਐਮਟੀਐਨਐਲ ਉਪਰ ਕੋਈ ਬਿਜਲੀ ਬਿਲ ਬਕਾਇਆ ਨਹੀਂ ਹੈ। ਫਰਵਰੀ ਦੇ ਅੰਤ ਤੱਕ ਦੇ ਸਾਰੇ ਭੁਗਤਾਨ ਕੀਤੇ ਜਾ ਚੁੱਕੇ ਹਨ। ਬੀਐਸਐਨਐਲ ਅਤੇ ਐਮਟੀਐਨਐਲ ਦੋਵੇਂ ਆਪਣੇ ਕਰਮਚਾਰੀਆਂ ਨੂੰ ਫਰਵਰੀ ਮਹੀਨੇ ਦੀ ਤਨਖਾਹ ਨਹੀਂ ਦੇ ਸਕੇ ਸਨ।

ਸਰਕਾਰ ਨੇ ਫਰਵਰੀ ਮਹੀਨੇ ਦੀ ਤਨਖਾਹ ਭੁਗਤਾਨ ਲਈ ਨਗਦੀ ਸੰਕਟ ਦਾ ਸਾਹਮਣਾ ਕਰ ਰਹੀ ਐਮਟੀਐਨਐਲ ਨੂੰ 171 ਕਰੋੜ ਰੁਪਏ ਦਾ ਲੰਬਿਤ ਬਕਾਇਆ ਜਾਰੀ ਕੀਤਾ, ਜਦੋਂ ਕਿ ਬੀਐਸਐਨਐਲ ਨੇ ਅੰਤਰਿਕ ਸੰਸਾਧਨਾਂ ਨਾਲ ਕਰੀਬ 850 ਕਰੋੜ ਰੁਪਏ ਬਕਾਏ ਵੇਤਨ ਦਾ ਭੁਗਤਾਨ ਕੀਤਾ। ਦੂਰਸੰਚਾਰ ਖੇਤਰ ਵਿਚ ਸਖ਼ਤ ਮੁਕਾਬਲੇ ਵਿਚ ਜਨਤਕ ਖੇਤਰ ਦੀਆਂ ਦੋਵੇਂ ਕੰਪਨੀਆਂ ਨੇ ਸਰਕਾਰ ਤੋਂ ਵਿੱਤੀ ਮਦਦ ਨੂੰ ਲੈ ਕੇ ਸੰਪਰਕ ਕੀਤਾ ਹੈ, ਪ੍ਰੰਤੂ ਕੇਂਦਰ ਨੇ ਇਸ ਬਾਰੇ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement