Share Market News: ਰਿਜ਼ਰਵ ਬੈਂਕ ਦੀ ਕਾਰਵਾਈ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਲਗਭਗ 12 ਫ਼ੀ ਸਦੀ ਤਕ ਡਿੱਗੇ
Published : Apr 25, 2024, 6:34 pm IST
Updated : Apr 25, 2024, 6:34 pm IST
SHARE ARTICLE
Kotak Mahindra Bank Shares Tank 12% After RBI Action
Kotak Mahindra Bank Shares Tank 12% After RBI Action

ਬੀਐਸਈ 'ਤੇ ਕੰਪਨੀ ਦੇ ਸ਼ੇਅਰ 10.85 ਫ਼ੀ ਸਦੀ ਡਿੱਗ ਕੇ 1,643 ਰੁਪਏ 'ਤੇ ਬੰਦ ਹੋਏ।

Share Market News: ਰਿਜ਼ਰਵ ਬੈਂਕ ਦੇ ਫ਼ੈਸਲੇ ਤੋਂ ਬਾਅਦ ਵੀਰਵਾਰ ਨੂੰ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰਾਂ ਵਿਚ ਲਗਭਗ 12 ਫ਼ੀ ਸਦੀ ਗਿਰਾਵਟ ਆਈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ ਨੂੰ ਬੈਂਕ ਉਤੇ ਤੁਰੰਤ ਪ੍ਰਭਾਵ ਨਾਲ ਆਨਲਾਈਨ ਅਤੇ ਮੋਬਾਈਲ ਬੈਂਕਿੰਗ ਰਾਹੀਂ ਨਵੇਂ ਗਾਹਕਾਂ ਨੂੰ ਜੋੜਨ ਅਤੇ ਕ੍ਰੈਡਿਟ ਕਾਰਡ ਜਾਰੀ ਕਰਨ 'ਤੇ ਪਾਬੰਦੀ ਲਗਾ ਦਿਤੀ ਹੈ।

ਬੀਐਸਈ 'ਤੇ ਕੰਪਨੀ ਦੇ ਸ਼ੇਅਰ 10.85 ਫ਼ੀ ਸਦੀ ਡਿੱਗ ਕੇ 1,643 ਰੁਪਏ 'ਤੇ ਬੰਦ ਹੋਏ। ਕਾਰੋਬਾਰ ਦੌਰਾਨ ਇਹ 12.10 ਫ਼ੀ ਸਦੀ ਡਿੱਗ ਕੇ 1,620 ਰੁਪਏ ਦੇ 52 ਹਫਤੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। NSE 'ਤੇ ਕੰਪਨੀ ਦੇ ਸ਼ੇਅਰ 10.73 ਫ਼ੀ ਸਦੀ ਡਿੱਗ ਕੇ 1,645 ਰੁਪਏ ਪ੍ਰਤੀ ਸ਼ੇਅਰ 'ਤੇ ਬੰਦ ਹੋਏ। ਸੈਸ਼ਨ ਦੌਰਾਨ ਕੰਪਨੀ ਦੇ ਸ਼ੇਅਰ 13 ਫ਼ੀ ਸਦੀ ਡਿੱਗ ਕੇ 52 ਹਫਤਿਆਂ ਦੇ ਹੇਠਲੇ ਪੱਧਰ 1,602 ਰੁਪਏ ਪ੍ਰਤੀ ਸ਼ੇਅਰ 'ਤੇ ਆ ਗਏ।

ਕੰਪਨੀ ਦਾ ਬਾਜ਼ਾਰ ਪੂੰਜੀਕਰਣ (ਐਮਕੈਪ) 39,768.36 ਕਰੋੜ ਰੁਪਏ ਘਟ ਕੇ 3,26,615.40 ਕਰੋੜ ਰੁਪਏ ਰਹਿ ਗਿਆ। ਬੀਐਸਈ ਅਤੇ ਐਨਐਸਈ ਦੋਵਾਂ ਵਿਚ ਕੰਪਨੀ ਦੇ ਸ਼ੇਅਰਾਂ ਵਿਚ ਸੱਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ। ਕੋਟਕ ਮਹਿੰਦਰਾ ਬੈਂਕ ਨੂੰ ਪਿੱਛੇ ਛੱਡਦੇ ਹੋਏ ਐਕਸਿਸ ਬੈਂਕ ਬਾਜ਼ਾਰ ਮੁੱਲਾਂਕਣ ਦੇ ਮਾਮਲੇ ਵਿਚ ਦੇਸ਼ ਦਾ ਚੌਥਾ ਸੱਭ ਤੋਂ ਕੀਮਤੀ ਬੈਂਕ ਬਣ ਗਿਆ ਹੈ। ਐਕਸਿਸ ਬੈਂਕ ਦਾ ਐਮਕੈਪ 3,48,014.45 ਕਰੋੜ ਰੁਪਏ ਰਿਹਾ।

HDFC ਬੈਂਕ, ICICI ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਮਾਰਕੀਟ ਪੂੰਜੀਕਰਣ ਦੇ ਹਿਸਾਬ ਨਾਲ ਤਿੰਨ ਸੱਭ ਤੋਂ ਕੀਮਤੀ ਬੈਂਕ ਹਨ। ਸੂਚਨਾ ਤਕਨਾਲੋਜੀ ਦੇ ਨਿਯਮਾਂ ਦੀ ਵਾਰ-ਵਾਰ ਪਾਲਣਾ ਨਾ ਕਰਨ 'ਤੇ ਸਖ਼ਤ ਕਾਰਵਾਈ ਕਰਦੇ ਹੋਏ, ਆਰਬੀਆਈ ਨੇ ਕੋਟਕ ਮਹਿੰਦਰਾ ਬੈਂਕ ਨੂੰ ਅਪਣੇ ਆਨਲਾਈਨ ਅਤੇ ਮੋਬਾਈਲ ਬੈਂਕਿੰਗ ਰਾਹੀਂ ਨਵੇਂ ਗਾਹਕਾਂ ਨੂੰ ਜੋੜਨ ਅਤੇ ਤੁਰੰਤ ਪ੍ਰਭਾਵ ਨਾਲ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ਤੋਂ ਰੋਕ ਦਿਤਾ। ਰੈਗੂਲੇਟਰ ਨੇ ਬੈਂਕ ਦੇ ਆਈਟੀ ਜੋਖਮ ਪ੍ਰਬੰਧਨ ਵਿਚ 'ਗੰਭੀਰ ਕਮੀਆਂ' ਪਾਈਆਂ ਹਨ।

 (For more Punjabi news apart from Kotak Mahindra Bank Shares Tank 12% After RBI Action, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM
Advertisement