
ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਮੇਹੁਲ ਚੌਕਸੀ ਨੂੰ ਛੇਤੀ ਹੀ ਭਾਰਤ ਵਾਪਸ ਲਿਆਇਆ ਜਾ ਸਕਦਾ ਹੈ।
ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਮੇਹੁਲ ਚੌਕਸੀ ਨੂੰ ਛੇਤੀ ਹੀ ਭਾਰਤ ਵਾਪਸ ਲਿਆਇਆ ਜਾ ਸਕਦਾ ਹੈ। ਐਂਟੀਗੁਆ ਦੇ ਪ੍ਰਧਾਨਮੰਤਰੀ ਗੈਸਟਨ ਬ੍ਰਾਊਨ ਨੇ ਇਸ ਸੰਦਰਭ ਵਿਚ ਬਿਆਨ ਦਿੱਤਾ ਹੈ ਕਿ ਉਹ ਛੇਤੀ ਹੀ ਮੇਹੁਲ ਚੌਕਸੀ ਦੀ ਨਾਗਰਿਕਤਾ ਰੱਦ ਕਰਨ ਵਾਲੇ ਹਨ। ਬ੍ਰਾਊਨ ਦੇ ਮੁਤਾਬਕ ਭਾਰਤ ਵਲੋਂ ਲਗਾਤਾਰ ਇਸਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਸੀ।
Mehul Choksi
ਚੌਕਸੀ ਦੀ ਨਾਗਰਿਕਤਾ ਹੋਵੇਗੀ ਰੱਦ
ਜਾਣਕਾਰੀ ਅਨੁਸਾਰ ਚੌਕਸੀ ਐਂਟੀਗੁਆ ਵਿਚ ਰਹਿ ਰਿਹਾ ਸੀ। ਇਸ ਸੰਦਰਭ ਵਿਚ ਐਂਟੀਗੁਆ ਦੇ ਪ੍ਰਧਾਨਮੰਤਰੀ ਨੇ ਕਿਹਾ ਹੈ ਕਿ ਮੇਹੁਲ ਚੌਕਸੀ ਨੂੰ ਪਹਿਲਾਂ ਇੱਥੇ ਦੀ ਨਾਗਰਿਕਤਾ ਮਿਲੀ ਹੋਈ ਸੀ ਪਰ ਹੁਣ ਇਸਨੂੰ ਰੱਦ ਕਰਕੇ ਉਸਨੂੰ ਭਾਰਤ ਹਵਾਲੇ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀ ਕਿਸੇ ਵੀ ਅਜਿਹੇ ਵਿਅਕਤੀ ਨੂੰ ਆਪਣੇ ਦੇਸ਼ ਵਿਚ ਨਹੀਂ ਰੱਖਾਂਗੇ, ਜਿਸ ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਣ।
Mehul Choksi
ਚੌਕਸੀ ਕੋਲ ਕੋਈ ਨਹੀਂ ਰਸਤਾ
ਹੁਣ ਐਂਟੀਗੁਆ ਵਿਚ ਮੇਹੁਲ ਚੌਕਸੀ ਕੋਲ ਕਿਸੇ ਤਰ੍ਹਾਂ ਦਾ ਕਾਨੂੰਨੀ ਰਸਤਾ ਨਹੀਂ ਬਚਿਆ, ਜਿਸਦੇ ਨਾਲ ਉਹ ਬੱਚ ਸਕੇ ਇਸ ਲਈ ਉਸਦਾ ਭਾਰਤ ਪਰਤਣਾ ਲੱਗਭੱਗ ਤੈਅ ਹੈ।
PNB
ਉਨ੍ਹਾਂ ਨੇ ਕਿਹਾ ਕਿ ਚੌਕਸੀ ਨਾਲ ਜੁੜਿਆ ਮਾਮਲਾ ਫਿਲਹਾਲ ਕੋਰਟ ਵਿਚ ਹੈ, ਇਸ ਲਈ ਉਸਨੂੰ ਭਾਰਤ ਹਵਾਲੇ ਕਰਨ ਤੋਂ ਪਹਿਲਾਂ ਪੂਰੀ ਪ੍ਰਕਿਰਿਆ ਦਾ ਪਾਲਣ ਕਰਨਾ ਪਵੇਗਾ। ਐਂਟੀਗੁਆ ਦੇ ਪ੍ਰਧਾਨਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸਨੂੰ ਲੈ ਕੇ ਭਾਰਤ ਸਰਕਾਰ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ। ਚੌਕਸੀ ਨੂੰ ਸਾਰੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਦਾ ਸਮਾਂ ਵੀ ਦਿੱਤਾ ਜਾਵੇਗਾ।
Mehul Choksi
ਦੱਸ ਦਈਏ ਕਿ ਚੌਕਸੀ 'ਤੇ ਪੰਜਾਬ ਨੈਸ਼ਨਲ ਬੈਂਕ ਨੂੰ ਲੱਗਭੱਗ 14 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾ ਕੇ ਵਿਦੇਸ਼ ਫ਼ਰਾਰ ਹੋਣ ਦਾ ਇਲਜ਼ਾਮ ਹੈ। ਉਸਦੀ ਹਵਾਲਗੀ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਸੀ।
PNB
ਸਰਜਰੀ ਲਈ ਛੱਡਿਆ ਸੀ ਭਾਰਤ
ਇਸ ਤੋਂ ਪਹਿਲਾਂ ਭਾਰਤ ਆਉਣ ਤੋਂ ਇਨਕਾਰ ਕਰਦੇ ਹੋਏ ਚੌਕਸੀ ਨੇ ਕਿਹਾ ਸੀ ਕਿ ਉਹ ਸਿਹਤ ਕਾਰਨਾਂ ਦੇ ਚਲਦੇ ਯਾਤਰਾ ਨਹੀਂ ਕਰ ਸਕਦੇ ਤੇ ਉਨ੍ਹਾਂ ਨੇ ਦਿਲ ਦੀ ਸਰਜਰੀ ਲਈ ਭਾਰਤ ਛੱਡਿਆ ਸੀ। ਇਸਦੇ ਨਾਲ ਹੀ ਉਸਨੇ ਕਿਹਾ ਸੀ ਕਿ ਉਹ ਤੰਦੁਰੁਸਤ ਹੋਣ 'ਤੇ ਹੀ ਭਾਰਤ ਪਰਤੇਗਾ।