ਮਾਸਟਰਕਾਰਡ ਦੇ ਸੀਈਓ ਨੇ ਜੀਐਸਟੀ, ਨੋਟਬੰਦੀ ਦੇ ਫੈਸਲੇ ਨੂੰ ਸਰਾਹਿਆ, ਕਿਹਾ - ਲਾਗੂ ਕਰਨ 'ਚ ਚੂਕ
Published : Jul 25, 2018, 3:00 pm IST
Updated : Jul 25, 2018, 3:00 pm IST
SHARE ARTICLE
Ajay Banga
Ajay Banga

ਮਾਸਟਰਕਾਰਡ ਦੇ ਚੇਅਰਮੈਨ ਅਤੇ ਸੀਈਓ ਅਜੇ ਬੰਗਾ ਨੇ ਮੰਗਲਵਾਰ ਨੂੰ ਭਾਰਤ ਦੇ ਨੋਟਬੰਦੀ ਅਤੇ ਆਧਾਰ ਵਰਗੇ ਸੁਧਾਰ ਪ੍ਰੋਗਰਾਮਾਂ ਦੀ ਜੰਮ ਕੇ ਸ਼ਲਾਘਾ ਕੀਤੀ। ਹਾਲਾਂਕਿ ਇਸ...

ਨਿਊਯਾਰਕ : ਮਾਸਟਰਕਾਰਡ ਦੇ ਚੇਅਰਮੈਨ ਅਤੇ ਸੀਈਓ ਅਜੇ ਬੰਗਾ ਨੇ ਮੰਗਲਵਾਰ ਨੂੰ ਭਾਰਤ ਦੇ ਨੋਟਬੰਦੀ ਅਤੇ ਆਧਾਰ ਵਰਗੇ ਸੁਧਾਰ ਪ੍ਰੋਗਰਾਮਾਂ ਦੀ ਜੰਮ ਕੇ ਸ਼ਲਾਘਾ ਕੀਤੀ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪ੍ਰੋਗਰਾਮਾਂ ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਚਲਾਇਆ ਜਾ ਸਕਦਾ ਸੀ। ਬੰਗਾ ਨੇ ਕਿਹਾ ਕਿ ਉਹ ਇਨਕਾਰਪੋਰੇਸ਼ਨ ਨੂੰ ਉਤਪਾਦਕਤਾ ਦਾ ਲੋਕ ਡੈਮੋਕਰੇਟਾਈਜੇਸ਼ਨ ਦੇ ਰੂਪ ਵਿਚ ਦੇਖਦੇ ਹਨ।  

Ajay BangaAjay Banga

ਇਸ ਤਰ੍ਹਾਂ ਦੀ ਉਤਪਾਦਕਤਾ ਵਧਾਉਣ ਲਈ ਆਰਥਿਕਤਾ 'ਚ ਚੀਜ਼ਾਂ ਨੂੰ ਦੁਰੁਸਤ ਕਰਨ ਦੀ ਜ਼ਰੂਰਤ ਹੈ। ਨੋਟਬੰਦੀ ਅਤੇ ਜੀਐਸਟੀ ਵਰਗੇ ਉਮੰਗੀ ਸੁਧਾਰਾਂ ਦੇ ਜ਼ਰੀਏ ਇਹਨਾਂ ਵਿਚ ਮਦਦ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਲੋਕਾਂ ਨੂੰ ਨੋਟਬੰਦੀ ਅਤੇ ਜੀਐਸਟੀ ਨਾਲ ਜੋ ਪਰੇਸ਼ਾਨੀ ਹੋਈ ਹੈ, ਉਹ ਉਸ ਨੂੰ ਪਸੰਦ ਨਹੀਂ ਕਰਣਗੇ ਅਤੇ ਇਹ ਠੀਕ ਕਦਮ ਸਨ। ਬੰਗਾ ਨੇ ਕਿਹਾ ਕਿ ਤੁਸੀਂ ਇਨ੍ਹਾਂ ਨੂੰ ਕਰਨ  ਦੇ ਬਿਹਤਰ ਤਰੀਕਿਆਂ ਬਾਰੇ ਵਿਚ ਸੋਚ ਸਕਦੇ ਹੋ। ਮੈਂ ਇਸ ਨਾਲ ਸਹਿਮਤ ਹਾਂ। ਬੇਸ਼ੱਕ ਜੀਐਸਟੀ, ਨੋਟਬੰਦੀ ਜਾਂ ਲੋਕਾਂ ਨੂੰ ਰਸਮੀ ਆਰਥਿਕਤਾ ਵਿਚ ਲਿਆਉਣ ਜਾਂ ਕੁਸ਼ਲ ਬਣਾਉਣ ਦੀ ਗੱਲ ਹੋਵੇ, ਚੀਜ਼ਾਂ ਨੂੰ ਜ਼ਿਆਦਾ ਬਿਹਤਰ ਤਰੀਕੇ ਨਾਲ ਲਾਗੂ ਕੀਤਾ ਜਾ ਸਕਦਾ ਹੈ।  

Ajay BangaAjay Banga

ਭਾਰਤ ਵਿਚ ਜੰਮੇ ਅਮਰੀਕੀ ਮਲਟੀਨੈਸ਼ਨਲ ਕੰਪਨੀ ਦੇ ਮੁਖੀ ਨੇ ਇਥੇ ਭਾਰਤੀ ਵਣਜ ਦੂਤਘਰ ਵਿਚ ਵਣਜ ਦੂਤ ਸੰਦੀਪ ਚੱਕਰਵਰਤੀ ਦੀ ਮੌਜੂਦਗੀ ਵਿਚ ਆਯੋਜਿਤ ਭਾਸ਼ਣ ਵਿਚ ਕਿਹਾ ਕਿ ਕੀ ਜੀਐਸਟੀ ਬਿਹਤਰ ਤਰੀਕੇ ਨਾਲ ਕੰਮ ਕਰ ਸਕਦਾ ਸੀ ? ਨਿਸ਼ਚਿਤ ਰੂਪ ਨਾਲ ਪਰ ਘੱਟ ਤੋਂ ਘੱਟ ਕੰਮ ਕੀਤਾ ਗਿਆ ਹੈ, ਜੋ ਸਿਰਫ਼ ਗੱਲ ਕਰਦੇ ਰਹਿਣ ਤੋਂ ਬਿਹਤਰ ਹੈ। ਉਨ੍ਹਾਂ ਨੇ ਆਧਾਰ ਨੂੰ ਇਕ ਚੰਗੇ ਵਿਚਾਰ ਦੱਸਦੇ ਹੋਏ ਕਿਹਾ ਕਿ ਇਸ ਨੇ ਲੋਕਾਂ ਨੂੰ ਪਹਿਚਾਣ ਦਿਤੀ ਹੈ। ਬੰਗਾ ਨੇ ਕਿਹਾ ਕਿ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਚ ਤੇਜ਼ੀ ਲਈ ਭਾਰਤ ਨੂੰ ਉਤਪਾਦਕਤਾ 'ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ।  

Ajay BangaAjay Banga

ਭਾਰਤ ਸਿਰਫ਼ ਨਿਰਮਾਣ ਦੇ ਬੂਤੇ ਹਰ ਮਹੀਨੇ 10 ਲੱਖ ਨੌਕਰੀਆਂ ਦਾ ਸਿਰਜਣ ਨਹੀਂ ਕਰ ਸਕਦਾ ਹੈ, ਜਿਵੇਂ ਕ‌ਿ ਉਹ ਸੋਚ ਰਿਹਾ ਹੈ।  ਉਨ੍ਹਾਂ ਨੇ ਕਿਹਾ ਕਿ ਅੱਜ ਨਿਰਮਾਣ ਦੀ ਰੇਲ ਨੂੰ ਫੜਨਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਦੁਨੀਆਂ ਭਰ ਵਿਚ ਸਪਲਾਈ ਲੜੀ ਪ੍ਰਭਾਵਿਤ ਹੋਈ ਹੈ। ਵਪਾਰ ਦਿੱਕਤਾਂ ਦੀ ਵਜ੍ਹਾ ਨਾਲ ਸਪਲਾਈ ਲੜੀ ਵਿਚ ਹੋਰ ਦਿੱਕਤਾਂ ਆਉਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement