
ਇਕ ਮੈਸੇਜ ਨਾਲ ਮਿਲਣਗੀਆਂ 60 ਤੋਂ ਵੱਧ ਸੇਵਾਵਾਂ
ਯੈਸ ਬੈਂਕ (Yes Bank) ਨੇ ਆਪਣੇ ਗਾਹਕਾਂ ਲਈ ਕੋਰੋਨਾ ਵਾਇਰਸ ਤੇ ਲਾਕਡਾਊਨ ਕਾਰਨ ਬਣੇ ਔਖੇ ਹਾਲਾਤ ਵਿਚ ਵੱਡੀ ਰਾਹਤ ਦੇਣ ਲਈ ਸਹੂਲਤ ਦਿੱਤੀ ਹੈ। ਬੈਂਕ ਨੇ ਆਪਣੇ ਗਾਹਕਾਂ ਲਈ ਮੈਸੇਜਿੰਗ ਐਪ ਵਟਸਐਪ (WhatsApp) ਉਤੇ ਬੈਂਕਿੰਗ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਹ ਸੇਵਾਵਾਂ ਗਾਹਕਾਂ ਦੀ ਸਹਾਇਤਾ ਲਈ 24 ਘੰਟੇ ਉਪਲਬਧ ਰਹਿਣਗੀਆਂ। ਬੈਂਕ ਦਾ ਕਹਿਣਾ ਹੈ ਕਿ 60 ਤੋਂ ਵੱਧ ਪ੍ਰੋਡਕਟਸ ਅਤੇ ਸਰਵਸਿਜ ਵਟਸਐਪ 'ਤੇ ਉਪਲਬਧ ਹੋਣਗੀਆਂ।
WhatsAPP
ਬਹੁਤ ਸਾਰੇ ਬੈਂਕ ਡਿਜੀਟਲ ਬੈਂਕਿੰਗ ਨੂੰ ਉਤਸ਼ਾਹਤ ਕਰਨ ਲਈ ਵਟਸਐਪ ਨਾਲ ਹੱਥ ਮਿਲਾ ਚੁੱਕੇ ਹਨ। ਜਿਸਦਾ ਮੁੱਖ ਉਦੇਸ਼ ਗਾਹਕਾਂ ਲਈ ਬੈਂਕਿੰਗ ਨੂੰ ਅਸਾਨ ਬਣਾਉਣਾ ਹੈ। ਵਟਸਐਪ ਬੈਂਕਿੰਗ ਦੇ ਜ਼ਰੀਏ ਯੈਸ ਬੈਂਕ ਗਾਹਕ ਸਿਰਫ ਇਕ ਸੰਦੇਸ਼ ਭੇਜ ਕੇ ਬਚਤ ਖਾਤੇ ਦੇ ਬੈਲੇਂਸ ਦੀ ਜਾਂਚ ਕਰ ਸਕਦੇ ਹਨ, ਤਾਜ਼ਾ ਲੈਣ-ਦੇਣ ਅਤੇ ਡਿਜੀਟਲ ਬੈਂਕਿੰਗ ਉਤਪਾਦਾਂ ਦੀ ਜਾਂਚ ਕਰ ਸਕਦੇ ਹਨ, ਐਫਡੀ 'ਤੇ ਕਰਜ਼ਾ ਲੈ ਸਕਦੇ ਹਨ, ਚੈੱਕ ਬੁੱਕ ਆਰਡਰ ਕਰਵਾ ਸਕਦੇ ਹਨ,
WhatsApp
ਗਲਤ ਟ੍ਰਾਂਜੈਕਸ਼ਨਾਂ ਦੀ ਜਾਣਕਾਰੀ ਦੇ ਸਕਦੇ ਹਨ, ਈਮੇਲ ਜਾਂ ਕਾਲ ਰਾਹੀਂ ਸੰਪਰਕ ਕੇਂਦਰ ਨਾਲ ਜੁੜ ਸਕਦੇ ਹਨ, ਰਿਵਾਰਡ ਪੁਆਇੰਟਾਂ ਨੂੰ ਰਿਡੀਮ ਕਰਾ ਸਕਦੇ ਹਨ, 60 ਤੋਂ ਵੱਧ ਉਤਪਾਦਾਂ ਅਤੇ ਸੇਵਾਵਾਂ ਲਈ ਅਰਜ਼ੀ ਦੇ ਸਕਦੇ ਹਨ ਅਤੇ ਨਾਲ ਹੀ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ ਦਾਨ ਕਰ ਸਕਦੇ ਹਨ। ਤੁਸੀਂ ਕੋਵਿਡ -19 ਰਾਹਤ ਪੈਕੇਜ ਨੂੰ ਦੇਖ ਸਕਦੇ ਹੋ ਅਤੇ ਤੁਹਾਡੇ ਆਸ ਪਾਸ ਦੇ ਏ.ਟੀ.ਐਮਜ਼ ਅਤੇ ਬ੍ਰਾਂਚਾਂ ਨੂੰ ਵੀ ਆਸਾਨੀ ਨਾਲ ਖੋਜਿਆ ਜਾ ਸਕਦਾ ਹੈ।
WhatsApp
ਯੈੱਸ ਬੈਂਕ ਦੀਆਂ ਵਟਸਐਪ ਬੈਂਕਿੰਗ ਸੇਵਾਵਾਂ ਨੂੰ ਐਕਟੀਵੇਟ ਕਰਨ ਲਈ, ਤੁਹਾਨੂੰ + 91-829-120-1200 'ਤੇ ਮਿਸਡ ਕਾਲ ਦੇਣੀ ਪਵੇਗੀ। ਇਸ 'ਤੇ ਤੁਹਾਨੂੰ ਸਰਵਿਸ ਐਕਟ ਕਰਨ ਲਈ ਲਿੰਕ ਦੇ ਨਾਲ ਇੱਕ ਐਸਐਮਐਸ ਮਿਲੇਗਾ। ਆਪਣੇ ਸੰਪਰਕ ਨੰਬਰਾਂ ਵਿਚ + 91-829-120-1200 ਸੇਵ ਕਰੋ। ਵਟਸਐਪ ਐਪਲੀਕੇਸ਼ਨ ਨੂੰ ਖੋਲ੍ਹੋ ਅਤੇ ਇਸ ਨੂੰ ਸ਼ੁਰੂ ਕਰਨ ਲਈ 'HI 'ਕਹੋ। ਬੈਂਕ ਜਾਣਕਾਰੀ ਸੁਰੱਖਿਆ ਬਾਰੇ ਵੀ ਬਹੁਤ ਸਰਗਰਮ ਹੈ।
WhatsAPP
ਲੋਕਾਂ ਨੇ ਤਾਲਾਬੰਦੀ ਵਿੱਚ ਨਕਦ ਦੀ ਵਰਤੋਂ ਘੱਟ ਕੀਤੀ ਹੈ। ਜਿਸ ਕਾਰਨ ਡਿਜੀਟਲ ਬੈਂਕਿੰਗ ਸੇਵਾਵਾਂ ਦੀ ਵਰਤੋਂ ਵਧ ਗਈ ਹੈ। ਇਸ ਦੇ ਮੱਦੇਨਜ਼ਰ ਬਹੁਤ ਸਾਰੇ ਬੈਂਕ ਵਟਸਐਪ ਨਾਲ ਹੱਥ ਮਿਲਾ ਚੁੱਕੇ ਹਨ। ਹੁਣ ਮੁਢਲੀ ਬੈਂਕਿੰਗ ਸੇਵਾਵਾਂ ਗਾਹਕਾਂ ਨੂੰ ਮੈਸੇਜਿੰਗ ਐਪਸ ਰਾਹੀਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਹ ਦੋਵਾਂ ਬੈਂਕਾਂ ਅਤੇ ਵਟਸਐਪ ਲਈ ਲਾਭਕਾਰੀ ਸਿੱਧ ਹੋ ਰਿਹਾ ਹੈ।
WhatsApp
ਫੇਸਬੁੱਕ ਦੀ ਮਾਲਕੀ ਵਾਲੀ ਸੋਸ਼ਲ ਮੀਡੀਆ ਕੰਪਨੀ ਨੇ ਕੁਝ ਵੱਡੇ ਬੈਂਕਾਂ ਨਾਲ ਆਪਣੀ ਮੌਜੂਦਾ ਭਾਈਵਾਲੀ ਵਧਾ ਦਿੱਤੀ ਹੈ। ਇਨ੍ਹਾਂ ਬੈਂਕਾਂ ਵਿੱਚ ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ ਅਤੇ ਆਰਬੀਐਲ ਬੈਂਕ ਸ਼ਾਮਲ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।