
ਚੀਨ ਦੀ ਫ਼ੋਨ ਨਿਰਮਾਤਾ ਕੰਪਨੀ Xiaomi ਨੇ Redmi 8A ਲਾਂਚ ਕੀਤਾ ਹੈ...
ਨਵੀਂ ਦਿੱਲੀ: ਚੀਨ ਦੀ ਫ਼ੋਨ ਨਿਰਮਾਤਾ ਕੰਪਨੀ Xiaomi ਨੇ Redmi 8A ਲਾਂਚ ਕੀਤਾ ਹੈ। ਇਸ ਫ਼ੋਨ ਨੂੰ ਸਭ ਤੋਂ ਪਹਿਲਾਂ ਭਾਰਤ 'ਚ ਲਾਂਚ ਕੀਤਾ ਗਿਆ ਹੈ। Xiaomi Remi 8A ਨਾਲ ਕੰਪਨੀ Samsung Galaxy M10 ਅਤੇ Realmi C2 ਨੂੰ ਟੱਕਰ ਦੇਵੇਗੀ। ਹੈਂਡਸੈੱਟ ਭਾਰਤ 'ਚ ਦੋ ਵੇਰੀਐਂਟਸ ਨਾਲ ਲਾਂਚ ਕੀਤਾ ਗਿਆ ਹੈ। ਇਸ ਦੇ ਬੇਸ ਮਾਡਲ 2GB ਰੈਮ ਅਤੇ 32GB ਇੰਟਰਨਲ ਸਟੋਰੇਜ ਨਾਲ Rs 6499 'ਚ ਲਾਂਚ ਕੀਤਾ ਗਿਆ ਹੈ।
Redmi 8A
ਇਸ ਦੇ 3GB ਰੈਮ ਤੇ 32GB ਇੰਟਰਨਲ ਸਟੋਰੇਜ ਮਾਡਲ ਨੂੰ Rs 6999 'ਚ ਲਾਂਚ ਕੀਤਾ ਗਿਆ ਹੈ। ਸਮਾਰਟ ਫ਼ੋਨ ਭਾਰਤ 'ਚ ਸੇਲ ਲਈ ਸਤੰਬਰ 29 ਤੋਂ ਉਪਲਬਧ ਹੋਵੇਗਾ। ਇਸ ਦੀ ਸੇਲ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ Flipkart 'ਤੇ ਹੋਵੇਗੀ। ਇਸ ਫ਼ੋਨ ਨੂੰ Redmi 7A ਦੇ ਮੁਕਾਬਲੇ ਵੱਡਾ ਅਪਗ੍ਰੇਡ ਦਿੱਤਾ ਗਿਆ ਹੈ। ਦੱਸ ਦਈਏ ਕਿ ਫ਼ੋਨ ਤਿੰਨ ਰੰਗਾਂ- Midnight Black, Ocean Blue ਤੇ Sunsent Red 'ਚ ਉਪਲਬਧ ਹੋਵੇਗਾ।
Redmi 8A
ਫ਼ੋਨ Aura ਵੈੱਬ ਗ੍ਰਿਪ ਡਿਜ਼ਾਈਨ ਨਾਲ ਆਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਸ ਗ੍ਰਿਪ ਡਿਜ਼ਾਈਨ ਨਾਲ ਫ਼ੋਨ ਯੂਜ਼ਰਜ਼ ਦੇ ਹੱਥ 'ਚ ਨਹੀਂ ਤਿਲਕੇਗਾ ਅਤੇ ਹੋਰ ਸਮਾਰਟਫੋਨਜ਼ ਵਾਂਗ ਇਸ 'ਤੇ ਯੂਜ਼ਰ ਦੇ ਹੱਥ ਜਾਂ ਫਿੰਗਰ ਪ੍ਰਿੰਟ ਦੇ ਨਿਸ਼ਾਨ ਨਹੀਂ ਪੈਣਗੇ। Redmi 8A 'ਚ 6.22 ਇੰਚ ਐੱਚਡੀ ਡਿਸਪਲੇ ਨਾਲ ਟੌਪ 'ਤੇ ਡੌਟ ਨੌਚ ਦਿੱਤਾ ਗਿਆ ਹੈ। ਫ਼ੋਨ ਦੇ ਫਰੰਟ 'ਚ ਗਰਿੱਲਾ ਗਲਾਸ 5 ਪ੍ਰੋਟੈਕਸ਼ਨ ਦਿੱਤਾ ਗਿਆ ਹੈ।