
ਪਹਿਲੀ ਵਾਰ ਅਨੰਤ ਅੰਬਾਨੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਦਰਅਸਲ 25 ਸਾਲ ਦੇ ਅਨੰਤ ਅੰਬਾਨੀ ਨੂੰ ਜੀਓ ਪਲੇਟਫਾਰਮ 'ਤੇ ਐਡੀਸ਼ਨਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ ਗਈ ਦੇਸ਼ ਵਿਆਪੀ ਤਾਲਾਬੰਦੀ ਦੇ ਠੀਕ ਇਕ ਹਫ਼ਤੇ ਪਹਿਲਾਂ ਅਨੰਤ ਅੰਬਾਨੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ।
Photo
ਇਹ ਪਹਿਲਾ ਮੌਕਾ ਹੈ ਜਦੋਂ ਅਨੰਤ ਅੰਬਾਨੀ ਨੂੰ ਜੀਓ ਵਿਚ ਕੋਈ ਵੱਡੀ ਜ਼ਿੰਮੇਵਾਰੀ ਮਿਲੀ ਹੈ। ਇਸ ਦੇ ਨਾਲ ਹੀ ਅਨਿਲ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੇ ਕਾਰੋਬਾਰ ਵਿਚ ਉਹਨਾਂ ਦੀ ਰਸਮੀ ਐਂਟਰੀ ਵੀ ਹੋ ਗਈ ਹੈ। ਅਨੰਤ ਦਾ ਵੱਡਾ ਭਰਾ ਆਕਾਸ਼ ਅਤੇ ਭੈਣ ਈਸ਼ਾ ਅੰਬਾਨੀ ਪਹਿਲਾਂ ਹੀ ਰਿਲਾਇੰਸ ਇੰਡਸਟਰੀਜ਼ ਦੇ ਵੱਖ-ਵੱਖ ਕਾਰੋਬਾਰਾਂ ਨੂੰ ਸੰਭਾਲ ਰਹੇ ਹਨ।
Photo
2014 ਵਿਚ ਈਸ਼ਾ ਅਤੇ ਅਕਾਸ਼ ਅੰਬਾਨੀ ਨੂੰ ਰਿਲਾਇੰਸ ਦੇ ਦੂਰਸੰਚਾਰ ਅਤੇ ਰਿਟੇਲ ਕਾਰੋਬਾਰ ਦਾ ਬੋਰਡ ਆਫ਼ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਅਨੰਤ ਹਰ ਸਾਲ ਮਾਂ ਨੀਤਾ ਅੰਬਾਨੀ ਦੇ ਨਾਲ ਆਈਪੀਐਲ ਟੀਮ ਮੁੰਬਈ ਇੰਡੀਅਨਜ਼ ਨੂੰ ਚੀਅਰ ਕਰਦੇ ਦਿਖਾਈ ਦਿੰਦੇ ਹਨ।
Photo
ਦੱਸ ਦਈਏ ਕਿ ਆਈਪੀਐਲ ਦੀ ਮੁੰਬਈ ਇੰਡੀਅਨਜ਼ ਆਰਆਈਐਲ ਗਰੁੱਪ ਦੀ ਟੀਮ ਹੈ। ਇਸ ਤੋਂ ਇਲਾਵਾ ਅਨੰਤ ਅੰਬਾਨੀ ਜਾਮਨਗਰ ਰਿਫਾਇਨਰੀ ਵਿਚ ਸੋਸ਼ਲ਼ ਅਤੇ ਫਾਂਊਡ਼ੇਸ਼ਨ ਵਰਕ ਲਈ ਵੀ ਜਾਣੇ ਜਾਂਦੇ ਹਨ।
Photo
ਅਨੰਤ ਅੰਬਾਨੀ ਜੀਓ ਪਲੇਟਫਾਰਮ ਨਾਲ ਅਜਿਹੇ ਸਮੇਂ ਜੁੜ ਰਹੇ ਹਨ ਜਦੋਂ ਕੰਪਨੀ ਵਿਚ ਲਗਾਤਾਰ ਵੱਡੇ ਨਿਵੇਸ਼ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਯੂਐਸ ਦੀ ਇਕਵਿਟੀ ਫਰਮ ਕੇਕੇਆਰ ਨੇ ਵੀ ਜਿਓ ਪਲੇਟਫਾਰਮ ਵਿਚ 1.5 ਅਰਬ ਡਾਲਰ (ਲਗਭਗ 11,367 ਕਰੋੜ ਰੁਪਏ) ਦੇ ਨਿਵੇਸ਼ ਦਾ ਐਲਾਨ ਕੀਤਾ ਹੈ।