
ਕਰਜ਼ੇ ਵਿਚ ਫਸੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸੀਬਤਾਂ ਵਧ ਗਈਆਂ ਹਨ।
ਨਵੀਂ ਦਿੱਲੀ: ਕਰਜ਼ੇ ਵਿਚ ਫਸੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸੀਬਤਾਂ ਵਧ ਗਈਆਂ ਹਨ। ਦਰਅਸਲ ਬ੍ਰਿਟੇਨ ਦੀ ਇਕ ਅਦਾਲਤ ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ 21 ਦਿਨਾਂ ਦੇ ਅੰਦਰ 71.7 ਕਰੋੜ ਡਾਲਰ ਯਾਨੀ 5,446 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਹੈ। ਇਹ ਰਾਸ਼ੀ 21 ਦਿਨਾਂ ਦੇ ਅੰਦਰ ਤਿੰਨ ਚੀਨੀ ਬੈਂਕਾਂ ਨੂੰ ਦੇਣੀ ਹੋਵੇਗੀ।
Photo
ਇਹ ਮਾਮਲਾ ਚੀਨ ਦੇ ਤਿੰਨ ਬੈਂਕਾਂ - ਉਦਯੋਗਿਕ ਅਤੇ ਵਪਾਰਕ ਬੈਂਕ ਆਫ਼ ਚਾਈਨਾ (ਆਈਸੀਬੀਸੀ) ਦੀ ਮੁੰਬਈ ਸ਼ਾਖਾ, ਚਾਈਨਾ ਡਿਵੈਲਪਮੈਂਟ ਬੈਂਕ ਅਤੇ ਚੀਨ ਦੇ ਐਕਸਪੋਰਟ-ਇੰਪੋਰਟ ਬੈਂਕ ਨਾਲ ਸਬੰਧਤ ਹੈ। ਇਹਨਾਂ ਬੈਂਕਾਂ ਨੇ ਲੰਡਨ ਦੀ ਇਕ ਅਦਾਲਤ ਵਿਚ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਅਨਿਲ ਅੰਬਾਨੀ ਦੀ ਨਿੱਜੀ ਗਰੰਟੀ ਦੀ ਸ਼ਰਤ ‘ਤੇ ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) ਨੂੰ 2012 ਵਿਚ 925.52 ਮਿਲੀਅਨ ਡਾਲਰ (ਲਗਭਗ 65 ਹਜ਼ਾਰ ਕਰੋੜ) ਦਾ ਕਰਜ਼ਾ ਦਿੱਤਾ ਸੀ।
Photo
ਫਿਰ ਅਨਿਲ ਅੰਬਾਨੀ ਨੇ ਇਸ ਲੋਨ ਦੀ ਨਿਜੀ ਗਰੰਟੀ ਲੈਣ ਲਈ ਕਿਹਾ ਸੀ ਪਰ ਫਰਵਰੀ 2017 ਤੋਂ ਬਾਅਦ ਕੰਪਨੀ ਕਰਜ਼ ਚੁਕਾਉਣ ਵਿਚ ਡਿਫਾਲਟ ਹੋ ਗਈ।
ਲੰਡਨ ਵਿਚ ਇੰਗਲੈਂਡ ਅਤੇ ਵੇਲਜ਼ ਦੀ ਹਾਈ ਕੋਰਟ ਦੇ ਜਸਟਿਸ ਨਾਈਜੇਲ ਟੀਅਰੇ ਨੇ ਕਿਹਾ ਇਹ ਐਲਾਨ ਕੀਤਾ ਗਿਆ ਹੈ ਇਸ ਮਾਮਲੇ ਵਿਚ ਅੰਬਾਨੀ ਨੂੰ ਬੈਂਕਾਂ ਨੂੰ ਗਾਰੰਟੀ ਵਜੋਂ 71.7 ਕਰੋੜ ਡਾਲਰ ਭੁਗਤਾਨ ਕਰਨਾ ਹੋਵੇਗਾ।
Photo
ਉੱਥੇ ਹੀ ਅਨਿਲ ਅੰਬਾਨੀ ਦੇ ਇਕ ਬੁਲਾਰੇ ਨੇ ਕਿਹਾ ਕਿ, 'ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਅਨਿਲ ਅੰਬਾਨੀ ਦਾ ਨਿੱਜੀ ਕਰਜ਼ਾ ਨਹੀਂ ਹੈ। ਉਦਯੋਗਿਕ ਅਤੇ ਵਪਾਰਕ ਬੈਂਕ ਆਫ਼ ਚਾਈਨਾ ਨੇ ਇਹ ਦਾਅਵਾ ਕਥਿਤ ਰੂਪ ਤੋਂ ਉਸ ਗਰੰਟੀ ਦੇ ਅਧਾਰ 'ਤੇ ਕੀਤਾ ਹੈ, ਜਿਸ 'ਤੇ ਅਨਿਲ ਅੰਬਾਨੀ ਨੇ ਕਦੀ ਦਸਤਖਤ ਨਹੀਂ ਕੀਤੇ ਸੀ। ਇਸ ਦੇ ਨਾਲ ਹੀ ਅੰਬਾਨੀ ਨੇ ਲਗਾਤਾਰ ਕਿਹਾ ਹੈ ਕਿ ਉਹਨਾਂ ਨੇ ਅਪਣੇ ਵੱਲੋਂ ਕਿਸੇ ਨੂੰ ਇਹ ਗਰੰਟੀ ਦੇਣ ਲਈ ਅਧਿਕਾਰਤ ਨਹੀਂ ਕੀਤਾ'।