
ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬਿਜਲੀ ਕੰਪਨੀਆਂ ਦੇ ਨਿੱਜੀਕਰਣ ਨਾਲ ਹੋਵੇਗਾ ਫਾਇਦਾ
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੰਜ ਪੜਾਅ ਵਿਚ ਰਾਹਤ ਪੈਕੇਜ ਬਾਰੇ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਚੌਥੀ ਪ੍ਰੈਸ ਕਾਨਫਰੰਸ ਵਿਚ ਵਿੱਤ ਮੰਤਰੀ ਨੇ ਉਦਯੋਗਿਕ ਬੁਨਿਆਦੀ ਢਾਂਚਾ, ਕੋਲਾ, ਖਣਿਜ, ਰੱਖਿਆ ਉਤਪਾਦਨ, ਹਵਾਈ ਖੇਤਰ ਪ੍ਰਬੰਧਨ, ਹਵਾਈ ਅੱਡਿਆਂ, ਐਮਆਰਓਜ਼ (ਮੇਂਟਨੇਂਸ ਰਿਪੇਅਰ-ਓਵਰਹਾਲ), ਯੂਟੀ ਵਿਚ ਬਿਜਲੀ ਕੰਪਨੀਆਂ ਦਾ ਨਿੱਜੀਕਰਣ, ਪੁਲਾੜ ਖੇਤਰ ਅਤੇ ਪ੍ਰਮਾਣੂ ਊਰਜਾ ਖੇਤਰਾਂ ਵਿਚ ਸੁਧਾਰਾਂ ਦਾ ਐਲਾਨ ਕੀਤਾ।
Photo
ਚੌਥੇ ਪੜਾਅ ਵਿਚ ਜਿਹੜੇ ਕਦਮਾਂ ਦਾ ਐਲਾਨ ਕੀਤਾ ਗਿਆ ਹੈ, ਉਸ ਨਾਲ ਕਈ ਵੱਡੇ ਉਦਯੋਗਾਂ ਨੂੰ ਲਾਭ ਹੋਵੇਗਾ। ਪ੍ਰਮੁੱਖ ਲਾਭਪਾਤਰੀਆਂ ਵਿਚ ਟਾਟਾ ਪਾਵਰ, ਜੇਐਸਡਬਲਯੂ ਸਟੀਲ, ਜੀਵੀਕੇ, ਹਿੰਡਾਲਕੋ ਅਤੇ ਜੀਐਮਆਰ ਆਦਿ ਕੰਪਨੀਆਂ ਤੋਂ ਇਲਾਵਾ ਅਡਾਨੀ, ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ, ਵੇਦਾਂਤਾ ਅਤੇ ਕਲਿਆਣੀ ਆਦਿ ਕਾਰੋਬਾਰੀ ਸਮੂਹ ਹੋਣਗੇ।
Photo
ਅਡਾਣੀ ਗਰੁੱਪ ਨੂੰ ਕੋਲਾ, ਖਣਿਜ, ਰੱਖਿਆ, ਬਿਜਲੀ ਅਤੇ ਹਵਾਈ ਅੱਡਿਆਂ ਆਦਿ ਖੇਤਰਾਂ ਵਿਚ ਅੱਗੇ ਵਧਣ ਦਾ ਮੌਕਾ ਮਿਲੇਗਾ। ਜਦਕਿ ਵੇਦਾਂਤਾ ਅਤੇ ਅਦਿੱਤਿਆ ਬਿਰਲਾ ਦੇ ਹਿੰਡਾਲਕੋ ਕੋਲਾ ਅਤੇ ਖਣਿੱਜ ਖਨਨ ਪ੍ਰਾਜੈਕਟਾਂ ਪੂੰਜੀਗਤ ਕਰਨ ਦੇ ਯੋਗ ਹੋਣਗੇ। ਦਰਅਸਲ ਵਿੱਤ ਮੰਤਰੀ ਨੇ ਕਿਹਾ ਹੈ ਕਿ ਕੋਲ ਇੰਡੀਆ ਲਿਮਟਡ ਦੀਆਂ ਖਾਨਾਂ ਨੂੰ ਨਿੱਜੀ ਖੇਤਰ ਨੂੰ ਵੀ ਦਿੱਤਾ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਮਾਈਨਿੰਗ ਕੀਤੀ ਜਾ ਸਕੇ ਅਤੇ ਦੇਸ਼ ਦੇ ਉਦਯੋਗਾਂ ਨੂੰ ਹੁਲਾਰਾ ਮਿਲੇ।
Gautam Adani
ਇਸ ਤਰ੍ਹਾਂ ਦੇ 50 ਨਵੇਂ ਬਲਾਕ ਨਿਲਾਮੀ ਲਈ ਉਪਲੱਬਧ ਹੋਣਗੇ। ਉੱਥੇ ਹੀ ਸਰਕਾਰ ਸਰਕਾਰ ਬਾਕਸਾਈਟ ਅਤੇ ਕੋਲਾ ਖਾਨਾਂ ਦੀ ਨਿਲਾਮੀ ਨੂੰ ਕਲੱਬ ਕਰਨਾ ਚਾਹੁੰਦੀ ਹੈ ਤਾਂ ਜੋ ਅਲਮੀਨੀਅਮ ਨਿਰਮਾਤਾ ਮਿਲ ਕੇ ਬੋਲੀ ਲਗਾ ਸਕਣ। ਸਰਕਾਰ ਦੇ ਇਸ ਕਦਮ ਨਾਲ ਹਿੰਡਾਲਕੋ ਅਤੇ ਵੇਦਾਂਤ ਅਲਮੀਨੀਅਮ ਵਰਗੀਆਂ ਕੰਪਨੀਆਂ ਨੂੰ ਮਦਦ ਮਿਲੇਗੀ।
Tata Steel
ਸਰਕਾਰ ਦੇ ਐਲਾਨ ਅਨੁਸਾਰ 500 ਮਾਈਨਿੰਗ ਬਲਾਕਾਂ ਦੀ ਨਿਲਾਮੀ ਕੀਤੀ ਜਾਵੇਗੀ। ਮਾਈਨਿੰਗ ਲੀਜ਼ ਨੂੰ ਵੀ ਤਬਦੀਲ ਕੀਤਾ ਜਾ ਸਕਦਾ ਹੈ। ਹਾਲ ਹੀ ਵਿਚ ਅਡਾਨੀ ਐਂਟਰਪ੍ਰਾਈਜਜ਼ ਲਿਮਟਿਡ 6 ਹਵਾਈ ਅੱਡਿਆਂ - ਅਹਿਮਦਾਬਾਦ, ਤਿਰੂਵਨੰਤਪੁਰਮ, ਲਖਨਊ ਮੰਗਲੁਰੂ, ਗੁਹਾਟੀ ਅਤੇ ਜੈਪੁਰ ਦੇ ਨਿੱਜੀਕਰਨ ਲਈ ਸਭ ਤੋਂ ਉਚੀ ਬੋਲੀ ਲਗਾਉਣ ਵਾਲੀ ਕੰਪਨੀ ਵਜੋਂ ਉਭਰੀ ਸੀ। ਹੁਣ ਇਹ ਸਮੂਹ ਨਵੀਂ ਬੋਲੀ ਵਿਚ ਵੀ ਹਿੱਸਾ ਲੈ ਸਕਦਾ ਹੈ।
Mukesh Ambani
ਇਸ ਦੇ ਨਾਲ ਹੀ ਅਨਿਲ ਅੰਬਾਨੀ ਦੇ ਰਿਲਾਇੰਸ ਬੁਨਿਆਦੀ ਢਾਂਚੇ ਨੂੰ ਪਿਛਲੇ ਸਾਲ ਰਾਜਕੋਟ ਏਅਰਪੋਰਟ ਲਈ 648 ਕਰੋੜ ਰੁਪਏ ਦਾ ਇਕਰਾਰਨਾਮਾ ਮਿਲਿਆ ਸੀ। ਉੱਥੇ ਹੀ ਜੀਐਮਆਰ ਅਤੇ ਜੀਵੀਕੇ ਗਲੋਬਲ ਪੱਧਰ 'ਤੇ ਇਸ ਖੇਤਰ ਵਿਚ ਸਥਾਪਤ ਖਿਡਾਰੀ ਹਨ। ਇਸ ਤੋਂ ਇਲਾਵਾ ਰੱਖਿਆ ਉਤਪਾਦਨ ਵਿਚ Foreign direct investment ਨੂੰ ਸਰਕਾਰ ਨੇ 49 ਫੀਸਦੀ ਤੋਂ ਵਧਾ ਕੇ 74 ਫੀਸਦੀ ਕਰ ਦਿੱਤਾ ਹੈ।
Photo
ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਬਿਜਲੀ ਕੰਪਨੀਆਂ ਦਾ ਨਿੱਜੀਕਰਣ ਹੋਵੇਗਾ। ਇਸ ਨਾਲ ਬਿਜਲੀ ਉਤਪਾਦਨ ਵਿਚ ਵਾਧਾ ਹੋਵੇਗਾ। ਗਾਹਕਾਂ ਦੀ ਸਹੂਲਤ ਲਈ ਬਿਜਲੀ ਪ੍ਰੀਪੇਡ ਮੀਟਰ ਲਗਾਏ ਜਾਣਗੇ। ਅਡਾਨੀ ਅਤੇ ਟਾਟਾ ਪਾਵਰ ਇਸ ਸੈਕਟਰ ਵਿਚ ਵੱਡੇ ਖਿਡਾਰੀ ਹਨ।