
ਪਿਛਲੇ ਕੁਝ ਮਹੀਨਿਆਂ ਵਿਚ ਬੀਮਾ ਕਲੇਮ (Claim) ਵਿਚ ਵਾਧਾ ਹੋਇਆ ਹੈ, ਜਿਸ ਕਾਰਨ ਬੀਮਾ ਕੰਪਨੀਆਂ ਬੀਮਾ ਪ੍ਰੀਮੀਅਮ ਦੀ ਮਿਆਦ ਵਧਾ ਸਕਦੀਆਂ ਹਨ।
ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਵਿਚ ਬੀਮਾ ਕਲੇਮ ਵਿਚ ਵਾਧਾ ਹੋਇਆ ਹੈ, ਜਿਸ ਕਾਰਨ ਬੀਮਾ ਕੰਪਨੀਆਂ ਬੀਮਾ ਪ੍ਰੀਮੀਅਮ ਦੀ ਮਿਆਦ ਵਧਾ ਸਕਦੀਆਂ ਹਨ। ਬੀਮਾਂ ਕੰਪਨੀਆਂ ਵੱਲੋਂ ਪ੍ਰੀਮੀਅਮ ਵਧਾਉਣ ਕਾਰਨ ਜੀਵਨ ਬੀਮਾ ਕੰਪਨੀਆਂ ਵੱਲੋਂ 20 ਤੋਂ 40 ਪ੍ਰਤੀਸ਼ਤ ਪ੍ਰੀਮੀਅਮ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ।
Photo
ਅਪ੍ਰੈਲ ਮਹੀਨੇ ਵਿਚ ਜੀਵਨ ਬੀਮਾ ਕੰਪਨੀਆਂ ਨੇ ਟਰਮ ਲਾਈਫ ਪਲਾਨ ਦੇ ਪ੍ਰੀਮੀਅਮ ਵਿਚ 20 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਪਾਲਸੀ ਡਾਟ ਕਾਮ ਦੇ ਸੀਈਓ ਅਤੇ ਸੰਸਥਾਪਕ ਨਵਲ ਗੋਇਲ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿਚ ਬੀਮਾ ਦਾਅਵਿਆਂ ਵਿਚ ਵਾਧਾ ਹੋਇਆ ਸੀ।
Photo
ਜਿਸ ਕਾਰਨ ਕਲੇਮ ਸੈਟਲਮੈਂਟ ਦੀ ਗਿਣਤੀ ਵੀ ਵਧੀ ਸੀ, ਪਰ ਕੰਪਨੀਆਂ ਨੂੰ ਇਸ ਦਾ ਅੰਦਾਜ਼ਾ ਨਹੀਂ ਸੀ ਕਿ ਕਲੇਮ ਗਿਣਤੀ ਵਿਚ ਇੰਨਾ ਵਾਧਾ ਹੋ ਜਾਵੇਗਾ।
ਮੀਡੀਆ ਰਿਪੋਰਟ ਮੁਤਾਬਕ ਇਸ ਤੋਂ ਬਾਅਦ ਬੀਮਾ ਕੰਪਨੀਆਂ ਨੇ ਅਪਣੇ ਪ੍ਰੀਮੀਅਮ ਵਧਾਉਣ ਦਾ ਫੈਸਲਾ ਲਿਆ ਹੈ, ਜਿਸ ਕਾਰਨ ਬੀਮਾ ਕੰਪਨੀਆਂ ਨੂੰ ਮਜਬੂਰ ਹੋ ਕੇ ਪ੍ਰੀਮੀਅਮ ਵਧਾਉਣਾ ਪਿਆ ਹੈ।
Photo
ਹਾਲਾਂਕਿ ਹਾਲੇ ਕੁਝ ਕੰਪਨੀਆਂ ਨੇ ਪ੍ਰੀਮੀਅਮ ਵਧਾਉਣ ਦਾ ਫੈਸਲਾ ਨਹੀਂ ਲਿਆ ਹੈ ਕਿਉਂਕਿ ਇਹ ਕੰਪਨੀਆਂ ਅਪਣੇ ਗ੍ਰਾਹਕਾਂ ਦੀ ਗਿਣਤੀ ਦਾ ਅਧਿਐਨ ਕਰ ਰਹੀਆਂ ਹਨ। ਪਾਲਸੀ ਬਾਜ਼ਾਰ ਡਾਟ ਕਾਮ ਦੇ ਮੁੱਖ ਕਾਰੋਬਾਰੀ ਅਧਿਕਾਰੀ ਸੰਤੋਸ਼ ਅਗਰਵਾਲ ਨੇ ਕਿਹਾ ਹੈ ਕਿ ਮਿਆਦ ਦੇ ਟਰਮ ਇੰਸ਼ੋਰੈਂਸ ਦੀਆਂ ਕੀਮਤਾਂ ਵਿਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪਿਛਲੇ ਮਹੀਨੇ ਕੁਝ ਬੀਮਾ ਕੰਪਨੀਆਂ ਨੇ ਇੰਸ਼ੋਰੈਂਸ ਦੇ ਪ੍ਰੀਮੀਅਮ ਵਿਚ 20 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ।