
ਦਰਜਨਾਂ ਕਾਰਪੋਰੇਟ ਡਿਫ਼ਾਲਟਰਜ਼ ਵਿਰੁਧ ਬੈਂਕਾਂ ਨੂੰ ਅਗਲੇ ਹਫ਼ਤੇ ਬੈਂਕਰਪਸੀ ਪ੍ਰੋਸੀਡਿੰਗ ਦੀ ਸ਼ੁਰੂਆਤ ਕਰਨੀ ਹੋਵੇਗੀ, ਕਿਉਂ ਕਿ 12 ਫ਼ਰਵਰੀ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ.....
ਹੈਦਰਾਬਾਦ : ਦਰਜਨਾਂ ਕਾਰਪੋਰੇਟ ਡਿਫ਼ਾਲਟਰਜ਼ ਵਿਰੁਧ ਬੈਂਕਾਂ ਨੂੰ ਅਗਲੇ ਹਫ਼ਤੇ ਬੈਂਕਰਪਸੀ ਪ੍ਰੋਸੀਡਿੰਗ ਦੀ ਸ਼ੁਰੂਆਤ ਕਰਨੀ ਹੋਵੇਗੀ, ਕਿਉਂ ਕਿ 12 ਫ਼ਰਵਰੀ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਵਲੋਂ ਨਿਰਧਾਰਤ ਛੇ ਮਹੀਨੇ ਦੀ ਸਮਾਂ ਸੀਮਾ ਸੋਮਵਾਰ ਨੂੰ ਖ਼ਤਮ ਹੋ ਰਹੀ ਹੈ। ਰੈਜ਼ਾਲੂਸ਼ਨ 'ਚ ਅਸਫ਼ਲ ਰਹੀਆਂ ਕੰਪਨੀਆਂ ਵਿਰੁਧ ਐਕਸ਼ਨ ਲਿਆ ਜਾਣਾ ਹੈ। ਕਰੀਬ 60 ਖਾਤਿਆਂ 'ਤੇ 3.5 ਲੱਖ ਕਰੋੜ ਰੁਪਏ ਦਾ ਕਰਜ਼ ਹੋਣ ਦਾ ਅਨੁਮਾਨ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਨਾਨ ਪ੍ਰਫ਼ਾਰਮਿੰਗ ਐਸੇਟਜ਼ (ਐਨਪੀਏ) ਐਲਾਨਿਆ ਜਾ ਚੁਕਾ ਹੈ।
180 ਦਿਨਾਂ ਦੀ ਸਮਾਂ ਸੀਮਾ ਬੇਹੱਦ ਨਜ਼ਦੀਕ ਹੈ ਪਰ ਐਸਬੀਆਈ 11 ਡਿਫ਼ਾਲਟਰ ਕੇਸਾਂ ਦੇ ਹੱਲ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਇਨ੍ਹਾਂ 'ਤੇ ਕਰੀਬ 62 ਹਜ਼ਾਰ ਕਰੋੜ ਰੁਪਏ ਦਾ ਕਰਜ਼ ਹੈ। ਐਸਬੀਆਈ ਚੇਅਰਮੈਨ ਰਜਨੀਸ਼ ਕੁਮਾਰ ਨੇ ਹੈਦਰਾਬਾਦ 'ਚ ਕਿਹਾ ਕਿ ਚਾਰ ਮਾਮਲਿਆਂ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਬਿਊਨਲ (ਐਨਸੀਐਲਟੀ) ਕੋਲ ਭੇਜਿਆ ਗਿਆ ਹੈ। ਬਾਕੀ ਸੱਤ 'ਚ ਪ੍ਰਕਿਰਿਆ ਲੈਂਡਰਜ਼ ਤੋਂ ਪ੍ਰਵਾਨਗੀ ਦੇ ਵੱਖ-ਵੱਖ ਪੜਾਵਾਂ 'ਚ ਹੈ ਅਤੇ ਅਸੀਂ ਇਸ ਅਗਲੇ ਹਫ਼ਤੇ ਤਕ ਪੂਰਾ ਕਰਨ ਦੀ ਕੋਸ਼ਿਸ ਕਰ ਰਹੇ ਹਾਂ। ਜੇਕਰ ਇਹ ਪੂਰਾ ਨਹੀਂ ਹੁੰਦਾ ਹੈ ਤਾਂ ਐਨਸੀਐਲਟੀ ਨੂੰ ਰੈਫ਼ਰ ਕਰਨ ਦਾ ਵੀ ਬਦਲ ਬਚ ਜਾਵੇਗਾ। (ਏਜੰਸੀ)