
ਆਈਸੀਆਈਸੀਆਈ ਬੈਂਕ ਅਪਣੇ ਗਾਹਕਾਂ ਨੂੰ ਬਿਨਾਂ ਵਿਆਜ਼ ਲੋਨ ਦੇ ਰਿਹਾ ਹੈ................
ਨਵੀਂ ਦਿੱਲੀ : ਆਈਸੀਆਈਸੀਆਈ ਬੈਂਕ ਅਪਣੇ ਗਾਹਕਾਂ ਨੂੰ ਬਿਨਾਂ ਵਿਆਜ਼ ਲੋਨ ਦੇ ਰਿਹਾ ਹੈ। ਇਸ ਮੁਫ਼ਤ ਲੋਨ ਸਹੂਲਤ ਦਾ ਲਾਭ ਉਠਾਉਣ ਲਈ ਖ਼ਾਤਾਧਾਰਕਾਂ ਨੂੰ ਕੁਝ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਉਹ ਇਸ ਨਿਸ਼ਚਿਤ ਸਮਾਂ ਸੀਮਾ ਲਈ ਬਿਨਾਂ ਵਿਆਜ਼ ਲੋਨ ਪ੍ਰਾਪਤ ਕਰ ਸਕਦੇ ਹਨ। ਆਈਸੀਆਈਸੀਆਈ ਬੈਂਕ ਦੀ ਵੈਬਸਾਈਟ 'ਤੇ ਦਿਤੀ ਗਈ ਜਾਣਕਾਰੀ ਮੁਤਾਬਕ ਬੈਂਕ ਦੇ ਗਾਹਕ 'ਪੇਅਲੇਟਰ' ਅਕਾਊਂਟ ਰਾਹੀਂ ਬਿਨਾਂ ਕਿਸੇ ਵਿਆਜ਼ ਦੇ ਲੋਨ ਲੈ ਸਕਦੇ ਹਨ। ਇਹ 'ਪੇਅਲੇਟਰ' ਖ਼ਾਤਾ ਇਕ ਡਿਜੀਟਲ ਕ੍ਰੈਡਿਟ ਪ੍ਰੋਡਕਟ ਹੈ, ਜੋ ਇਕ ਕ੍ਰੈਡਿਟ ਕਾਰਡ ਵਾਂਗ ਹੀ ਕੰਮ ਕਰਦਾ ਹੈ
ਜਿਸ ਤਹਿਤ ਖ਼ਾਤਾਧਾਰਕ ਪਹਿਲਾਂ ਖ਼ਰਚ ਕਰਦੇ ਹਨ ਅਤੇ ਬਾਅਦ 'ਚ ਭੁਗਤਾਨ ਕਰਦੇ ਹਨ। ਇਸ ਸਹੂਲਤ ਤਹਿਤ ਗਾਹਕਾਂ ਬੈਂਕ ਤੋਂ 30 ਦਿਨ ਲਈ ਇਕ ਨਿਸ਼ਚਿਤ ਰਾਸ਼ੀ ਉਧਾਰ ਲੈ ਸਕਦੇ ਹਨ, ਜਿਸ ਨੂੰ ਬਾਅਦ 'ਚ ਵਾਪਸ ਕਰਨਾ ਹੋਵੇਗਾ। ਬੈਂਕ ਇਸ 'ਪੇਅਲੇਟਰ' ਸਹੂਲਤ ਤਹਿਤ ਗਾਹਕਾਂ ਨੂੰ 30 ਦਿਨਾਂ ਲਈ ਵਿਆਜ਼ ਮੁਕਤ ਕਰਜ਼ਾ ਦਿੰਦਾ ਹੈ। ਆਈਸੀਆਈਸੀਆਈ ਬੈਂਕ ਦੀ ਇਸ ਸਹੂਲਤ ਨੂੰ ਸਿਰਫ਼ 'ਇਨਵਾਈਟ-ਆਨਲੀ' ਦੇ ਆਧਾਰ 'ਤੇ ਹੀ ਲਿਆ ਜਾ ਸਕਦਾ ਹੈ। ਕਹਿਣ ਦਾ ਮਤਲਬ ਹੈ ਕਿ ਇਹ ਸਹੂਲਤ ਕਿਸ ਨੂੰ ਮਿਲੇਗੀ ਜਾਂ ਕਿਸ ਨੂੰ ਨਹੀਂ, ਇਸ ਦਾ ਫ਼ੈਸਲਾ ਸਿਰਫ਼ ਬੈਂਕ ਦੇ ਹੱਥਾਂ 'ਚ ਹੀ ਹੋਵੇਗਾ। (ਏਜੰਸੀ)