ਅਕਤੂਬਰ 'ਚ ਬੈਂਕ ਦੀਆਂ ਛੁੱਟੀਆਂ ਦਾ ਵੇਰਵਾ
ਨਵੀਂ ਦਿੱਲੀ: ਅਗਲੇ ਮਹੀਨੇ ਯਾਨੀ ਅਕਤੂਬਰ ਵਿਚ 16 ਦਿਨ ਬੈਂਕਾਂ ਵਿਚ ਕੋਈ ਕੰਮ ਨਹੀਂ ਹੋਵੇਗਾ। ਬੈਂਕ 5 ਐਤਵਾਰ ਅਤੇ 2 ਸ਼ਨੀਵਾਰ ਯਾਨੀ 6 ਦਿਨ ਬੰਦ ਰਹਿਣਗੇ। ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਛੁੱਟੀਆਂ ਕਾਰਨ 9 ਦਿਨ ਬੈਂਕਾਂ 'ਚ ਕੰਮ ਨਹੀਂ ਹੋਵੇਗਾ। ਅਗਰਤਲਾ, ਗੁਹਾਟੀ ਅਤੇ ਕੋਲਕਾਤਾ ਵਿਚ 21 ਤੋਂ 24 ਅਕਤੂਬਰ ਤਕ ਲਗਾਤਾਰ 4 ਦਿਨ ਬੈਂਕ ਬੰਦ ਰਹਿਣਗੇ। ਇਥੇ 21 ਅਕਤੂਬਰ ਨੂੰ ਦੁਰਗਾ ਪੂਜਾ (ਸਪਤਮੀ), 22 ਅਕਤੂਬਰ ਐਤਵਾਰ ਅਤੇ 23 ਅਕਤੂਬਰ ਨੂੰ ਦੁਰਗਾ ਪੂਜਾ (ਨਵਮੀ) ਮੌਕੇ ਬੈਂਕ ਬੰਦ ਰਹਿਣਗੇ। 24 ਅਕਤੂਬਰ ਨੂੰ ਦੁਰਗਾ ਪੂਜਾ (ਦਸ਼ਮੀ) ਮੌਕੇ ਬੈਂਕਾਂ ਵਿਚ ਕੰਮ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਮਨਪ੍ਰੀਤ ਬਾਦਲ ਵਿਰੁਧ ਲੁੱਕ ਆਊਟ ਸਰਕੂਲਰ ਜਾਰੀ; ਹਵਾਈ ਅੱਡਿਆਂ ਨੂੰ ਵੀ ਕੀਤਾ ਗਿਆ ਅਲਰਟ!
ਇਸ ਮਹੀਨੇ ਦੀ ਆਖਰੀ ਤਰੀਕ ਯਾਨੀ 30 ਸਤੰਬਰ ਕਈ ਜ਼ਰੂਰੀ ਕੰਮਾਂ ਨੂੰ ਪੂਰਾ ਕਰਨ ਦੀ ਆਖਰੀ ਤਰੀਕ ਹੈ। ਜੇਕਰ ਤੁਹਾਡਾ ਪਬਲਿਕ ਪ੍ਰੋਵੀਡੈਂਟ ਫੰਡ (PPF) ਜਾਂ ਸੁਕੰਨਿਆ ਸਮ੍ਰਿਧੀ ਯੋਜਨਾ ਵਿਚ ਖਾਤਾ ਹੈ, ਤਾਂ ਤੁਹਾਡਾ ਆਧਾਰ ਨੰਬਰ 30 ਸਤੰਬਰ ਤਕ ਡਾਕਘਰ ਜਾਂ ਬੈਂਕ ਵਿਚ ਅੱਪਡੇਟ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਇਹ ਮਹੀਨਾ ਡੀਮੈਟ ਖਾਤੇ ਵਿਚ ਨਾਮਜ਼ਦ ਵਿਅਕਤੀ ਨੂੰ ਜੋੜਨ ਦਾ ਆਖਰੀ ਮੌਕਾ ਵੀ ਹੈ।
ਇਹ ਵੀ ਪੜ੍ਹੋ: NIA ਦੀ ਮਨਜ਼ੂਰੀ ਤੋਂ ਬਾਅਦ ਦੁਬਈ ਰਵਾਨਾ ਹੋਏ ਮਨਕੀਰਤ ਔਲਖ, ਪਹਿਲਾਂ ਜਾਰੀ ਹੋਇਆ ਸੀ ਲੁੱਕ ਆਊਟ ਨੋਟਿਸ
ਅਕਤੂਬਰ 'ਚ ਬੈਂਕ ਦੀਆਂ ਛੁੱਟੀਆਂ
2 ਅਕਤੂਬਰ-ਮਹਾਤਮਾ ਗਾਂਧੀ ਜੈਅੰਤੀ
14 ਅਕਤੂਬਰ-ਮਹਾਲਿਆ (ਕੋਲਕਾਤਾ)
18 ਅਕਤੂਬਰ-ਕਟਿ ਬੀਹੂ
21 ਅਕਤੂਬਰ-ਦੁਰਗਾ ਪੂਜਾ (ਸਪਤਮੀ)
23 ਅਕਤੂਬਰ -ਦੁਸਹਿਰਾ (ਮਹਾਨੌਮੀ)/ਹਥਿਆਰਾਂ ਦੀ ਪੂਜਾ/ਦੁਰਗਾ ਪੂਜਾ/ਵਿਜੈਦਸ਼ਮੀ
24 ਅਕਤੂਬਰ-ਮੰਗਲਵਾਰ, ਦੁਸਹਿਰਾ/ਦੁਸਹਿਰਾ (ਵਿਜੈਦਸ਼ਮੀ)/ਦੁਰਗਾ ਪੂਜਾ
25 ਅਕਤੂਬਰ-ਦੁਰਗਾ ਪੂਜਾ (ਦਸੈਨ) (ਗੰਗਤੋਕ, ਜੰਮੂ, ਸ੍ਰੀਨਗਰ)
27 ਅਕਤੂਬਰ-ਦੁਰਗਾ ਪੂਜਾ (ਦਸੈਨ) (ਗੰਗਤੋਕ)
28 ਅਕਤੂਬਰ-ਲਕਸ਼ਮੀ ਪੂਜਾ (ਕੋਲਕਾਤਾ)
31 ਅਕਤੂਬਰ - ਸਰਦਾਰ ਵੱਲਭਭਾਈ ਪਟੇਲ ਜੈਅੰਤੀ (ਅਹਿਮਦਾਬਾਦ)
ਕੈਲੰਡਰ ਅਨੁਸਾਰ ਅਕਤੂਬਰ ਮਹੀਨੇ 5 ਐਤਵਾਰ ਆ ਰਹੇ ਹਨ ਜਿਸ ਕਾਰਨ ਬੈਂਕ ਬੰਦ ਰਹਿਣਗੇ।