
NIA ਨੇ ਲੁੱਕ ਆਊਟ ਸਰਕੂਲਰ ਜਾਰੀ ਕਰਦਿਆਂ ਵਿਦੇਸ਼ ਜਾਣ ’ਤੇ ਲਗਾਈ ਸੀ ਰੋਕ
ਚੰਡੀਗੜ੍ਹ: ਕੇਂਦਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਮਨਜ਼ੂਰੀ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ ਦੁਬਈ ਲਈ ਰਵਾਨਾ ਹੋ ਗਏ ਹਨ। ਦਰਅਸਲ ਛੇ ਮਹੀਨੇ ਪਹਿਲਾਂ ਮਨਕੀਰਤ ਔਲਖ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਵਲੋਂ ਦੁਬਈ ਲਈ ਰਵਾਨਾ ਹੋਣ ਸਮੇਂ ਮੋਹਾਲੀ ਹਵਾਈ ਅੱਡੇ 'ਤੇ ਰੋਕਿਆ ਗਿਆ ਸੀ। ਮੀਡੀਆ ਰੀਪੋਰਟਾਂ ਮੁਤਾਬਕ ਹੁਣ ਗਾਇਕ ਨੂੰ ਪਿਛਲੇ ਹਫਤੇ ਏਜੰਸੀ ਨੇ ਇਕ ਨਿੱਜੀ ਸਮਾਗਮ ਵਿਚ ਪੇਸ਼ਕਾਰੀ ਲਈ ਦੁਬਈ ਜਾਣ ਦੀ ਮਨਜ਼ੂਰੀ ਦੇ ਦਿਤੀ।
ਇਹ ਵੀ ਪੜ੍ਹੋ: ਮਨਪ੍ਰੀਤ ਬਾਦਲ ਵਿਰੁਧ ਲੁੱਕ ਆਊਟ ਸਰਕੂਲਰ ਜਾਰੀ; ਹਵਾਈ ਅੱਡਿਆਂ ਨੂੰ ਵੀ ਕੀਤਾ ਗਿਆ ਅਲਰਟ!
ਕੇਂਦਰੀ ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਔਲਖ ਇਕ ਨਿੱਜੀ ਸਮਾਗਮ ਵਿਚ ਪੇਸ਼ਕਾਰੀ ਲਈ ਦੁਬਈ ਗਏ ਹਨ ਅਤੇ ਸਮਾਗਮ ਦਾ ਆਯੋਜਨ ਇਕ ਕਾਰੋਬਾਰੀ ਵਲੋਂ ਕੀਤਾ ਗਿਆ, ਜਿਸ ਵਿਰੁਧ ਇਨਫੋਰਸਮੈਂਟ ਡਾਇਰੈਕਟੋਰੇਟ ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ, “ਜੇ ਹਿੰਮਤ ਹੈ ਤਾਂ ਹਾਈਕਮਾਂਡ ਨਾਲ ਗੱਲ ਕਰੋ”
ਖੁਫੀਆ ਏਜੰਸੀਆਂ ਨੇ ਇਸ ਇਨਪੁਟ ਨੂੰ ਹੋਰ ਜਾਂਚ ਏਜੰਸੀਆਂ ਨਾਲ ਸਾਂਝਾ ਕੀਤਾ ਹੈ ਅਤੇ ਉਹ ਇਸ ਜਾਣਕਾਰੀ ਦੀ ਪੁਸ਼ਟੀ ਕਰ ਰਹੇ ਹਨ। ਮਾਰਚ ਮਹੀਨੇ ਵਿਚ ਔਲਖ ਤੋਂ ਪੁਛਗਿਛ ਕਰਨ ਤੋਂ ਬਾਅਦ ਐਨਆਈਏ ਨੇ ਗਾਇਕ ਵਿਰੁਧ ਇਕ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਸੀ। ਉਸ ਦੀ ਵਿਦੇਸ਼ ਯਾਤਰਾ ਉਤੇ ਰੋਕ ਲਗਾਈ ਗਈ ਸੀ।
ਇਹ ਵੀ ਪੜ੍ਹੋ: ਪੰਜਾਬ ਸਾਡਾ ਵੱਡਾ ਭਰਾ ਹੈ, ਉਥੇ ਨਸ਼ਾ ਸਾਡੇ ਨਾਲੋਂ ਜ਼ਿਆਦਾ ਹੈ: ਮਨੋਹਰ ਲਾਲ ਖੱਟਰ
ਪਿਛਲੇ ਸਾਲ ਅਗਸਤ ਵਿਚ ਫਤਿਹਾਬਾਦ ਦੇ ਪਿੰਡ ਬਹਿਬਲਪੁਰ ਦੇ ਰਹਿਣ ਵਾਲੇ ਮਨਕੀਰਤ ਔਲਖ ਨੂੰ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਦਵਿੰਦਰ ਬੰਬੀਹਾ ਗੈਂਗ ਵਲੋਂ ਧਮਕੀ ਮਿਲੀ ਸੀ ਕਿਉਂਕਿ ਬਿਸ਼ਨੋਈ ਅਤੇ ਉਸ ਦੇ ਅਮਰੀਕਾ ਸਥਿਤ ਸਹਿਯੋਗੀ ਗੋਲਡੀ ਬਰਾੜ ਨੇ ਮਈ ਵਿਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਔਲਖ ਨੇ ਪੰਜਾਬ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ।