
ਹੁਣੇ ਜਾਣੋ ਨਵੀਆਂ ਕੀਮਤਾਂ
ਨਵੀਂ ਦਿੱਲੀ: ਇਸ ਹਫ਼ਤੇ ਲਗਾਤਾਰ ਦੂਜੇ ਦਿਨ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਮੰਗਲਵਾਰ ਨੂੰ ਦਿੱਲੀ ਬੁਲਿਅਨ ਬਜ਼ਾਰ ਵਿਚ 10 ਸੋਨੇ ਦੇ ਭਾਅ 68 ਰੁਪਏ ਡਿਗ ਗਿਆ। ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵੀ ਘਟੀਆਂ ਹਨ। ਇਕ ਕਿਲੋਗ੍ਰਾਮ ਚਾਂਦੀ ਦੀ ਕੀਮਤ 39 ਰੁਪਏ ਘਟ ਗਈ। ਐਕਸਪਰਟ ਦਾ ਕਹਿਣਾ ਹੈ ਕਿ ਰੁਪਏ ਵਿਚ ਮਜ਼ਬੂਤੀ ਅਤੇ ਕਮਜ਼ੋਰ ਮੰਗ ਦਾ ਸੋਨੇ-ਚਾਂਦੀ ਦੀਆਂ ਕੀਮਤਾਂ ਤੇ ਅਸਰ ਪਿਆ ਹੈ।
Gold Priceਮੰਗਲਵਾਰ ਨੂੰ ਦਿੱਲੀ ਬੁਲਿਅਨ ਬਜ਼ਾਰ ਵਿਚ ਸੋਨੇ ਦੀ ਕੀਮਤ 38,615 ਤੋਂ ਘਟ ਕੇ 38,547 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਸੋਮਵਾਰ ਨੂੰ ਸੋਨੇ ਦਾ ਭਾਅ 166 ਰੁਪਏ ਟੁੱਟਿਆ ਸੀ। ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨਾ 1,455.30 ਡਾਲਰ ਪ੍ਰਤੀ ਓਂਸ ਅਤੇ ਚਾਂਦੀ 16.88 ਡਾਲਰ ਪ੍ਰਤੀ ਓਂਸ ਤੇ ਸੀ। ਸੋਨੇ ਦੀ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਰਹੀ ਹੈ। ਇਕ ਕਿਲੋਗ੍ਰਾਮ ਚਾਂਦੀ ਦਾ ਭਾਅ 45,200 ਰੁਪਏ ਤੋਂ ਡਿਗ ਕੇ 45,161 ਰੁਪਏ ਹੋ ਗਿਆ।
Goldenਸੋਮਵਾਰ ਨੂੰ ਚਾਂਦੀ ਦੀਆਂ ਕੀਮਤਾਂ 402 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਗੀ ਸੀ। HDFC ਸਿਕਿਊਰਿਟੀ ਦੇ ਸੀਨੀਅਰ ਐਨਾਲਿਸਟ ਤਪਨ ਪਟੇਲ ਨੇ ਕਿਹਾ ਕਿ ਰੁਪਏ ਵਿਚ ਮਜ਼ਬੂਤੀ ਅਤੇ ਸੋਨੇ ਦੀ ਮੰਗ ਘਟ ਹੋਣ ਕਰ ਕੇ ਸੋਨੇ ਦੀਆਂ ਕੀਮਤਾਂ ਵਿਚ ਕਮੀ ਆਈ ਹੈ। ਉਹਨਾਂ ਕਿਹਾ ਕਿ ਭਾਰਤ ਵਿਚ ਸੋਨੇ ਦੀ ਮੰਗ ਵਿਚ ਘਟਣ ਕਾਰਨ ਇਸ ਦੀਆਂ ਕੀਮਤਾਂ ਘਟੀਆਂ ਹਨ। ਪਟੇਲ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵਿਚ ਟ੍ਰੇਡ ਡੀਲ ਹੋਣ ਦੀ ਉਮੀਦ ਨਾਲ ਸੋਨੇ ਦਾ ਭਾਅ ਦੋ ਹਫ਼ਤਿਆਂ ਦੇ ਹੇਠਲੇ ਪੱਧਰ ਤੇ ਆ ਗਿਆ ਹੈ।
ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਸਮੂਹ ਦੀ ਮੁੱਖ ਆਰਥਿਕ ਸਲਾਹਕਾਰ ਸੋਮਈਆ ਕਾਂਤੀ ਘੋਸ਼ ਨੇ ਕਿਹਾ ਕਿ ਦੇਸ਼ ਵਿੱਚ ਨੇੜਲੇ ਭਵਿੱਖ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੀ ਕੋਈ ਉਮੀਦ ਨਹੀਂ ਹੈ। ਹਰਮੂਜ਼ ਸਟ੍ਰੇਟ, ਕੋਰੀਆ ਦੇ ਟਾਪੂਆਂ ਅਤੇ ਤਾਈਵਾਨ ਵਿੱਚ ਸੈਨਿਕ ਟਕਰਾਅ ਦੀ ਸੰਭਾਵਨਾ ਵਿਸ਼ਵਵਿਆਪੀ ਅਰਥਚਾਰੇ ਅਤੇ ਖ਼ਾਸਕਰ ਭਾਰਤ ਲਈ ਕਿਸੇ ਵੀ ਰੂਪ ਵਿਚ ਸਕਾਰਾਤਮਕ ਨਹੀਂ ਹੋ ਸਕਦੀ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ ਕਿ ਮੌਜੂਦਾ ਵਿੱਤੀ ਸਾਲ ਦੇ ਅਖੀਰਲੇ ਛੇ ਮਹੀਨਿਆਂ ਵਿਚ, ਸੋਨੇ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਰਹੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।