
1 ਜਨਵਰੀ ਤੋਂ ਬਦਲ ਜਾਵੇਗਾ ਇਹ ਵੱਡਾ ਨਿਯਮ
ਨਵੀਂ ਦਿੱਲੀ: ਜੇ ਤੁਸੀਂ ਸੋਨਾ ਖਰੀਦਣ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਮਹੱਤਵਪੂਰਣ ਹੈ। ਕਿਉਂ ਕਿ ਨਵੇਂ ਸਾਲ ਯਾਨੀ 1 ਜਨਵਰੀ ਤੋਂ ਸੋਨੇ ਦੇ ਗਹਿਣੇ ਖਰੀਦਣ ਦੇ ਨਿਯਮ ਬਦਲ ਜਾਣਗੇ। ਦਰਅਸਲ ਲੰਬੇ ਇੰਤਜ਼ਾਰ ਬਾਅਦ ਕੰਜ਼ਿਊਮਰ ਅਫੇਅਰਸ ਵਿਭਾਗ ਨੇ ਸੋਨੇ ਚਾਂਦੀ ਦੇ ਗਹਿਣਿਆਂ ਦੀ ਲਾਜ਼ਮੀ ਹਾਲਮਾਰਕਿੰਗ ਨੂੰ ਹਰੀ ਝੰਡੀ ਦੇ ਦਿੱਤੀ ਹੈ। ਲਾਜ਼ਮੀ ਹਾਲਮਾਰਕਿੰਗ 1 ਜਨਵਰੀ ਤੋਂ ਲਾਗੂ ਹੋਵੇਗੀ। ਵਿਭਾਗ ਇਸ ਹਫ਼ਤੇ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ।
Goldenਹਾਲਾਂਕਿ ਦੂਰ ਦਰਾਡੇ ਦੇ ਇਲਾਕਿਆਂ ਵਿਚ ਲਾਜ਼ਮੀ ਹਾਲਮਾਰਕਿੰਗ ਲਾਗੂ ਕਰਨ ਲਈ 1 ਸਾਲ ਦਾ ਵਕਤ ਦਿੱਤਾ ਜਾਵੇਗਾ। ਸਰਕਾਰ ਦੇ ਇਸ ਫੈਸਲੇ ਤੋਂ ਇਸ ਦਾ ਜੁਐਲਰੀ ਇੰਡਸਟ੍ਰੀ ਤੇ ਬਹੁਤ ਵੱਡਾ ਅਸਰ ਪੈਣ ਵਾਲਾ ਹੈ। ਹਾਲਾਂਕਿ ਗਾਹਕਾਂ ਨੂੰ ਇਸ ਨਾਲ ਫਾਇਦਾ ਹੋਵੇਗਾ। ਮੌਜੂਦਾ ਸਮੇਂ ਵਿਚ ਸਿਰਫ 40 ਫ਼ੀਸਦੀ ਗਹਿਣਿਆਂ ਦੀ ਹਾਲਮਾਰਕਿੰਗ ਕੀਤੀ ਜਾਂਦੀ ਹੈ। ਭਾਰਤ ਸੋਨੇ ਦਾ ਸਭ ਤੋਂ ਵੱਡਾ ਦੇਸ਼ ਹੈ ਜੋ ਕਿ ਮੁਖ ਰੂਪ ਤੋਂ ਗਹਿਣਿਆਂ ਦੀ ਮੰਗ ਨੂੰ ਪੂਰਾ ਕਰਦਾ ਹੈ।
Goldenਭਾਰਤ ਪ੍ਰਤੀ ਸਾਲ 700-800 ਟਨ ਸੋਨਾ ਦਾ ਆਯਾਤ ਕਰਦਾ ਹੈ। ਸਰਕਾਰ 14 ਕੈਰਟ, 16 ਕੈਰਟ, 18 ਕੈਰਟ, 20 ਕੈਰਟ ਅਤੇ 22 ਕੈਰਟ ਦੇ ਗਹਿਣਿਆਂ ਦੀ ਹਾਲਮਾਰਕਿੰਗ ਲਾਜ਼ਮੀ ਹੋਵੇਗੀ। ਇਸ ਦੇ ਲਈ 400 ਤੋਂ 500 ਨਵੇਂ ਅਸੇਸਿੰਗ ਸੈਂਟਰ ਖੁੱਲ੍ਹਣਗੇ। ਫਿਲਹਾਲ ਦੇਸ਼ ਵਿਚ 700 ਤੋਂ ਜ਼ਿਆਦਾ ਅਸੇਸਿੰਗ ਸੈਂਟਰ ਹਨ। ਸਰਕਾਰ ਨੂੰ ਲਗਦਾ ਹੈ ਕਿ ਅਜੇ ਹੋਰ ਅਸੇਸਿੰਗ ਦੀ ਜ਼ਰੂਰਤ ਹੈ। ਗ੍ਰਾਮੀਣ ਖੇਤਰਾਂ ਤਕ ਪਹੁੰਚ ਬਣਾਉਣ ਲਈ 1 ਸਾਲ ਤਕ ਦਾ ਵਕਤ ਮਿਲੇਗਾ।
Golden ਇਸ ਦੌਰਾਨ ਸਰਕਾਰ ਸੁਨਿਆਰਿਆਂ ਤੇ ਕੋਈ ਕਾਰਵਾਈਨ ਨਹੀਂ ਕਰੇਗੀ। ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਪੂਰੀ ਤਰ੍ਹਾਂ ਨਾਲ ਲਾਜ਼ਮੀ ਬਣਾਇਆ ਗਿਆ ਹੈ। ਇਸ ਦੌਰਾਨ ਬੀਆਈਐਸ ਗਾਹਕਾਂ ਨੂੰ ਮੈਂਡੇਟਰੀ ਹਾਲਮਾਰਕਿੰਗ ਗਹਿਣ ਲੈਣ ਲਈ ਜਾਗਰੂਕ ਕਰੇਗਾ।
ਹਾਲਮਾਰਕਿੰਗ ਤੋਂ ਗਹਿਣਿਆਂ ਵਿਚ ਸੋਨਾ ਕਿੰਨਾ ਲਗਿਆ ਹੈ ਅਤੇ ਹੋਰ ਮੈਟਲ ਕਿੰਨੇ ਹਨ ਇਸ ਦੇ ਅਨੁਪਾਤ ਦਾ ਸਟੀਕ ਨਿਰਧਾਰਣ ਅਤੇ ਅਧਿਕਾਰਿਕ ਰਿਕਾਰਡ ਹੁੰਦਾ ਹੈ। ਨਵੇਂ ਨਿਯਮਾਂ ਤਹਿਤ ਹੁਣ ਸੋਨੇ ਦੇ ਗਹਿਣਿਆਂ ਦੀ ਹਾਲ ਮਾਰਕਿੰਗ ਹੋਣਾ ਲਾਜ਼ਮੀ ਹੋਵੇਗਾ। ਇਸ ਦੇ ਲਈ ਸੁਨਿਆਰਿਆਂ ਨੂੰ ਲਾਇਸੈਂਸ ਲੈਣਾ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।