
ਇਸ ਦੇ ਨਾਲ ਹੀ ਚੇਨੱਈ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ 15 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਨਵੀਂ ਦਿੱਲੀ: ਪੈਟਰੋਲ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਪੈਟਰੋਲ ਦੀ ਕੀਮਤ 1 ਸਾਲ ਤੋਂ ਵੀ ਵਧ ਉਚਾਈ ਤੇ ਪਹੁੰਚ ਗਈ ਹੈ। ਦਿੱਲੀ, ਮੁੰਬਈ ਅਤੇ ਕੋਲਕਾਤਾ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਜਿੱਥੇ 10 ਪੈਸੇ ਪ੍ਰਤੀ ਲੀਟਰ ਦਾ ਇਜ਼ਾਫਾ ਹੋਇਆ ਹੈ ਉੱਥੇ ਹੀ ਚੇਨੱਈ ਵਿਚ ਪੈਟਰੋਲ 26 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਚੇਨੱਈ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ 15 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
Petrol diesel prices ਦਸ ਦਈਏ ਕਿ ਇਸ ਨਾਲ ਪਹਿਲਾਂ ਦਿੱਲੀ ਵਿਚ ਪੈਟਰੋਲ ਉੱਚੇ ਪੱਧਰ ਤੇ ਸੀ। ਸੋਮਵਾਰ ਨੂੰ ਦਿੱਲੀ ਵਿਚ ਪੈਟਰੋਲ ਦੀ ਕੀਮਤ 74.66 ਰੁਪਏ ਪ੍ਰਤੀ ਲੀਟਰ ਸੀ। ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਮੰਗਲਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨੱਈ ਵਿਚ ਪੈਟਰੋਲ ਕ੍ਰਮਵਾਰ: 74.76 ਰੁਪਏ 80.42 ਰੁਪਏ, 77.44 ਰੁਪਏ ਅਤੇ 77.88 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
Petrolਉੱਥੇ ਹੀ ਚਾਰੇ ਮਹਾਨਗਰਾਂ ਵਿਚ ਡੀਜ਼ਲ ਕ੍ਰਮਵਾਰ: 65.73 ਰੁਪਏ, 68.94 ਰੁਪਏ, 68.14 ਰੁਪਏ ਅਤੇ 69.62 ਰੁਪਏ ਪ੍ਰਤੀ ਲੀਟਰ ਤੇ ਭਾਅ ਵਿਕ ਰਿਹਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹਰ ਦਿਨ ਵਧਦੀਆਂ ਰਹਿੰਦੀਆਂ ਹਨ। ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ 6 ਵਜੇ ਤੋਂ ਲਾਗੂ ਹੋ ਜਾਂਦੀਆਂ ਹਨ। ਇਹਨਾਂ ਦੀ ਕੀਮਤ ਵਿਚ ਐਕਸਾਈਜ਼ ਡਿਊਟੀ, ਡੀਲਰ ਕਮੀਸ਼ਨ ਸਭ ਕੁੱਝ ਜੋੜਨ ਦੇ ਬਦਲੇ ਇਸ ਦੀ ਕੀਮਤ ਲਗਭਗ ਦੁਗਣੀ ਹੋ ਜਾਂਦੀ ਹੈ।
ਦਸ ਦਈਏ ਕਿ ਨਵੀਂ ਦਿੱਲੀ ‘ਚ ਇੱਕ ਲੀਟਰ ਪੈਟਰੋਲ ਦੀ ਕੀਮਤ 73.30 ਰੁਪਏ ਅਤੇ ਡੀਜ਼ਲ ਦੀ ਕੀਮਤ 65.69 ਰੁਪਏ ਸੀ। ਮੁੰਬਈ ਵਿਚ ਇੱਕ ਲੀਟਰ ਪੈਟਰੋਲ ਦੀ ਕੀਮਤ 78.97 ਅਤੇ ਡੀਜ਼ਲ 69.01 ਰੁਪਏ ਸੀ, ਬੰਗਲੁਰੂ ਵਿਚ ਪੈਟਰੋਲ ਦੀ ਕੀਮਤ 75.81 ਅਤੇ ਡੀਜ਼ਲ 68.03 ਰੁਪਏ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।