
ਮੋਦੀ ਸਰਕਾਰ ਜਨਧਨ ਖਾਤਾ ਯੋਜਨਾ ਦੀ ਅਪਾਰ ਸਫ਼ਲਤਾ ਤੋਂ ਬਾਅਦ ਇਕ ਨਵੀਂ ਖਾਤਾ ਯੋਜਨਾ 'ਤੇ ਕੰਮ ਕਰ ਰਹੀ ਹੈ.............
ਨਵੀਂ ਦਿੱਲੀ : ਮੋਦੀ ਸਰਕਾਰ ਜਨਧਨ ਖਾਤਾ ਯੋਜਨਾ ਦੀ ਅਪਾਰ ਸਫ਼ਲਤਾ ਤੋਂ ਬਾਅਦ ਇਕ ਨਵੀਂ ਖਾਤਾ ਯੋਜਨਾ 'ਤੇ ਕੰਮ ਕਰ ਰਹੀ ਹੈ। ਇਹ ਖਾਤਾ ਗੋਲਡ ਸੇਵਿੰਗ ਅਕਾਊਂਟ ਹੋਵੇਗਾ। ਨੀਤੀ ਆਯੋਗ ਨੇ ਮੋਦੀ ਸਰਕਾਰ ਨੂੰ ਸਿਫ਼ਾਰਿਸ਼ ਕੀਤੀ ਹੈ ਕਿ ਦੇਸ਼ 'ਚ ਸੋਨੇ ਦੇ ਭੰਡਾਰਨ ਦੀ ਸਥਿਤੀ ਸੁਧਾਰਨ ਲਈ ਕੁਝ ਖ਼ਾਸ ਕਦਮ ਉਠਾਏ ਜਾਣ। ਇਸ ਲਈ ਗੋਲਡ ਸੇਵਿੰਗ ਅਕਾਊਂਟ, ਗੋਲਡ ਬੋਰਡ ਅਤੇ ਪੂਰੇ ਦੇਸ਼ 'ਚ ਬੁਲਿਅਨ ਐਕਸਚੇਂਜ ਖੋਲ੍ਹੇ ਜਾਣ ਦੀ ਸਿਫ਼ਾਰਿਸ ਕੀਤੀ ਗਈ ਹੈ। ਇਹ ਖਾਤਾ ਕੋਈ ਵੀ ਵਿਅਕਤੀ ਖੁਲ੍ਹਵਾ ਸਕੇਗਾ ਅਤੇ ਇਹ ਆਮ ਖਾਤੇ ਵਾਂਗ ਬੈਂਕਾਂ 'ਚ ਖੁਲ੍ਹੇਗਾ।
ਗੋਲਡ ਸੇਵਿੰਗ ਖਾਤੇ 'ਚ ਜਮ੍ਹਾ ਪੈਸਿਆਂ ਦੇ ਬਰਾਬਰ ਗੋਲਡ ਮਿਲੇਗਾ। ਲੋਕ ਇਸ ਖਾਤੇ ਤੋਂ ਚਾਹੇ ਪੈਸਾ ਕਢਵਾਉਣ ਜਾਂ ਉਨੀ ਹੀ ਰਕਮ ਦਾ ਸੋਨਾ ਉਨ੍ਹਾਂ ਨੂੰ ਮਿਲ ਜਾਵੇਗਾ। ਮਸਲਨ ਜੇਕਰ ਤੁਹਾਡੇ ਖਾਤੇ 'ਚ 60 ਹਜ਼ਾਰ ਰੁਪਇਆ ਜਮ੍ਹਾ ਹੈ ਅਤੇ ਸੋਨੇ ਦੀ ਕੀਮਤ 31000 ਰੁਪਏ ਪ੍ਰਤੀ 10 ਗਾ੍ਰਮ ਦੇ ਆਸਪਾਸ ਹੈ ਤਾਂ ਤੁਹਾਡੇ ਖਾਤੇ 'ਚ ਲਗਭਗ 20 ਗ੍ਰਾਮ ਸੋਨਾ ਕ੍ਰੈਡਿਟ ਹੋ ਜਾਵੇਗਾ। ਪਾਸਬੁਕ 'ਚ ਵੀ ਇਹੀ ਐਂਟਰੀ ਹੋਵੇਗੀ। ਇਸ 'ਤੇ ਵਿਆਜ ਵੀ 2.5 ਫ਼ੀ ਸਦੀ ਦੀ ਦਰ ਨਾਲ ਮਿਲੇਗਾ। ਜੇਕਰ ਖਾਤੇ ਤੋਂ ਨਿਕਾਸੀ ਹੁੰਦੀ ਹੈ ਤਾਂ ਗੋਲਡ 'ਤੇ ਆਯਾਤ ਡਿਊਟੀ ਨਹੀਂ ਲੱਗੇਗੀ। ਖਾਤੇ 'ਚ ਪੈਸਾ ਅਤੇ ਗੋਲਡ ਦੋਵੇਂ ਜਮ੍ਹਾ ਕਰਵਾਏ ਜਾ ਸਕਣਗੇ। (ਏਜੰਸੀ)