ਕਾਰਾਂ ਦੀ ਮਾਇਲੇਜ ਵਧਾਉਣ ਲਈ ਪਾਓ ਸਿਰਫ਼ 200 ਰੁਪਏ ਦੀ ਇਹ ਚੀਜ਼
Published : Sep 27, 2019, 6:38 pm IST
Updated : Sep 27, 2019, 6:38 pm IST
SHARE ARTICLE
Car
Car

ਸਾਡੇ ਦੇਸ਼ ਵਿੱਚ ਲੋਕ ਕਾਰ ਦੀਆਂ ਬਾਕੀ ਵਿਸ਼ੇਸ਼ਤਾਵਾਂ ਨਾਲੋਂ ਮਾਈਲੇਜ ਦੀ ਜ਼ਿਆਦਾ ਪਰਵਾਹ ਕਰਦੇ ਹਨ...

ਚੰਡੀਗੜ੍ਹ: ਸਾਡੇ ਦੇਸ਼ ਵਿੱਚ ਲੋਕ ਕਾਰ ਦੀਆਂ ਬਾਕੀ ਵਿਸ਼ੇਸ਼ਤਾਵਾਂ ਨਾਲੋਂ ਮਾਈਲੇਜ ਦੀ ਜ਼ਿਆਦਾ ਪਰਵਾਹ ਕਰਦੇ ਹਨ ਅਤੇ ਕਾਰ ਜਾਂ ਬਾਈਕ ਖਰੀਦਣ ਵੇਲੇ ਮਾਈਲੇਜ ਪੁੱਛਣਾ ਨਹੀਂ ਭੁੱਲਦੇ। ਉਹੀ ਵਾਹਨ ਜਿਆਦਾ ਵਿਕਦੇ ਹਨ, ਜਿਨ੍ਹਾਂ ਦੀ ਮਾਈਲੇਜ ਵੱਧ ਹੈ। ਜੇਕਰ ਤੁਹਾਡੀ ਕਾਰ ਦਾ ਮਾਈਲੇਜ ਵੀ ਘੱਟ ਹੈ, ਤਾਂ ਹੁਣ ਘਬਰਾਓ ਨਾ ਕਿਉਂਕਿ ਅਸੀਂ ਤੁਹਾਨੂੰ ਇਕ ਅਜੇਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਤੁਹਾਡੀ ਕਾਰ ਦਾ ਮਾਈਲੇਜ 2-3 ਗੁਣਾ ਵਧਾ ਦੇਵੇਗੀ।

CarCar

ਫਿਊਲ ਐਡੀਟਿਵਸ

ਲੰਬੇ ਸਮੇਂ ਤਕ ਡੀਜ਼ਲ ਜਾਂ ਪੈਟਰੋਲ ਦੀ ਵਰਤੋਂ ਕਰਨ ਨਾਲ ਇੰਜਨ ਦੇ ਫਿਊਲ ਇੰਜੈਕਟਰਸ ‘ਤੇ ਕਾਰਬਨ ਇਕੱਠਾ ਹੋ ਜਾਂਦਾ ਹੈ। ਗੰਦਗੀ ਜਮ੍ਹਾਂ ਹੋਣ ਕਾਰਨ ਜੰਗ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਵਾਹਨ ਦੀ ਸਮੁਦਨੈਸ ਖਤਮ ਹੋ ਜਾਂਦੀ ਹੈ ਅਤੇ ਇੰਜਣ ਵਿਚ ਵਾਈਬ੍ਰੇਸਨ ਹੋਣ ਲੱਗਦੀ ਹੈ। ਜੋ ਕਿ ਵਾਹਨ ਦੇ ਮਾਈਲੇਜ ਨੂੰ ਵੀ ਪ੍ਰਭਾਵਤ ਕਰਦੀ ਹੈ। ਫਿਊਲ ਐਡੀਟਿਵਸ (Fuel Additives) ਇਸ ਸਮੱਸਿਆ ਨਾਲ ਨਜਿੱਠਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

200-300 ਰੁਪਏ ਹੋਣਗੇ ਖਰਚ

CarCar

ਇਹਨਾ ਫਿਊਲ ਐਡਿਟਿਵਸ ਦੀ ਕੀਮਤ ਸਿਰਫ 200 ਤੋਂ 300 ਰੁਪਏ ਹੈ। ਫਿਊਲ ਅਡੀਟਿਵਸ ਨਾਲ ਨਾ ਸਿਰਫ ਤੁਹਾਡੇ ਵਾਹਨ ਦੀ ਮੈਲੇਜ ਵਧੇਗੀ, ਬਲਕਿ ਤੁਸੀਂ ਵਾਹਨ ਦੀ ਟਾਪ ਸਪੀਡ ਅਤੇ ਪਰਫਾਰਮੈਂਸ ਵਿਚ ਵੀ ਸਾਫ ਅੰਤਰ ਵੇਖ ਸਕੋਗੇ। ਪੈਟਰੋਲ ਅਤੇ ਡੀਜ਼ਲ ਕਾਰਾਂ ਲਈ ਵੱਖ ਵੱਖ ਫਿਊਲ ਐਡੀਟਿਵਸ ਆਉਂਦੇ ਹਨ। ਇਹ ਅਡੀਟਿਵਸ ਇੰਜੈਕਟਰਸ ਨੂੰ ਸਾਫ਼ ਕਰਦੇ ਹਨ ਅਤੇ ਪ੍ਰਦੂਸ਼ਣ ਨੂੰ ਵੀ ਘੱਟ ਕਰਦੇ ਹਨ।

2000 ਕਿਲੋਮੀਟਰ ਤੋਂ ਬਾਅਦ ਇਸ ਨੂੰ ਬਦਲਣਾ ਪਵੇਗਾ

ਇੱਕ ਬੋਤਲ ਆਮ ਤੌਰ ‘ਤੇ 50-ਲਿਟਰ ਦੇ ਟੈਂਕ ਲਈ ਕਾਫ਼ੀ ਹੁੰਦੀ ਹੈ। ਲਗਭਗ 100 ਕਿਲੋਮੀਟਰ ਚੱਲਣ ਤੋਂ ਬਾਅਦ ਇਸਦੇ ਫਾਇਦੇ ਦਿਖਣੇ ਸ਼ੁਰੂ ਹੋ ਜਾਂਦੇ ਹਨ। ਇਹ ਲਗਭਗ 2 ਹਜ਼ਾਰ ਕਿਮੀ ਤੱਕ ਚਲਦਾ ਹੈ। ਇਸ ਤੋਂ ਬਾਅਦ ਤੁਹਾਨੂੰ ਇਸਨੂੰ ਫਿਰ ਦੁਬਾਰਾ ਟੈਂਕ ਵਿਚ ਪਾਉਣਾ ਪਏਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵਾਹਿਗੁਰੂ ਆਹ ਤਾਂ ਮਾੜਾ ਹੋਇਆ! ਪੁੱਤ ਦੀ ਲਾ.ਸ਼ ਨੂੰ ਚੁੰਮ ਚੁੰਮ ਕੇ ਚੀਕਾਂ ਮਾਰ ਰਿਹਾ ਪਿਓ ਤੇ ਮਾਂ,ਦੇਖਿਆ ਨਹੀਂ ਜਾਂਦਾ.

19 Apr 2024 12:05 PM

ਨਵਜੋਤ ਸਿੱਧੂ ਦੇ ਤੇਵਰ ਕਾਂਗਰਸ ਲਈ ਮੁਸੀਬਤ! ਢੀਂਡਸਾ ਪਰਿਵਾਰ ਨੇ ਖਿੱਚੀਆਂ ਤਲਵਾਰਾਂ, ਡਰੇ ਅਕਾਲੀ!

19 Apr 2024 11:05 AM

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM
Advertisement