13 ਹਵਾਈ ਅੱਡਿਆਂ ਦਾ ਹੋਵੇਗਾ ਨਿੱਜੀਕਰਨ, 31 ਮਾਰਚ ਤੱਕ ਬੋਲੀ ਪ੍ਰਕਿਰਿਆ ਪੂਰਾ ਕਰਨ ਦਾ ਟੀਚਾ
Published : Oct 27, 2021, 10:12 am IST
Updated : Oct 27, 2021, 10:12 am IST
SHARE ARTICLE
Govt plans to complete privatisation process for 13 airports by March
Govt plans to complete privatisation process for 13 airports by March

ਕੇਂਦਰ ਦੀ 31 ਮਾਰਚ ਤੱਕ ਸਰਕਾਰੀ ਮਲਕੀਅਤ ਵਾਲੇ ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਸੰਚਾਲਿਤ 13 ਹਵਾਈ ਅੱਡਿਆਂ ਦੇ ਨਿੱਜੀਕਰਨ ਦੀ ਪ੍ਰਕਿਰਿਆ ਪੂਰਾ ਕਰਨ ਦੀ ਯੋਜਨਾ ਹੈ

ਨਵੀਂ ਦਿੱਲੀ: ਸਰਕਾਰ ਦੀ ਇਸ ਵਿੱਤੀ ਸਾਲ ਦੇ ਅਖੀਰ ਤੱਕ ਸਰਕਾਰੀ ਮਲਕੀਅਤ ਵਾਲੇ ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਸੰਚਾਲਿਤ 13 ਹਵਾਈ ਅੱਡਿਆਂ ਦੇ ਨਿੱਜੀਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਯੋਜਨਾ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, “ਅਸੀਂ ਹਵਾਬਾਜ਼ੀ ਮੰਤਰਾਲੇ ਨੂੰ 13 ਹਵਾਈ ਅੱਡਿਆਂ ਦੀ ਸੂਚੀ ਭੇਜੀ ਹੈ, ਜਿਨ੍ਹਾਂ ਦੀ ਪੀਪੀਪੀ (ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ) 'ਤੇ ਬੋਲੀ ਲਗਾਈ ਜਾਵੇਗੀ ਹੈ। ਇਸ ਵਿੱਤੀ ਸਾਲ ਦੇ ਅਖੀਰ ਤੱਕ ਇਹਨਾਂ ਹਵਾਈ ਅੱਡਿਆਂ ਦੀ ਬੋਲੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਯੋਜਨਾ ਹੈ"।

Govt plans to complete privatisation process for 13 airports by MarchGovt plans to complete privatisation process for 13 airports by March

ਹੋਰ ਪੜ੍ਹੋ: ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਵੱਡੇ ਫੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

ਏਏਆਈ ਨੇ ਸੱਤ ਛੋਟੇ ਹਵਾਈ ਅੱਡਿਆਂ ਨੂੰ ਛੇ ਵੱਡੇ ਹਵਾਈ ਅੱਡਿਆਂ ਨਾਲ ਮਿਲਾਉਣ ਦਾ ਫੈਸਲਾ ਕੀਤਾ ਹੈ।  ਜਿਸ ਦੇ ਤਹਿਤ ਕੁਸ਼ੀਨਗਰ ਅਤੇ ਗਯਾ ਨਾਲ ਵਾਰਾਣਸੀ,  ਕਾਂਗੜਾ ਦੇ ਨਾਲ ਅੰਮ੍ਰਿਤਸਰ, ਤਿਰੂਪਤੀ ਦੇ ਨਾਲ ਭੁਵਨੇਸ਼ਵਰ, ਔਰੰਗਾਬਾਦ ਦੇ ਨਾਲ ਰਾਏਪੁਰ, ਜਬਲਪੁਰ ਦੇ ਨਾਲ ਇੰਦੌਰ  ਅਤੇ ਹੁਬਲੀ ਦੇ ਨਾਲ ਤ੍ਰਿਚੀ ਸ਼ਾਮਲ ਹਨ।

AirportsAirport

ਹੋਰ ਪੜ੍ਹੋ: ਕੈਨੇਡਾ ਵਿਚ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਬਣਾਇਆ ਗਿਆ ਰੱਖਿਆ ਮੰਤਰੀ

ਉਸ ਨੇ ਕਿਹਾ ਕਿ ਬੋਲੀ ਲਈ ਜਿਸ ਮਾਡਲ ਦੀ ਪਾਲਣਾ ਕੀਤੀ ਜਾਵੇਗੀ, ਉਹ ਪ੍ਰਤੀ ਯਾਤਰੀ ਮਾਡਲ ਦੀ ਆਮਦਨ ਹੋਵੇਗੀ। ਇਹ ਮਾਡਲ ਪਹਿਲਾਂ ਵੀ ਵਰਤਿਆ ਗਿਆ ਹੈ ਅਤੇ ਸਫਲ ਰਿਹਾ ਹੈ ਅਤੇ ਜੇਵਰ ਏਅਰਪੋਰਟ (ਗ੍ਰੇਟਰ ਨੋਇਡਾ ਵਿਚ) ਦੀ ਵੀ ਇਸੇ ਮਾਡਲ 'ਤੇ ਬੋਲੀ ਲਗਾਈ ਗਈ ਸੀ। ਉਹਨਾਂ ਕਿਹਾ ਕਿ ਕੋਵਿਡ ਦੇ ਬਾਵਜੂਦ ਇਹਨਾਂ ਪ੍ਰਾਜੈਕਟਾਂ ਲਈ ਖਰੀਦਦਾਰ ਹੋਣਗੇ ਕਿਉਂਕਿ ਬਿਮਾਰੀ ਦਾ ਪ੍ਰਭਾਵ ਥੋੜ੍ਹੇ ਸਮੇਂ ਲਈ ਹੈ ਅਤੇ ਹਵਾਈ ਅੱਡੇ 50 ਸਾਲਾਂ ਲਈ ਪ੍ਰਸਤਾਵ  'ਤੇ ਹਨ।

Airport Airport

ਹੋਰ ਪੜ੍ਹੋ: ਪੰਜਾਬ ’ਚ ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ’ਤੇ ਲੱਗੀ ਪਾਬੰਦੀ

ਉਹਨਾਂ ਦੱਸਿਆ ਕਿ ਏਏਆਈ ਨਵੇਂ ਹਵਾਈ ਅੱਡਿਆਂ 'ਤੇ ਧਿਆਨ ਕੇਂਦਰਿਤ ਕਰੇਗਾ। ਰਾਸ਼ਟਰੀ ਮੁਦਰੀਕਰਨ ਯੋਜਨਾ (NMP) ਦੇ ਹਿੱਸੇ ਵਜੋਂ ਸਰਕਾਰ ਦੀ ਅਗਲੇ ਚਾਰ ਸਾਲਾਂ ਵਿਚ 25 ਹਵਾਈ ਅੱਡੇ ਪ੍ਰਦਾਨ ਕਰਨ ਦੀ ਯੋਜਨਾ ਹੈ, ਜਿਸ ਵਿਚ ਉਪਰੋਕਤ 13 ਵੀ ਸ਼ਾਮਲ ਹਨ।

Gautam AdaniGautam Adani

ਹੋਰ ਪੜ੍ਹੋ: ਨਸ਼ਿਆਂ ਦੇ ਮਾਮਲਿਆਂ ਵਿਚ ਦੇਸ਼ ’ਚ ਪਿਛਲੇ ਸਾਲ ਚੋਟੀ ’ਤੇ ਰਿਹਾ UP ਅਤੇ ਦੂਜੇ ਸਥਾਨ ’ਤੇ ਪੰਜਾਬ

ਨਿੱਜੀਕਰਨ ਦੇ ਪਿਛਲੇ ਦੌਰ ਵਿਚ ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਨੇ ਸਾਰੇ ਛੇ ਹਵਾਈ ਅੱਡਿਆਂ - ਅਹਿਮਦਾਬਾਦ, ਜੈਪੁਰ, ਲਖਨਊ, ਤਿਰੂਵਨੰਤਪੁਰਮ, ਮੰਗਲੁਰੂ ਅਤੇ ਗੁਵਾਹਟੀ ਨੂੰ ਹਾਸਲ ਕਰਨ ਲਈ ਵੱਡੀ ਬੋਲੀ ਲਗਾਈ ਸੀ। ਕੁਝ ਹਵਾਈ ਅੱਡਿਆਂ ਲਈ ਇਹ ਬੋਲੀ ਲਗਭਗ ਦੁੱਗਣੀ ਸੀ। ਕੇਂਦਰ ਸਰਕਾਰ ਨੂੰ ਉਮੀਦ ਹੈ ਕਿ ਉਹ 13 ਹਵਾਈ ਅੱਡਿਆਂ ਦੀ ਨਿਲਾਮੀ ਤੋਂ ਵੱਡੀ ਰਕਮ ਜੁਟਾ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement