
ਦੀਵਾਲੀ, ਗੁਰਪੁਰਬ ਤੇ ਕ੍ਰਿਸਮਿਸ ਮੌਕੇ ਸਿਰਫ਼ 2 ਘੰਟੇ ਲਈ ‘ਗਰੀਨ ਪਟਾਕੇ’ ਚਲਾਉਣ ਦੀ ਹੋਵੇਗੀ ਆਗਿਆ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਦੀਵਾਲੀ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਇਸ ਵਾਰ ਪਟਾਕੇ ਚਲਾਉਣ ਉਪਰ ਪਾਬੰਦੀ ਲਗਾ ਦਿਤੀ ਹੈ। ਸਿਰਫ਼ ਧੂੰਆ ਨਾ ਕਰਨ ਵਾਲੇ ‘ਗਰੀਨ ਪਟਾਕੇ’ ਸੀਮਤ ਸਮੇਂ ਲਈ ਚਲਾਉਣ ਦੀ ਆਗਿਆ ਹੋਵੇਗੀ। ਪੰਜਾਬ ਦੇ ਵਾਤਾਵਰਣ ਵਿਭਾਗ ਵਲੋਂ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ।
Firecrackers
ਹੋਰ ਪੜ੍ਹੋ: ਨਸ਼ਿਆਂ ਦੇ ਮਾਮਲਿਆਂ ਵਿਚ ਦੇਸ਼ ’ਚ ਪਿਛਲੇ ਸਾਲ ਚੋਟੀ ’ਤੇ ਰਿਹਾ UP ਅਤੇ ਦੂਜੇ ਸਥਾਨ ’ਤੇ ਪੰਜਾਬ
ਜਾਰੀ ਇਸ ਹੁਕਮ ਅਨੁਸਾਰ ਇਹ ਫ਼ੈਸਲਾ ਕੋਰੋਨਾ ਮਹਾਮਾਰੀ ਅਤੇ ਵੱਧ ਰਹੇ ਪ੍ਰਦੂਸ਼ਣ ਕਾਰਨ ਲਿਆ ਗਿਆ ਹੈ। ਪਟਾਕਿਆਂ ਦਾ ਭੰਡਾਰ ਕਰਨ ਉਪਰ ਪਾਬੰਦੀ ਲਗਾਈ ਗਈ ਹੈ। ਦੀਵਾਲੀ ਤੋਂ ਇਲਾਵਾ ਗੁਰਪੁਰਬ ਤੇ ਕਰਿਸਮਿਸ ਮੌਕੇ ਰਾਤ 8 ਵਜੇ ਤੋਂ 10 ਵਜੇ ਤਕ ਸਿਰਫ਼ ਗਰੀਨ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿਤੀ ਗਈ ਹੈ।
Pollution
ਹੋਰ ਪੜ੍ਹੋ: ਕੈਪਟਨ ਅਪਣੀ ਭਵਿੱਖ ਦੀ ਰਣਨੀਤੀ ਦਾ ਅੱਜ ਕਰਨਗੇ ਪ੍ਰਗਟਾਵਾ
ਮੰਡੀ ਗੋਬਿੰਦਗੜ੍ਹ ਅਤੇ ਜਲੰਧਰ ਸ਼ਹਿਰਾਂ ਵਿਚ ਉਦਯੋਗਾਂ ਦੇ ਮੱਦੇਨਜ਼ਰ ਪਟਾਕਿਆਂ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਜਾਰੀ ਹੁਕਮ ਵਿਚ ਨਿਜੀ ਕੰਪਨੀਆਂ ਨੂੰ ਪਟਾਕਿਆਂ ਦੀ ਖ਼ਰੀਦ-ਵੇਚ ਦੇ ਆਨਲਾਈਨ ਆਰਡਰ ਲੈਣ ਦੀ ਵੀ ਮਨਾਹੀ ਕੀਤੀ ਗਈ ਹੈ।