ਜਾਣੋ ਕਿਵੇਂ ਕਰੀਏ 25 ਹਜ਼ਾਰ ਦੀ Basic Salary ਨਾਲ 1 ਕਰੋੜ ਰੁਪਏ ਦੀ ਬਚਤ
Published : Dec 27, 2019, 4:05 pm IST
Updated : Apr 9, 2020, 9:59 pm IST
SHARE ARTICLE
Employee Provident Fund
Employee Provident Fund

ਹਰ ਕਿਸੇ ਲਈ ਰਿਟਾਇਰਮੈਂਟ ਦੇ ਸਮੇਂ ‘ਤੇ 1 ਕਰੋੜ ਰੁਪਏ ਦੀ ਸੇਵਿੰਗ ਕਰਨਾ ਸੰਭਵ ਨਹੀਂ ਹੁੰਦਾ ਹੈ।

ਨਵੀਂ ਦਿੱਲੀ: ਹਰ ਕਿਸੇ ਲਈ ਰਿਟਾਇਰਮੈਂਟ ਦੇ ਸਮੇਂ ‘ਤੇ 1 ਕਰੋੜ ਰੁਪਏ ਦੀ ਸੇਵਿੰਗ ਕਰਨਾ ਸੰਭਵ ਨਹੀਂ ਹੁੰਦਾ ਹੈ। ਜੇਕਰ ਤੁਹਾਡੀ ਤਨਖਾਹ ਬਹੁਤ ਘੱਟ ਹੈ ਤਾਂ ਇਹ ਅਸਾਨ ਨਹੀਂ ਹੋਵੇਗਾ। ਅਜਿਹੇ ਵਿਚ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਤੁਸੀਂ ਹੋਰ ਤਰੀਕਿਆਂ ਨਾਲ ਵੀ ਰਿਟਾਇਰਮੈਂਟ ਲਈ ਬੱਚਤ ਕਰਨਾ ਸ਼ੁਰੂ ਕਰ ਦਿਓ।

ਕਰਮਚਾਰੀ ਭਵਿੱਖ ਨਿਧੀ (Employee Provident Fund) ਦੁਆਰਾ ਬੱਚਤ ‘ਤੇ ਹੀ ਪੂਰੀ ਤਰ੍ਹਾਂ ਨਾਲ ਨਿਰਭਰ ਨਹੀਂ ਰਿਹਾ ਜਾ ਸਕਦਾ ਹੈ ਕਿਉਂਕਿ ਇਸ ਵਿਚ ਬੱਚਤ ਸੀਮਤ ਅਤੇ ਮਿਲਣ ਵਾਲਾ ਵਿਆਜ ਵੀ ਹੋਰ ਵਿਕਲਪਾਂ ਨਾਲੋਂ ਘੱਟ ਹੀ ਹੁੰਦਾ ਹੈ। ਤਨਖਾਹ ਲੈਣ ਵਾਲੇ ਕਰਮਚਾਰੀਆਂ ਲਈ ਬੇਸਿਕ ਸੈਲਰੀ ਦਾ 12 ਫੀਸਦੀ ਹਿੱਸਾ ਕਰਮਚਾਰੀ ਭਵਿੱਖ ਨਿਧੀ (EPF) ਵਿਚ ਜਾਂਦਾ ਹੈ।

ਇੰਨੀ ਹੀ ਰਕਮ ਮਾਲਕ ਵੱਲੋਂ ਵੀ ਜਮਾਂ ਕੀਤੀ ਜਾਂਦੀ ਹੈ। ਹਾਲਾਂਕਿ ਤੁਹਾਡੇ ਵੱਲੋਂ ਜਮਾਂ ਕੀਤੀ ਗਈ ਪੂਰੀ ਰਕਮ ਪੀਐਫ ਵਿਚ ਨਹੀਂ ਜਾਂਦੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਨਿਯਮਾਂ ਮੁਤਾਬਕ ਮਾਲਕ ਦੇ ਯੋਗਦਾਨ ਦਾ 8.33 ਫੀਸਦੀ ਹਿੱਸਾ ਜੋ ਕਿ ਵੱਧ ਤੋਂ ਵੱਧ 15,000 ਰੁਪਏ ਹੋ ਸਕਦਾ ਹੈ, ਈਪੀਐਸ ਵਿਚ ਜਾਂਦਾ ਹੈ।ਜਦਕਿ ਬਾਕੀ ਦੀ ਰਕਮ ਪੀਐਫ ਵਿਚ ਜਾਂਦੀ ਹੈ।

ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਦੀ ਬੇਸਿਕ ਸੈਲਰੀ 15,000 ਰੁਪਏ ਤੋਂ ਜ਼ਿਆਦਾ ਹੈ ਤਾਂ ਹਰੇਕ ਮਹੀਨੇ ਉਹਨਾਂ ਦੇ ਈਪੀਐਸ ਵਿਚ 1,250 ਰੁਪਏ ਜਮਾਂ ਹੁੰਦੇ ਹਨ।
ਬੇਸਿਕ ਸੈਲਰੀ-25,000 ਰੁਪਏ,
ਪੀਐਫ ਵਿਚ ਕਰਮਚਾਰੀ ਦਾ ਯੋਗਦਾਨ-12 ਫੀਸਦੀ ਦੇ ਹਿਸਾਬ ਨਾਲ 3,000 ਰੁਪਏ

ਈਪੀਐਸ ਵਿਚ ਮਾਲਕ ਦਾ ਯੋਗਦਾਨ-8.33 ਫੀਸਦੀ ਦੇ ਹਿਸਾਬ ਨਾਲ 1,250 ਰੁਪਏ
ਪੀਐਫ ਵਿਚ ਮਾਲਕ ਦਾ ਯੋਗਦਾਨ-1750 ਰੁਪਏ (3000 ਵਿਚੋਂ 1,250 ਘਟਾਉਣ ਤੋਂ ਬਾਅਦ)
ਹਰ ਮਹੀਨੇ ਵਿਚ ਪੀਐਫ ਵਿਚ ਕੁੱਲ਼ ਯੋਗਦਾਨ-4750 ਰੁਪਏ

ਇਸ ‘ਤੇ 8.5 ਫੀਸਦੀ ਦੀ ਵਿਆਜ ਦਰ ਨਾਲ ਮੰਨ ਲੈਂਦੇ ਹਾਂ ਕਿ ਕਰਮਚਾਰੀ ਜੇਕਰ 25 ਸਾਲ ਕੰਮ ਕਰਨ ਤੋਂ ਬਾਅਦ ਰਿਟਾਇਰ ਹੁੰਦਾ ਹੈ ਤਾਂ ਪੀਐਫ ਵਿਚ ਕੁਲ ਬਕਾਇਆ ਕਰੀਬ 50 ਲੱਖ ਰੁਪਏ ਹੀ ਹੋਵੇਗਾ। ਪੀਐਫ ‘ਤੇ ਵਿਆਜ ਮਾਸਿਕ ਰਨਿੰਗ ਬੈਲੇਂਸ ਦੇ ਅਧਾਰ ‘ਤੇ ਗਿਣਿਆ ਜਾਂਦਾ ਹੈ। ਹੁਣ 1 ਕਰੋੜ ਰੁਪਏ ਦੇ ਟੀਚੇ ਨਾਲ ਦੇਖਿਆ ਜਾਵੇ ਤਾਂ ਜਮਾਂ ਰਕਮ ਵਿਚ 50 ਲੱਖ ਰੁਪਏ ਦੀ ਕਮੀ ਹੈ।

ਇਸ ਦੇ ਲਈ ਕਰਮਚਾਰੀ ਨੂੰ 25 ਸਾਲ ਲਈ Equity Mutual Fund ਵਿਚ ਨਿਵੇਸ਼ ਕਰਨਾ ਬੇਹਤਰ ਹੋਵੇਗਾ। ਇਸ ਦੇ ਲਈ ਮੰਨ ਲੈਂਦੇ ਹਾਂ ਕਿ ਔਸਤਨ ਸਲਾਨਾ 12 ਫੀਸਦੀ ਦੀਆਂ ਦਰਾਂ ਨਾਲ ਵਿਆਜ ਮੰਨ ਲਈਏ ਤਾਂ 25 ਸਾਲ ਲਈ ਹਰ ਮਹੀਨੇ 2600 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਪ੍ਰਕਾਰ 25 ਸਾਲ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ 50-50 ਲੱਖ ਰੁਪਏ ਐਸਆਈਪੀ ਅਤੇ ਪੀਐਫ ਰੁਪਏ ਬਚਾਇਆ ਜਾ ਸਕਦਾ ਹੈ।

ਇਸ ਤਰ੍ਹਾਂ 25 ਸਾਲ ਦੀ ਨੌਕਰੀ ਕਰਨ ਤੋਂ ਬਾਅਦ 25000 ਰੁਪਏ ਦੀ ਬੇਸਿਕ ਸੈਲਰੀ ਦੇ ਅਧਾਰ ‘ਤੇ ਵੀ ਰਿਟਾਇਰਮੈਂਟ ਦੇ ਸਮੇਂ ‘ਤੇ 1 ਕਰੋੜ ਰੁਪਏ ਜੁਟਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਇਸ ਗੱਲ ‘ਤੇ ਧਿਆਨ ਦੇਣਾ ਹੋਵੇਗਾ ਕਿ ਜਿਵੇਂ-ਜਿਵੇਂ ਤੁਹਾਡੀ ਉਮਰ ਅਤੇ ਤਜ਼ੁਰਬਾ ਵਧਦਾ ਰਹੇਗਾ, ਉਸੇ ਤਰ੍ਹਾਂ ਤੁਹਾਡੀ ਆਮਦਨ ਵੀ ਵਧਦੀ ਰਹੇਗੀ। ਅਜਿਹੇ ਵਿਚ ਤੁਸੀਂ ਇਸ ਰਕਮ ਨੂੰ ਵਧਾਉਣ ਲਈ ਹੋਰ ਸੇਵਿੰਗ ਕਰ ਸਕਦੇ ਹੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement