
42 ਸਾਲ ਦੀ ਮਿਸ਼ੇਲ ਦੋ ਬੱਚਿਆਂ ਦੀ ਮਾਂ ਹੈ ਤੇ ਹਾਲੀਫੈਕਸ ‘ਚ ਰਹਿੰਦੀ ਹੈ। ਮਹਿਲਾ ਨੇ ਦੱਸਿਆ ਕਿ ਉਸ ਨੇ ਲਾਟਰੀ ਸਿਰਫ਼ ਡੇਢ ਪੌਂਡ ਭਾਵ 131 ਰੁਪਏ ‘ਚ ਖ਼ਰੀਦੀ ਸੀ
ਓਟਾਵਾ : ਇੱਕ ਕਹਾਵਤ ਹੈ ਕਿ ਜਦੋਂ ਕਿਸਮਤ ਖੁੱਲਦੀ ਹੈ ਉਦੋਂ ਕੋਈ ਵੀ ਕੰਮ ਨਹੀਂ ਰੁਕਦਾ,, ਅਜਿਹਾ ਹੀ ਕੈਨੇਡਾ ਦੀ ਰਹਿਣ ਵਾਲੀ ਵਿੱਕੀ ਮਿਸ਼ੇਲ ਨਾਮ ਦੀ ਮਹਿਲਾ ਨਾਲ ਹੋਇਆ। ਦਰਅਸਲ , ਮਹਿਲਾ ਨੇ ਸਿਰਫ਼ 131 ਰੁਪਏ ਦੀ ਲਾਟਰੀ ਖਰੀਦੀ ਸੀ ਅਤੇ ਉਸ ਨੇ 31 ਕਰੋੜ ਰੁਪਏ ਦੀ ਲਾਟਰੀ ਜਿੱਤ ਲਈ। ਇਸ ਤੋਂ ਬਾਅਦ ਮਹਿਲਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। 42 ਸਾਲ ਦੀ ਮਿਸ਼ੇਲ ਦੋ ਬੱਚਿਆਂ ਦੀ ਮਾਂ ਹੈ ਤੇ ਹਾਲੀਫੈਕਸ ‘ਚ ਰਹਿੰਦੀ ਹੈ।
lottery
ਮਹਿਲਾ ਨੇ ਦੱਸਿਆ ਕਿ ਉਸ ਨੇ ਲਾਟਰੀ ਸਿਰਫ਼ ਡੇਢ ਪੌਂਡ ਭਾਵ 131 ਰੁਪਏ ‘ਚ ਖ਼ਰੀਦੀ ਸੀ। ਉਹ ਹਮੇਸ਼ਾ ਲਾਟਰੀ ਖਰੀਦਦੀ ਰਹਿੰਦੀ ਸੀ। ਇਸ ਤੋਂ ਪਹਿਲਾਂ 10 ਪੌਂਡ ਭਾਵ 878 ਰੁਪਏ ਜਿੱਤੇ ਸੀ। ਇਸ ਜਿੱਤੇ ਹੋਏ ਪੈਸੇ ਉਸ ਨੇ ਦੋਬਾਰਾ ਲਾਟਰੀ ‘ਚ ਇਨਵੈਸਟ ਕੀਤੇ। ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਲਾਟਰੀ ਨੇ ਕਿਸੇ ਦੀ ਕਿਸਮਤ ਚਮਕਾਈ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹਾ ਕਈ ਵਾਰ ਹੋ ਚੁੱਕਾ ਹੈ ਅਤੇ ਲਾਟਰੀ ਜਿੱਤਣ ਨਾਲ ਕਈ ਗਰੀਬ ਪਰਵਾਰਾਂ ਵਿਚ ਖੁਸ਼ੀਆਂ ਵੀ ਆਈਆਂ ਹਨ।