
ਪ੍ਰੋਮੋਟਰਾਂ ਦੇ ਸ਼ੇਅਰ ਹੋਲਡਿੰਗ ਨੂੰ ਘੱਟ ਨਾ ਕਰਨ 'ਤੇ ਕੀਤੀ ਕਾਰਵਾਈ
ਮੁੰਬਈ : ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਨੇ ਬੰਧਨ ਬੈਂਕ ਲਿਮਟਿਡ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਲਾਈਸੈਂਸਿੰਗ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਾ ਕਰਨ 'ਤੇ ਬੰਧਨ ਬੈਂਕ ਵਿਰੁਧ ਇਹ ਕਾਰਵਾਈ ਕੀਤੀ ਗਈ। ਬੈਂਕ ਤੈਅ ਸਮੇਂ 'ਚ ਆਪਣਾ ਪ੍ਰਮੋਟਰ ਹੋਲਡਿੰਗ ਘੱਟ ਨਹੀਂ ਕਰ ਸਕਿਆ ਹੈ। ਇਸ ਤੋਂ ਇਲਾਵਾ ਆਰ.ਬੀ.ਆਈ. ਨੇ ਸਹਿਕਾਰੀ ਖੇਤਰ ਦੇ ਜਨਤਾ ਸਹਿਕਾਰੀ ਬੈਂਕ 'ਤੇ 1 ਕਰੋੜ ਅਤੇ ਜਲਗਾਂਵ ਪੀਪਲਜ਼ ਸਹਿਕਾਰੀ ਬੈਂਕ 'ਤੇ 25 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
RBI
ਬੰਧਨ ਬੈਂਕ ਨੂੰ ਸਾਲ 2014 'ਚ ਆਰ.ਬੀ.ਆਈ. ਤੋਂ ਬੈਂਕਿੰਗ ਲਾਈਸੈਂਸ ਮਿਲਿਆ ਸੀ। ਇਸ ਤੋਂ ਬਾਅਦ ਉਸ ਨੇ ਅਗਸਤ 2015 'ਚ ਪੂਰਨ ਰੂਪ ਨਾਲ ਬੈਂਕਿੰਗ ਦਾ ਕੰਮਕਾਜ ਸ਼ੁਰੂ ਕੀਤਾ। ਆਰ.ਬੀ.ਆਈ. ਦੇ ਲਾਈਸੈਂਸਿੰਗ ਨਿਯਮਾਂ ਮੁਤਾਬਕ ਕਿਸੇ ਬੈਂਕ ਨੂੰ ਕੰਮਕਾਜ ਸ਼ੁਰੂ ਕਰਨ ਦੇ 3 ਸਾਲ ਦੇ ਅੰਦਰ ਪ੍ਰਮੋਟਰ ਦੀ ਹਿੱਸੇਦਾਰੀ 40% ਤੋਂ ਘੱਟ ਕਰਨੀ ਪੈਂਦੀ ਹੈ।
Bandhan Bank
ਇਸ ਦੇ ਹਿਸਾਬ ਤੋਂ ਬੰਧਨ ਬੈਂਕ ਨੂੰ ਅਗਸਤ 2018 ਤਕ ਪ੍ਰਮੋਟਰ ਦੀ ਹਿੱਸੇਦਾਰੀ 82 ਤੋਂ 40% ਕਰਨੀ ਸੀ ਪਰ ਬੈਂਕ ਇਸ 'ਚ ਨਾਕਾਮ ਰਿਹਾ। ਕੁਝ ਮਹੀਨੇ ਪਹਿਲਾਂ ਹੀ ਬੈਂਕ ਦਾ ਹੋਮ ਫਾਈਨੈਂਸ 'ਚ ਮਰਜ਼ ਹੋਇਆ ਹੈ। ਇਸ ਮਗਰੋਂ ਪ੍ਰਮੋਟਰਾਂ ਦੀ ਸ਼ੇਅਰ ਹੋਲਡਿੰਗ 82 ਤੋਂ 61% ਹੋ ਗਈ ਸੀ ਪਰ ਹੁਣ ਵੀ ਇਹ ਆਰ.ਬੀ.ਆਈ. ਦੇ ਨਿਯਮਾਂ ਤੋਂ ਵੱਧ ਹੈ।