
ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂ ਕਿ ਜੀਐਸਟੀ ਰਿਟਰਨ ਫਾਈਲ ਕਰਨ ਵਿਚ ਗਲਤੀ ਨਾ ਕਰਨ।
ਨਵੀਂ ਦਿੱਲੀ: ਹੁਣ ਜੀਐਸਟੀ ਰਿਟਰਨ ਫਾਈਲ ਨਾ ਕਰਨ ਮਹਿੰਗਾ ਪੈ ਸਕਦਾ ਹੈ। ਰਿਟਰਨ ਫਾਈਲ ਨਾ ਕਰਨ ਤੇ ਜੇ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਤਾਂ ਡਿਪਾਰਟਮੈਂਟ ਤੁਹਾਡੀ ਪ੍ਰਾਪਰਟੀ ਅਤੇ ਬੈਂਕ ਅਕਾਉਂਟ ਅਟੈਚ ਕਰ ਸਕਦਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਐਕਸਕਲੂਸਿਵ ਜਾਣਕਾਰੀ ਮੁਤਾਬਕ ਨਵੇਂ ਨਿਯਮਾਂ ਨੂੰ ਹਰੀ ਝੰਡੀ ਮਿਲ ਚੁੱਕੀ ਹੈ।
GST ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂ ਕਿ ਜੀਐਸਟੀ ਰਿਟਰਨ ਫਾਈਲ ਕਰਨ ਵਿਚ ਗਲਤੀ ਨਾ ਕਰਨ। ਰਿਪੋਰਟ ਮੁਤਾਬਕ ਕਰੀਬ 1 ਕਰੋੜ ਜੀਐਸਟੀ ਰਜਿਸਟ੍ਰੇਸ਼ਨ ਵਾਲੇ ਸਮੇਂ ਤੇ ਰਿਟਰਨ ਫਾਈਲ ਨਹੀਂ ਕਰ ਰਹੇ ਹਨ। ਨਵਾਂ ਨਿਯਮ ਜੀਐਸਟੀ ਅਧਿਕਾਰੀਆਂ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਰਿਟਰਨ ਫਾਈਲ ਕਰਨ ਵਿਚ ਲਗਾਤਾਰ ਨੋਟਿਸ ਨੂੰ ਅਣਦੇਖਾ ਕਰਨ ਤੇ ਉਹ ਕਾਰਵਾਈ ਦੇ ਰੂਪ ਵਿਚ ਤੁਹਾਡੀ ਸੰਪੱਤੀ ਅਤੇ ਬੈਂਕ ਅਕਾਉਂਟ ਨੂੰ ਅਟੈਚ ਕਰ ਸਕਦਾ ਹੈ।
Photo ਟੈਕਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਫਾਈਨਲ ਰਿਟਰਨ ਭਰਨ ਦੀ ਆਖਰੀ ਤਰੀਕ ਤੋਂ ਤਿੰਨ ਦਿਨ ਪਹਿਲਾਂ ਹੀ ਪ੍ਰਕਿਰਿਆ ਦੀ ਸ਼ੁਰੂਆਤ ਕਰ ਦੇਣ। ਹਰ ਮਹੀਨੇ ਦੀ ਆਖਰੀ ਤਰੀਕ ਹੁੰਦੀ ਹੈ। 20 ਤਰੀਕ ਤਕ ਰਿਟਰਨ ਨਾ ਭਰੇ ਜਾਣ ਤੇ ਸਿਸਟਮ ਜੇਨਰੇਟੇਡ ਮੈਸੇਜ ਸਾਰੇ ਡਿਫਾਲਟ ਨੂੰ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਸਿਸਟਮ ਸਬੰਧਿਤ ਅਧਿਕਾਰੀਆਂ ਨੂੰ ਵੀ ਇਸ ਦੀ ਸੂਚਨਾ ਦੇਵੇਗਾ।
Tax Returnਹੁਣ ਮੰਥਲੀ ਰਿਟਰਨ GSTR-3B ਫਾਈਲ ਨਾ ਕਰਨ ਤੇ ਪੰਜ ਦਿਨ ਬਾਅਦ ਨੋਟਿਸ ਭੇਜਿਆ ਜਾਵੇਗਾ। ਫਿਰ ਵੀ ਫਾਈਲਿੰਗ ਨਾ ਹੋਣ ਤੇ 15 ਦਿਨ ਬਾਅਦ ਅਸੈਸਮੈਂਟ ਨੋਟਿਸ ਦਿੱਤਾ ਜਾਵੇਗਾ। ਉਸ ਤੋਂ ਬਾਅਦ ਵੀ ਰਿਸਪਾਨਸ ਨਾ ਮਿਲਣ ਤੇ ਅਧਿਕਾਰੀ ਅਸੇਸੀ ਦੇ ਉਪਲੱਬਧ ਰਿਕਾਰਡ ਜਾਂ ਡੇਟਾ ਦੇ ਆਧਾਰ ਅਸੈਸਮੈਂਟ ਕਰ 30 ਦਿਨ ਬਾਅਦ ਟੈਕਸ ਡਿਮਾਂਡ ਕਢਵਾ ਸਕਦੇ ਹਨ।
GSTਪਹਿਲਾਂ ਇਸ ਤਰ੍ਹਾਂ ਦੇ ਪ੍ਰਬੰਧ ਵੈਟ ਅਤੇ ਸਰਵਿਸ ਟੈਕਸ ਵਿਚ ਹੁੰਦੇ ਸਨ, ਪਰ ਜੀਐਸਟੀ ਵਿਚ ਇਸ ਨੂੰ ਹਟਾ ਦਿੱਤਾ ਗਿਆ ਸੀ। ਰਿਟਰਨ ਫਾਈਲ ਕਰਨ ਵਿਚ ਲੱਚਰ ਰਵੱਈਏ ਕਾਰਨ ਸਰਕਾਰ ਨੇ ਫਿਰ ਤੋਂ ਇਸ ਨਿਯਮ ਨੂੰ ਸ਼ਾਮਲ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।