ਪੰਜਾਬ ਬਜਟ 2020: ਵਿੱਤ ਮੰਤਰੀ ਵੱਲੋਂ ਪੰਜਾਬ ਲਈ ਕੀਤੇ ਗਏ ਐਲਾਨਾਂ ਦੀ ਦੇਖੋ ਪੂਰੀ ਸੂਚੀ
Published : Feb 28, 2020, 2:59 pm IST
Updated : Feb 28, 2020, 2:59 pm IST
SHARE ARTICLE
Punjab Budget 2020
Punjab Budget 2020

ਬਜਟ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ...

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਹੈ, ਜਿਸ ’ਚ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਸੈਨੇਟਰੀ ਪੈਡ ਲਈ 13 ਕਰੋੜ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਬਜਟ 'ਚ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਹਰ ਸਾਲ ਲੱਗਣ ਵਾਲੇ ਮੇਲੇ ਪਟਿਆਲਾ ਹੈਰੀਟੇਜ ਫੈਸਟੀਵਲ ਲਈ ਉਨ੍ਹਾਂ ਨੇ 25 ਕਰੋੜ ਦੇਣ ਦਾ ਐਲਾਨ ਕੀਤਾ ਹੈ।

PhotoPhoto

ਗਰਭਵਤੀ ਔਰਤਾਂ ਲਈ ਖੁਸ਼ਖਬਰੀ  

ਮਨਪ੍ਰੀਤ ਬਾਦਲ ਵਲੋਂ ਆਪਣੇ ਭਾਸ਼ਣ ਦੌਰਾਨ ਪ੍ਰੈਂਗਨੇਂਟ ਔਰਤਾਂ ਨੂੰ ਖੁਸ਼ਖਬਰੀ ਦਿੱਤੀ ਹੈ। ਮਨਪ੍ਰੀਤ ਬਾਦਲ ਨੇ ਪ੍ਰੈਂਗਨੇਂਟ ਔਰਤਾਂ ਦੀ ਖੁਰਾਕ ਅਤੇ ਸਿਹਤ ਸੰਭਾਲ ਲਈ 65 ਕਰੋੜ ਰਾਖਵੇਂ ਰੱਖੇ ਹਨ।

PhotoPhoto

ਮੋਬਾਇਲਾਂ ਲਈ 100 ਕਰੋੜ

ਬਜਟ ਦੌਰਾਨ ਮਨਪ੍ਰੀਤ ਬਾਦਲ ਨੇ ਮੋਬਾਇਲਾਂ ਲਈ 100 ਕਰੋੜ ਰੁਪਏ ਰੱਖੇ ਜਾਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਚਾਈਨਾ ਦੀ ਇਕ ਕੰਪਨੀ ਨੂੰ ਮੋਬਾਇਨ ਫੋਨ ਦਾ ਆਰਡਰ ਪਲੇਸ ਹੋ ਚੁੱਕਾ ਹੈ, ਜਿਸ ਦੇ ਪੈਸੇ ਵੀ ਤਿਆਰ ਹਨ ਪਰ ਉਕਤ ਕੰਪਨੀ ਉਨ੍ਹਾਂ ਦਾ ਆਰਡਰ ਦੇਣ ਤੋਂ ਅਸਮਰਥ ਹੈ।

MobileMobile

ਗੁਰਦਾਸਪੁਰ ਅਤੇ ਬਲਾਚੌਰ 'ਚ ਦੋ ਨਵੇਂ ਸਰਕਾਰੀ ਖੇਤੀਬਾੜੀ ਕਾਲਜ

ਬਜਟ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਹ ਸਮਾਰਟ ਫੋਨ ਸਾਲ 2020 ਦੇ ਅਪ੍ਰੈਲ ਮਹੀਨੇ ਤੋਂ ਦਿੱਤੇ ਜਾਣਗੇ। ਜਿਸ 'ਚ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਗੁਰਦਾਸਪੁਰ ਅਤੇ ਬਲਾਚੌਰ 'ਚ ਦੋ ਨਵੇਂ ਸਰਕਾਰੀ ਖੇਤੀਬਾੜੀ ਕਾਲਜ ਬਣਾਏ ਜਾਣਗੇ। ਇਸ ਦੇ ਲਈ ਸਰਕਾਰ ਵੱਲੋਂ 14 ਕਰੋੜ ਰੁਪਏ ਰੱਖੇ ਗਏ ਹਨ।

PhotoPhoto

ਭੂਮੀਹੀਣ ਖੇਤੀ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਦਾ ਐਲਾਨ

ਮਨਪ੍ਰੀਤ ਬਾਦਲ ਨੇ ਬਜਟ ਦੌਰਾਨ ਭੂਮੀਹੀਣ ਖੇਤੀ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਦੇ ਲਈ 520 ਕਰੋੜ ਰੁਪਏ ਖਰਚੇ ਜਾਣਗੇ। ਮਨਪ੍ਰੀਤ ਬਾਦਲ ਨੇ ਬਜਟ ਦੌਰਾਨ ਕਿਹਾ ਕਿ ਸਾਲ 2006 ਤੋਂ ਬਾਅਦ ਪੰਜਾਬ ਕਦੇ ਵੀ ਪ੍ਰਾਇਮਰੀ ਸਰਕੁਲਰ ’ਚ ਨਹੀਂ ਆਇਆ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦਾ ਅੱਜ 6ਵਾਂ ਦਿਨ ਹੈ, ਜਿਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ 2020-2021 ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ ਹੈ।

FarmerFarmer

1 ਮਾਰਚ ਤੋਂ ਕਰਮਚਾਰੀਆਂ ਲਈ 6 ਫੀਸਦੀ ਡੀਏ ਦੀ ਕਿਸ਼ਤ ਜਾਰੀ

ਹੋਰ ਤੇ ਹੋਰ ਵਿੱਤੀ ਮੰਤਰੀ ਮਨਪ੍ਰੀਤ ਬਾਦਲ ਨੇ 1 ਮਾਰਚ ਤੋਂ ਕਰਮਚਾਰੀਆਂ ਲਈ 6 ਫ਼ੀਸਦੀ ਡੀਏ ਦੀ ਕਿਸ਼ਤ ਦੇਣ ਦਾ ਐਲਾਨ ਕੀਤਾ ਹੈ।

ਖੇਡਾਂ ਲਈ 270 ਕਰੋੜ ਰੁਪਏ ਦਾ ਐਲਾਨ

ਦਸ ਦੀਏ ਕਿ ਖੇਡਾਂ ਲਈ ਮਨਪ੍ਰੀਤ ਬਾਦਲ ਨੇ 270 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਸ ਨਾਲ ਨੌਜਵਾਨ ਪੀੜ੍ਹੀ ਖੇਡਾਂ ਵੱਲ ਆਕਰਸ਼ਿਤ ਹੋਵੇਗੀ ਤੇ ਉਹਨਾਂ ਦਾ ਧਿਆਨ ਨਸ਼ਿਆਂ ਤੋਂ ਹਟੇਗਾ।

PhotoPhoto

ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ ਸਰਕਾਰ ਨੇ 8275 ਕਰੋੜ ਰੁਪਏ ਰੱਖੇ

ਪੰਜਾਬ ਦੇ ਕਿਸਾਨਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਹਨ। ਨੌਜਵਾਨਾਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਵਲੋਂ ਕੁਝ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਮਿਲਣ ਦੇ ਮੌਕੇ ਮਿਲ ਸਕਦੇ ਹਨ। 

JobsJobs

ਹੁਸ਼ਿਆਰਪੁਰ 'ਚ ਮਿਲਟਰੀ ਸਕੂਲ ਲਈ 11 ਕਰੋੜ ਰੁਪਏ ਦਾ ਐਲਾਨ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਹੁਸ਼ਿਆਰ ਵਿਚ ਮਿਲਟਰੀ ਸਕੂਲ ਲਈ 11 ਕਰੋੜ ਦਿੱਤੇ ਜਾਣਗੇ।

ਸਰਕਾਰੀ ਸਕੂਲਾਂ ਵਿਚ 12ਵੀਂ ਤਕ ਸਾਰੇ ਵਿਦਿਆਰਥੀਆਂ ਦੀ ਮੁਫ਼ਤ ਸਿਖਿਆ।

ਬਜਟ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਡੀ ਸੌਗਾਤ ਦਿੰਦੋ ਹੋਏ ਕਿਹਾ ਕਿ ਸਰਕਾਰੀ ਸਕੂਲਾਂ 'ਚ 12ਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ 'ਚ ਮੁਫਤ 'ਚ ਸਿੱਖਿਆ ਦਿੱਤੀ ਜਾਵੇਗੀ। ਵਿਦਿਆਰਥੀਆਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਮਾਰਟ ਸਕੂਲਾਂ ਦੇ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।

ਤਰਨਤਾਰਨ ਲਈ ਲਾਅ ਯੂਨੀਵਰਸਿਟੀ

ਇਸ ਦੇ ਨਾਲ ਤਰਨਤਾਰਨ ਲਈ ਲਾਅ ਯੂਨੀਵਰਸਿਟੀ ਬਣਾਏ ਜਾਣ ਦਾ ਵੀ ਐਲਾਨ ਕੀਤਾ। ਲੁਧਿਆਣਾ 'ਚ ਨਵੇਂ ਸੀਨੀਅਰ ਸੈਕੰਡਰੀ ਸਕੂਲ ਬਣਾਏ ਜਾਣਗੇ।

StudentsStudents

ਏਅਰ ਕੁਆਲਿਟੀ ਲਈ ਵੱਡਾ ਐਲਾਨ

ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰਨ ਦੌਰਾਨ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਦੇ 2 ਵੱਡੇ ਸ਼ਹਿਰਾਂ ਲੁਧਿਆਣਾ ਅਤੇ ਅੰਮ੍ਰਿਤਸਰ ਦੀ ਖਰਾਬ ਏਅਰ ਕੁਆਲਿਟੀ ਲਈ ਵੱਡਾ ਐਲਾਨ ਕੀਤਾ ਹੈ। ਮਨਪ੍ਰੀਤ ਬਾਦਲ ਵਲੋਂ ਏਅਰ ਕੁਆਲਿਟੀ ਸੁਧਾਰਨ ਸਬੰਧੀ ਲੁਧਿਆਣਾ ਲਈ 104 ਕਰੋੜ ਅਤੇ ਅੰਮ੍ਰਿਤਸਰ ਲਈ 76 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। 

ਬੱਸੀ ਪਠਾਣਾਂ ਲਈ ਖੁਸ਼ਖਬਰੀ

ਇਸ ਤੋਂ ਇਲਾਵਾ ਉਹਨਾਂ ਨੇ ਵੱਡਾ ਐਲਾਨ ਕਰਦੇ ਹੋਏ ਬੱਸੀ ਪਠਾਣਾਂ ਦੇ ਵੇਰਕਾ ਡੇਅਰੀ ਪਲਾਂਟ ਅਜੇ ਤਿਆਰ ਹੋ ਰਿਹਾ ਹੈ ਅਤੇ ਉਹ ਇਸ ਸਾਲ 'ਚ ਤਿਆਰ ਹੋ ਜਾਵੇਗਾ। ਇਸ ਨੂੰ ਤਿਆਰ ਕਰਨ ਲਈ 41 ਕਰੋੜ ਦੇਣ ਦਾ ਐਲਾਨ ਕੀਤਾ ਹੈ। 

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਲਈ 25 ਕਰੋੜ

ਬਜਟ ਦੌਰਾਨ ਮਨਪ੍ਰੀਤ ਬਾਦਲ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਲਈ 25 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।

ਫੋਕਲ ਪੁਆਇੰਟ ਲਈ 131 ਕਰੋੜ ਰਾਖਵੇਂ ਅਤੇ ਗ੍ਰਾਮੀਣ ਵਿਕਾਸ ਤੇ ਪੰਚਾਇਤ ਦਾ ਢਾਂਚਾ

ਇਸ ਤੋਂ ਇਲਾਵਾ ਫੋਕਲ ਪੁਆਇੰਟ ਲਈ 131 ਕਰੋੜ ਰਾਖਵੇਂ ਰੱਖੇ ਗਏ ਹਨ। ਗ੍ਰਾਮੀਣ ਵਿਕਾਸ ਤੇ ਪੰਚਾਇਤਾਂ ਦੇ ਚੰਗੇ ਢਾਂਚੇ ਲਈ 3830 ਕਰੋੜ ਰੁਪਏ ਦਾ ਐਲਾਨ ਕੀਤਾ ਹੈ।  

ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰਾਖਵੇਂ

ਲੁਧਿਆਣਾ ਵਿਚ ਸਥਿਤ ਬੁੱਢੇ ਨਾਲ ਲਈ ਵਿੱਤੀ ਮੰਤਰੀ ਵੱਲੋਂ ਸਫ਼ਾਈ ਲਈ 650 ਕਰੋੜ ਰਾਖਵੇਂ ਕੀਤੇ ਗਏ ਹਨ।

ਪੰਜਾਬ ਪੁਲਸ ਫੋਰਸ ਦੇ ਆਧੁਨੀਕਰਨ ਲਈ 132 ਕਰੋੜ, ਜੇਲ ਸੁਧਾਰ ਤੇ ਸੁਰੱਖਿਆ ਲਈ 25 ਕਰੋੜ ਰੁਪਏ ਰਾਖਵੇਂ, ਸਮਾਰਟ ਸਿਟੀ ਪ੍ਰੋਗਰਾਮ ਲਈ 810 ਕਰੋੜ ਰੁਪਏ ਦਾ ਐਲਾਨ, ਸੈਰ-ਸਪਾਟਾ ਵਿਭਾਗ ਲਈ 447 ਕਰੋੜ ਰੁਪਏ ਰਾਖਵੇਂ, 

ਸਰਹੱਦੀ ਖੇਤਰ ਲਈ 200 ਅਤੇ ਕੰਢੀ ਖੇਤਰ ਲਈ 100 ਕਰੋੜ ਦਾ ਐਲਾਨ, ਮੋਹਾਲੀ ਮੈਡੀਕਲ ਕਾਲਜ 2020-21 ਤੋਂ ਸ਼ੁਰੂ ਹੋਵੇਗਾ, 157 ਕਰੋੜ ਰੁਪਏ ਰਾਖਵੇਂ, ਤੰਦਰੁਸਤ ਪੰਜਾਬ ਸਿਹਤ ਕੇਂਦਰ 2022 ਤੱਕ ਸਾਰੇ 2950 ਸਬ ਸੈਂਟਰ ਅਪਗ੍ਰੇਡ ਕਰਨ ਦਾ ਟੀਚਾ, ਪਟਿਆਲਾ 'ਚ ਬਣਾਇਆ ਜਾਵੇਗਾ ਅਤਿ-ਆਧੁਨਿਕ ਬੱਸ ਸਟੈਂਡ 

ਫਿਰੋਜ਼ਪੁਰ ਵਾਸੀਆਂ ਲਈ

ਬਜਟ ’ਚ ਮਨਪ੍ਰੀਤ ਬਾਦਲ ਨੇ ਨਵੀਂਆਂ 19 ਆਈ.ਟੀ.ਆਈਜ਼ ਸਥਾਪਿਤ ਕਰਨ ਲਈ 75 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ’ਚ ਫਤਿਹਗੜ੍ਹ ਸਾਹਿਬ, ਮਾਨਸਾ ਦਾ ਟੈਬੀ ਆਦਿ ਤੋਂ ਇਲਾਵਾ ਫਿਰੋਜ਼ਪੁਰ ਦਾ ਟਿੱਬੀ ਕਲਾ ਵੀ ਸ਼ਾਮਲ ਹੈ। ਬਜਟ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਓਮ ਪ੍ਰਕਾਸ਼ ਸੋਨੀ ਮੁਤਾਬਕ ਉਨ੍ਹਾਂ ਦੇ ਇਲਾਕੇ ਦਾ ਇਕ ਕੰਮ ਪਿਛਲੇ ਕਾਫੀ ਸਮੇਂ ਤੋਂ ਲਟਕ ਰਿਹਾ ਹੈ।

ਉਹ ਕੰਮ ਹੈ, ਪੱਟੀ ਤੋਂ ਮੱਖੂ-ਫਿਰੋਜ਼ਪੁਰ ਦਾ ਰੇਲਵੇ ਲਿੰਕ, ਜੋ ਕਾਫੀ ਸਮੇਂ ਤੋਂ ਅਧੂਰਾ ਪਿਆ ਹੋਇਆ ਹੈ। ਇਸ ਰੇਲਵੇ ਲਿੰਕ ਦੇ ਲਈ ਬਜਟ ’ਚ 50 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੱਕੀ ਨੇ ਹੁਸੇਨੀਵਾਲਾ ਫਿਰੋਜ਼ਪੁਰ ’ਚ ਜੋ ਸ਼ਹੀਦੇ ਆਜ਼ਮ ਦੀ ਸਮਾਧ ਹੈ, ਉਥੇ ਇਕ ਐਪਰੇਜ਼ ਬ੍ਰਿਜ਼ ਬਣਾਏ ਜਾਣ ਦੀ ਮੰਗ ਰੱਖੀ ਹੈ। ਬਜਟ ਦੌਰਾਨ ਮਨਪ੍ਰੀਤ ਬਾਦਲ ਨੇ ਇਸ ਬ੍ਰਿਜ ਨੂੰ ਬਹੁਤ ਜਲਦ ਬਣਾਏ ਜਾਣ ਦੀ ਗੱਲ ਕਹੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM
Advertisement