6 ਕਰੋੜ PF ਖਾਤਾਧਾਰਕਾਂ ਲਈ ਖੁਸ਼ਖ਼ਬਰੀ! ਹੁਣ Provident Fund ’ਤੇ ਮਿਲੇਗਾ 8.15% ਵਿਆਜ
Published : Mar 28, 2023, 12:31 pm IST
Updated : Mar 28, 2023, 12:31 pm IST
SHARE ARTICLE
EPFO fixes 8.15% interest rate on EPF for 2022-23
EPFO fixes 8.15% interest rate on EPF for 2022-23

ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਵਿੱਤੀ ਸਾਲ 22-23 ਲਈ ਵਧਾਈ ਵਿਆਜ ਦਰ

 

ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ ( ਈਪੀਐਫਓ ) ਨੇ ਮੰਗਲਵਾਰ ਨੂੰ ਆਪਣੀ ਬੈਠਕ ਵਿਚ 2022-23 ਲਈ ਕਰਮਚਾਰੀ ਭਵਿੱਖ ਨਿਧੀ (ਈਪੀਐਫ) 'ਤੇ 8.15 ਫੀਸਦੀ ਵਿਆਜ ਦਰ ਤੈਅ ਕੀਤੀ ਹੈ। ਈਪੀਐਫਓ ਨੇ 2021-22 ਲਈ ਆਪਣੇ ਲਗਭਗ ਪੰਜ ਕਰੋੜ ਗਾਹਕਾਂ ਦੇ ਈਪੀਐਫ 'ਤੇ ਵਿਆਜ ਦਰ ਨੂੰ ਮਾਰਚ 2022 ਵਿਚ ਚਾਰ ਦਹਾਕਿਆਂ ਤੋਂ ਵੱਧ ਦੇ ਹੇਠਲੇ ਪੱਧਰ 8.1 ਫੀਸਦੀ 'ਤੇ ਲਿਆਂਦਾ ਸੀ।

ਇਹ ਵੀ ਪੜ੍ਹੋ: ਪਾਕਿਸਤਾਨ ਦੀ ਡਿਜੀਟਲ ਜਨਗਣਨਾ ਵਿਚ ਸਿੱਖਾਂ ਨੂੰ ਕੀਤਾ ਗਿਆ ਦਰਕਿਨਾਰ, ਫਾਰਮ ਵਿਚ ਨਹੀਂ ਹੈ ਸਿੱਖਾਂ ਦਾ ਵਿਕਲਪ

ਇਹ ਦਰ 1977-78 ਤੋਂ ਬਾਅਦ ਸਭ ਤੋਂ ਘੱਟ ਸੀ, ਜਦੋਂ ਈਪੀਐਫ 'ਤੇ ਵਿਆਜ ਦਰ ਅੱਠ ਫੀਸਦੀ ਹੁੰਦੀ ਸੀ। 2020-21 ਵਿਚ ਇਹ ਦਰ 8.5 ਫੀਸਦੀ ਸੀ। ਇਕ ਸੂਤਰ ਨੇ ਕਿਹਾ, "ਕਰਮਚਾਰੀ ਭਵਿੱਖ ਨਿਧੀ ਸੰਗਠਨ ਦੀ ਫੈਸਲਾ ਲੈਣ ਵਾਲੀ ਸੰਸਥਾ ਕੇਂਦਰੀ ਟਰੱਸਟੀ ਬੋਰਡ (ਸੀਬੀਟੀ) ਨੇ ਮੰਗਲਵਾਰ ਨੂੰ ਆਪਣੀ ਬੈਠਕ ਵਿਚ 2022-23 ਲਈ ਈਪੀਐਫ 'ਤੇ 8.15 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਦੇਣ ਦਾ ਫੈਸਲਾ ਕੀਤਾ ਹੈ।"

ਇਹ ਵੀ ਪੜ੍ਹੋ: ਸਾਊਦੀ ਅਰਬ: ਹੱਜ ਯਾਤਰੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 20 ਦੀ ਮੌਤ ਅਤੇ ਕਈ ਜ਼ਖਮੀ

ਮਾਰਚ 2021 ਵਿਚ ਸੀਬੀਟੀ ਨੇ 2020-21 ਲਈ ਪ੍ਰਾਵੀਡੈਂਟ ਫੰਡ ਜਮ੍ਹਾਂ 'ਤੇ ਵਿਆਜ ਦਰ ਨੂੰ ਘਟਾ ਕੇ 8.5 ਪ੍ਰਤੀਸ਼ਤ ਕਰ ਦਿੱਤਾ ਸੀ। ਹੁਣ CBT ਦੇ ਫੈਸਲੇ ਤੋਂ ਬਾਅਦ 2022-23 ਲਈ EPF ਜਮ੍ਹਾ 'ਤੇ ਵਿਆਜ ਦਰ ਦੀ ਜਾਣਕਾਰੀ ਮਨਜ਼ੂਰੀ ਲਈ ਵਿੱਤ ਮੰਤਰਾਲੇ ਨੂੰ ਭੇਜੀ ਜਾਵੇਗੀ। ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ 2022-23 ਲਈ EPF 'ਤੇ ਵਿਆਜ ਦਰ EPFO ​​ਦੇ ਪੰਜ ਕਰੋੜ ਤੋਂ ਵੱਧ ਗਾਹਕਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਜਾਵੇਗੀ। ਮਾਰਚ 2020 ਵਿਚ EPFO ​​ਨੇ ਪ੍ਰਾਵੀਡੈਂਟ ਫੰਡ ਜਮ੍ਹਾਂ 'ਤੇ ਵਿਆਜ ਦਰ ਨੂੰ ਘਟਾ ਕੇ ਸੱਤ ਮਹੀਨਿਆਂ ਦੇ ਹੇਠਲੇ ਪੱਧਰ 8.5 ਫੀਸਦੀ ਕਰ ਦਿੱਤਾ ਸੀ। 2018-19 ਲਈ ਇਹ 8.65 ਫੀਸਦੀ ਸੀ।

 

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement