ਰਿਲਾਇੰਸ ਨੇ ਰਚਿਆ ਇਤਿਹਾਸ, M-Cap 19 ਲੱਖ ਕਰੋੜ ਰੁਪਏ ਤੋਂ ਪਾਰ
Published : Apr 28, 2022, 12:47 pm IST
Updated : Apr 28, 2022, 12:47 pm IST
SHARE ARTICLE
Mukesh Ambani
Mukesh Ambani

ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ ਕਾਰਨ ਕਾਰੋਬਾਰ ਦੇ ਅੰਤ 'ਚ RIL ਦੇ ਸ਼ੇਅਰ ਮਾਮੂਲੀ ਵਾਧੇ ਨਾਲ 2776 ਰੁਪਏ 'ਤੇ ਬੰਦ ਹੋਏ।



ਮੁੰਬਈ: ਦੇਸ਼ ਵਿਚ ਮਾਰਕਿਟ ਕੈਪ ਦੇ ਹਿਸਾਬ ਨਾਲ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਸਭ ਤੋਂ ਵੱਡੀ ਕੰਪਨੀ ਹੈ। ਦਰਅਸਲ ਸਟਾਕ ਮਾਰਕੀਟ ਵਿਚ ਵਪਾਰ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪ 19 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਸੀ। ਇਹ 19 ਲੱਖ ਕਰੋੜ ਰੁਪਏ ਦੀ ਪੂੰਜੀ ਵਾਲੀ ਇਕਲੌਤੀ ਭਾਰਤੀ ਕੰਪਨੀ ਹੈ।

Mukesh AmbaniMukesh Ambani

ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਰਿਲਾਇੰਸ ਦੇ ਸ਼ੇਅਰ 2828 ਰੁਪਏ ਦੇ ਪੱਧਰ ਨੂੰ ਛੂਹ ਗਏ, ਜੋ ਸਟਾਕ ਦਾ ਰਿਕਾਰਡ ਉੱਚ ਪੱਧਰ ਸੀ। ਇਸ ਦੌਰਾਨ ਕੰਪਨੀ ਦਾ ਮਾਰਕੀਟ ਕੈਪ ਇਤਿਹਾਸਕ ਵਧ ਕੇ 19 ਲੱਖ ਕਰੋੜ ਰੁਪਏ ਹੋ ਗਿਆ। ਹਾਲਾਂਕਿ ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ ਕਾਰਨ ਕਾਰੋਬਾਰ ਦੇ ਅੰਤ 'ਚ RIL ਦੇ ਸ਼ੇਅਰ ਮਾਮੂਲੀ ਵਾਧੇ ਨਾਲ 2776 ਰੁਪਏ 'ਤੇ ਬੰਦ ਹੋਏ। ਕਾਰੋਬਾਰ ਬੰਦ ਹੋਣ ਤੋਂ ਬਾਅਦ RIL ਦਾ ਬਾਜ਼ਾਰ 18.78 ਲੱਖ ਕਰੋੜ ਰੁਪਏ 'ਤੇ ਰਿਹਾ।

Mukesh AmbaniMukesh Ambani

ਮੰਗਲਵਾਰ ਨੂੰ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਅਤੇ ਅਬੂ ਧਾਬੀ ਦੀ ਰਸਾਇਣਕ ਕੰਪਨੀ Tajiz. Ltd (RIL) ਵਿਚਕਾਰ TA'ZIZ EDC ਅਤੇ PVC ਪ੍ਰਾਜੈਕਟ ਲਈ ਇਕ ਰਸਮੀ ਸ਼ੇਅਰਧਾਰਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ। ਰਿਲਾਇੰਸ ਇੰਡਸਟਰੀਜ਼ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਵਿਚ ਸੂਚੀਬੱਧ ਕੰਪਨੀਆਂ ਵਿਚੋਂ ਮਾਰਕੀਟ ਕੈਪ ਦੇ ਹਿਸਾਬ ਨਾਲ TCS ਦੂਜੀ ਸਭ ਤੋਂ ਵੱਡੀ IT ਕੰਪਨੀ ਹੈ, ਜਿਸ ਦਾ ਮਾਰਕੀਟ ਕੈਪ ਲਗਭਗ 13.03 ਲੱਖ ਕਰੋੜ ਰੁਪਏ ਹੈ। ਇਸ ਦੌਰਾਨ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ, ਕੰਪਨੀ ਮਾਰਕੀਟ ਕੈਪ ਦੇ ਹਿਸਾਬ ਨਾਲ 7ਵੇਂ ਨੰਬਰ 'ਤੇ ਪਹੁੰਚ ਗਈ। ਬੁੱਧਵਾਰ ਨੂੰ ਕੰਪਨੀ ਦਾ ਮਾਰਕੀਟ ਕੈਪ 4.44 ਲੱਖ ਕਰੋੜ ਰੁਪਏ ਰਿਹਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement