ਸਰਕਾਰੀ ਬੈਂਕ ਕਰਮਚਾਰੀਆਂ ਨੂੰ ਪ੍ਰਦਰਸ਼ਨ ਦੇ ਅਧਾਰ 'ਤੇ ਮਿਲੇਗੀ ਤਨਖ਼ਾਹ ? 
Published : Jul 28, 2018, 1:52 pm IST
Updated : Jul 28, 2018, 1:52 pm IST
SHARE ARTICLE
Government bank
Government bank

ਹੁਣ ਸਰਕਾਰੀ ਬੈਂਕਾਂ ਦੇ ਅਧਿਕਾਰੀਆਂ ਦੀ ਤਨਖ਼ਾਹ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾ ਸਕਦੀ ਹੈ। ਸਟੇਟ ਬੈਂਕ ਆਫ਼ ਇੰਡੀਆ (SBI), ਪੰਜਾਬ ਨੈਸ਼ਨਲ ਬੈਂਕ..

ਨਵੀਂ ਦਿੱਲੀ : ਹੁਣ ਸਰਕਾਰੀ ਬੈਂਕਾਂ ਦੇ ਅਧਿਕਾਰੀਆਂ ਦੀ ਤਨਖ਼ਾਹ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾ ਸਕਦੀ ਹੈ। ਸਟੇਟ ਬੈਂਕ ਆਫ਼ ਇੰਡੀਆ (SBI), ਪੰਜਾਬ ਨੈਸ਼ਨਲ ਬੈਂਕ (PNB) ਅਤੇ ਬੈਂਕ ਆਫ਼ ਬੜੋਦਾ ਪਰਫਾਮੈਂਸ ਲਿੰਕਡ ਤਨਖ਼ਾਹ ਦੀ ਤਿਆਰ ਕਰ ਰਹੇ ਹਨ। ਬਿਜ਼ਨਸ ਸਟੈਂਡਰਡ ਦੀ ਰਿਪੋਰਟ ਦੇ ਮੁਤਾਬਕ ਇਹ ਨਿਯਮ ਜਨਰਲ ਮੈਨੇਜਰ ਗਰੇਡ ਦੇ ਅਧਿਕਾਰੀ ਅਤੇ ਉਨ੍ਹਾਂ ਨੂੰ ਸੀਨੀਅਰ ਅਧਿਕਾਰੀਆਂ 'ਤੇ ਲਗਾਇਆ ਜਾਵੇਗਾ। ਪੀਐਨਬੀ ਦੇ ਮੈਨੇਜਿੰਗ ਡਾਇਰੈਕਟਰ ਸੁਨੀਲ ਮੇਹਤਾ ਨੇ ਕਿਹਾ ਕਿ ਬੈਂਕ ਗੰਭੀਰਤਾ ਨਾਲ ਪਰਫ਼ਾਰਮੈਂਸ ਬੇਸਡ ਇੰਸੈਂਟਿਵ ਦੇਣ 'ਤੇ ਵਿਚਾਰ ਕਰ ਰਿਹਾ ਹੈ।

SBI bankSBI bank

ਇਸ ਵਿਚ ਫਿਕਸਡ ਅਤੇ ਵੈਰਿਏਬਲ ਪੇ ਸ਼ਾਮਿਲ ਹੋਵੇਗਾ। ਪਰ ਇਹ ਹੌਲੀ - ਹੌਲੀ ਹੀ ਲਾਗੂ ਹੋ ਪਾਵੇਗਾ। SBI ਅਤੇ BoB ਵੀ ਕੁੱਝ ਅਜਿਹਾ ਹੀ ਮਾਡਲ ਅਪਣਾਉਨਾ ਚਾਹੁੰਦਾ ਹੈ। ਆਮ ਤੌਰ 'ਤੇ ਪ੍ਰਾਈਵੇਟ ਸੈਕਟਰ ਵਿਚ ਪਰਫ਼ਾਰਮੈਂਸ ਬੇਸਡ ਸੈਲਰੀ ਹੁੰਦੀ ਹੈ। ਪ੍ਰਦਰਸ਼ਨ ਦੇ ਅਧਾਰ 'ਤੇ ਇੰਸੈਂਟਿਵ ਨਾ ਮਿਲਣ ਅਤੇ ਨਿਸ਼ਚਿਤ ਸਮੇਂ 'ਤੇ ਹੀ ਪ੍ਰਮੋਸ਼ਨ ਹੋਣ ਦੀ ਵਜ੍ਹਾ ਨਾਲ ਕਰਮਚਾਰੀਆਂ ਵਿਚ ਉਤਸ਼ਾਹ ਦੀ ਕਮੀ ਰਹਿੰਦੀ ਹੈ।  ਸਾਲ 2015 ਵਿਚ ਕੋਲ ਇੰਡੀਆ ਲਿਮਟਿਡ ਦੇ ਸੁਪਰਵਾਇਜ਼ਰ ਅਤੇ ਐਗਜ਼ਿਕਿਊਟਿਵ ਗਰੇਡ ਦੇ ਕਰਮਚਾਰੀਆਂ ਲਈ ਸਰਕਾਰ ਨੇ ਇੰਸੈਂਟਿਵ ਦਾ ਐਲਾਨ ਕੀਤਾ ਸੀ।

BoBBoB

ਸੱਤਵੇਂ ਤਨਖ਼ਾਹ ਕਮਿਸ਼ਨ ਵਿਚ ਪਰਫ਼ਾਰਮੈਂਸ ਲਿੰਕਡ ਪੇਮੈਂਟ ਦੀ ਸਿਫ਼ਾਰਿਸ਼ ਸਾਰੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਕੀਤੀ ਗਈ ਹੈ। ਇਸ ਵਿਚ ਸਲਾਹ ਵੀ ਦਿਤੀ ਗਈ ਹੈ ਕਿ ਸਾਰੇ ਵਿਭਾਗ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਮੈਟਰਿਕਸ ਵਿਚ ਕੰਮ ਕਰਨ ਲਈ ਥੋੜੀ ਢੀਲ ਦਿਤੀ ਜਾਵੇ। ਪੈਨਲ ਨੇ ਸਲਾਹ ਦਿਤੀ ਹੈ ਕਿ ਇਹ ਪੇਮੈਂਟ ਸਾਲ ਦੇ ਆਖਰੀ ਵਿਚ ਕੈਸ਼ ਦਿਤਾ ਜਾਵੇਗਾ। ਇਹ ਬਚਤ ਦੇ ਰੂਪ ਵਿਚ ਨਹੀਂ ਦਿਤਾ ਜਾਵੇਗਾ।

PNBPNB

ਪ੍ਰਦਰਸ਼ਨ ਦੇ ਅਧਾਰ 'ਤੇ ਪੇਮੈਂਟ ਨੂੰ ਲਾਗੂ ਕਰਨ ਲਈ ਸਰਕਾਰੀ ਬੈਂਕਾਂ ਨੂੰ ਸਰਕਾਰ ਤੋਂ ਮਨਜ਼ੂਰੀ ਲੈਣੀ ਹੋਵੇਗੀ। ਸਾਰੇ ਪੱਧਰ ਦੇ ਕਰਮਚਾਰੀਆਂ ਦੀ ਤਨਖ਼ਾਹ ਨਾਲ ਜੁਡ਼ੇ ਮਾਮਲੇ ਇੰਡੀਅਨ ਬੈਂਕ ਐਸੋਸਿਏਸ਼ਨ, ਬੈਂਕ ਮੈਨੇਜਮੈਂਟ ਅਤੇ ਟ੍ਰੇਡ ਯੂਨੀਅਨ ਦੀ ਸਹਿਮਤੀ ਦੇ ਨਾਲ ਨਿਰਧਾਰਤ ਕੀਤੇ ਜਾਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement