
ਬੈਂਕ ਬੋਰਡ ਬਿਊਰੋ (ਬੀਬੀਬੀ) ਨੇ 15 ਕਾਰਜਕਾਰੀ ਨਿਰਦੇਸ਼ਕਾਂ (ਈਡੀ) ਨੂੰ ਜਨਤਕ ਖੇਤਰ ਦੇ ਵੱਖਰੇ ਬੈਂਕਾਂ ਵਿਚ ਪ੍ਰਬੰਧ ਨਿਦੇਸ਼ਕਾਂ (ਐਮਡੀ) ਦੇ ਰੂਪ ਵਿਚ ਪ੍ਰੋਮੋਸ਼ਨ...
ਨਵੀਂ ਦਿੱਲੀ : ਬੈਂਕ ਬੋਰਡ ਬਿਊਰੋ (ਬੀਬੀਬੀ) ਨੇ 15 ਕਾਰਜਕਾਰੀ ਨਿਰਦੇਸ਼ਕਾਂ (ਈਡੀ) ਨੂੰ ਜਨਤਕ ਖੇਤਰ ਦੇ ਵੱਖਰੇ ਬੈਂਕਾਂ ਵਿਚ ਪ੍ਰਬੰਧ ਨਿਦੇਸ਼ਕਾਂ (ਐਮਡੀ) ਦੇ ਰੂਪ ਵਿਚ ਪ੍ਰੋਮੋਸ਼ਨ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਬੀਬੀਬੀ ਬੋਰਡ ਨਿਯੁਕਤੀ ਲਈ ਉਮੀਦਵਾਰਾਂ ਦੇ ਸੰਗ੍ਰਹਿ ਲਈ ਸਰਕਾਰ ਵਲੋਂ ਬਣਾਇਆ ਗਿਆ ਇਕ ਸਲਾਹਕਾਰ ਇਕਾਈ ਹੈ।
SBI
ਅਮਲੇ ਅਤੇ ਸਿਖਲਾਈ ਵਿਭਾਗ ਦੇ ਸਾਬਕਾ ਸਕੱਤਰ ਬੀਪੀ ਸ਼ਰਮਾ ਦੀ ਪ੍ਰਧਾਨਤਾ ਵਾਲੇ ਪੈਨਲ ਨੇ ਉਪ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਵਿੱਤ ਅਧਿਕਾਰੀ ਅੰਸ਼ੁਲਾ ਕਾਂਤ ਦੀ ਭਾਰਤੀ ਸਟੇਟ ਬੈਂਕ ਵਿਚ ਪ੍ਰਬੰਧ ਨਿਰਦੇਸ਼ਕ ਦੇ ਅਹੁਦੇ ਉਤੇ ਪ੍ਰੋਮੋਸ਼ਨ ਕਰਨ ਦੀ ਸਿਫਾਰਿਸ਼ ਕੀਤੀ ਹੈ। ਬੀ ਸ਼ਰੀਰਾਮ ਦੇ ਅਸਤੀਫ਼ੇ ਤੋਂ ਬਾਅਦ ਇਹ ਜਗ੍ਹਾ ਖਾਲੀ ਹੋਈ। ਉਨ੍ਹਾਂ ਨੇ ਆਈਡੀਬੀਆਈ ਬੈਂਕ ਦੇ ਐਮਡੀ ਅਤੇ ਸੀਈਓ ਦੀ ਜ਼ਿੰਮੇਦਾਰੀ ਸਾਂਭੀ ਹੈ।
IDBI
ਪੈਨਲ ਨੇ ਜਿਨ੍ਹਾਂ ਹੋਰ ਨਾਵਾਂ ਨੂੰ ਮਨਜ਼ੂਰੀ ਦਿਤੀ ਹੈ, ਉਨ੍ਹਾਂ ਵਿਚ ਐਸਬੀਆਈ ਦੇ ਛੇ ਉਪ ਪ੍ਰਬੰਧ ਨਿਰਦੇਸ਼ਕ ਸ਼ਾਮਿਲ ਹਨ। ਇਸ ਤੋਂ ਇਲਾਵਾ ਗੋਪਾਲ ਮੁਰਲੀ ਭਗਤ (ਈਡੀ ਕਾਰਪੋਰੇਸ਼ਨ ਬੈਂਕ), ਪੀਵੀ ਭਾਰਤੀ (ਈਡੀ ਕੈਨਰਾ ਬੈਂਕ), ਅਤੁਲ ਕੁਮਾਰ ਗੋਇਲ (ਈਡੀ ਯੂਨੀਅਨ ਬੈਂਕ ਆਫ਼ ਇੰਡੀਆ), ਐਸ ਹਰਿਸ਼ੰਕਰ (ਈਡੀ ਇਲਾਹਾਬਾਦ ਬੈਂਕ), ਅਸ਼ੋਕ ਕੁਮਾਰ ਪ੍ਰਧਾਨ (ਈਡੀ ਯੂਨਾਈਟਿਡ ਬੈਂਕ ਆਫ਼ ਇੰਡੀਆ) ਅਤੇ ਸੀਐਚ ਐਸਐਸ ਮੱਲਿਕਾਰਜੁਨ ਰਾਵ (ਈਡੀ ਸਿੰਡਿਕੇਟ ਬੈਂਕ) ਨੂੰ ਵੀ ਚੁਣਿਆ ਗਿਆ ਹੈ।
Indian BAnk
ਇੰਡੀਅਨ ਬੈਂਕ ਦੇ ਦੋ ਕਾਰਜਕਾਰੀ ਨਿਰਦੇਸ਼ਕ (ਈਡੀ) ਐਮ ਕੇ ਭੱਟਾਚਾਰਿਆ ਅਤੇ ਏ ਐਸ ਰਾਜੀਵ ਵੀ ਪ੍ਰੋਮੋਸ਼ਨ ਦੀ ਸੂਚੀ ਦਾ ਹਿੱਸਾ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ਵਾਲੀ ਨਿਯੁਕਤੀ ਸਬੰਧੀ ਕੈਬੀਨਟ ਕਮੇਟੀ ਇਸ ਸਬੰਧ ਵਿਚ ਅੰਤਮ ਫੈਸਲਾ ਲਵੇਗੀ। (ਏਜੰਸੀ)