
ਇਸ ਸਾਲ ਮਾਰਚ ਤੋਂ ਬਾਅਦ ਤੁਹਾਡਾ ਪੈਨ ਕਾਰਡ ਰੱਦੀ ਹੋ ਸਕਦਾ ਹੈ। ਪੈਨ ਕਾਰਡ ਬੇਕਾਰ ਹੋਣ ਤੋਂ ਬਾਅਦ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਨਕਮ ਟੈਕਸ ਨਾਲ ਜੁੜਿਆ ਕੰਮ ਨਹੀਂ ...
ਨਵੀਂ ਦਿੱਲੀ : ਇਸ ਸਾਲ ਮਾਰਚ ਤੋਂ ਬਾਅਦ ਤੁਹਾਡਾ ਪੈਨ ਕਾਰਡ ਰੱਦੀ ਹੋ ਸਕਦਾ ਹੈ। ਪੈਨ ਕਾਰਡ ਬੇਕਾਰ ਹੋਣ ਤੋਂ ਬਾਅਦ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਨਕਮ ਟੈਕਸ ਨਾਲ ਜੁੜਿਆ ਕੰਮ ਨਹੀਂ ਕਰ ਸਕੋਗੇ। ਅਜਿਹਾ ਇਸ ਲਈ ਕਿਉਂਕਿ 31 ਮਾਰਚ ਤੋਂ ਪਹਿਲਾਂ - ਪਹਿਲਾਂ ਤੁਹਾਨੂੰ ਅਪਣਾ ਪੈਨ ਕਾਰਡ ਆਧਾਰ ਨਾਲ ਲਿੰਕ ਕਰਵਾਉਣਾ ਹੋਵੇਗਾ। ਕੇਂਦਰ ਸਰਕਾਰ ਨੇ ਮਨੀ ਲਾਂਡਰਿੰਗ (ਐਮਐਲਏ) ਕਨੂੰਨ ਦੇ ਤਹਿਤ ਬੈਂਕ ਅਕਾਉਂਟ, ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ ਹਲੇ 30 ਜੂਨ ਤੱਕ ਦੀ ਡੈਡਲਾਈਨ ਦਿਤੀ ਹੋਈ ਹੈ।
Income Tax Department
ਜੇਕਰ ਕੇਂਦਰ ਸਰਕਾਰ ਆਧਾਰ ਨੂੰ ਬੈਂਕ ਅਤੇ ਹੋਰ ਅਕਾਉਂਟਸ ਨਾਲ ਲਿੰਕ ਕਰਨ ਦੀ ਤਾਰੀਖ ਨੂੰ ਅੱਗੇ ਵਧਾਉਂਦੀ ਹੈ ਤਾਂ ਇਸ ਨਾਲ ਕਰੋੜਾਂ ਲੋਕਾਂ ਨੂੰ ਰਾਹਤ ਮਿਲੇਗੀ। ਜਿਨ੍ਹਾਂ ਦੇ ਆਧਾਰ ਕਾਰਡ ਨਹੀਂ ਬਣੇ ਹਨ। ਹਾਲਾਂਕਿ ਜੇਕਰ ਤੁਸੀਂ ਆਧਾਰ ਕਾਰਡ ਅਤੇ ਪੈਨ ਕਾਰਡ ਨੂੰ ਆਪਸ ਵਿਚ ਲਿੰਕ ਕਰ ਲਿਆ ਹੈ ਤਾਂ ਫਿਰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਗੱਲ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੇ ਲਈ ਇਨਕਮ ਟੈਕਸ ਵਿਭਾਗ ਦੇ ਵੱਲੋਂ ਜਾਰੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਮਿਲਦੀਆਂ ਰਹਿਣਗੀਆਂ।
Pan Card
ਜਿਨ੍ਹਾਂ ਲੋਕਾਂ ਨੇ ਹਲੇ ਤੱਕ ਆਧਾਰ ਨੂੰ ਪੈਨ ਨਾਲ ਲਿੰਕ ਨਹੀਂ ਕਰਾਇਆ ਹੈ ਤਾਂ ਉਹ ਇਸ ਤਰ੍ਹਾਂ ਘਰ ਬੈਠੇ ਆਧਾਰ ਨੂੰ ਪੈਨ ਨਾਲ ਜੋੜ ਸਕਦੇ ਹਨ। ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਈ - ਫਾਇਲਿੰਗ ਵੈਬਸਾਈਟ (www.incometaxindiaefiling.gov.in) 'ਤੇ ਜਾਓ। ਇੱਥੇ ਖੱਬੇ ਪਾਸੇ ਦਿਤੇ ਗਏ ਲਾਲ ਰੰਗ ਦੇ ਲਿੰਕ ਆਧਾਰ 'ਤੇ ਕਲਿਕ ਕਰੋ। ਜੇਕਰ ਤੁਹਾਡਾ ਅਕਾਉਂਟ ਨਹੀਂ ਬਣਿਆ ਹੈ ਤਾਂ ਰਜਿਸਟਰੇਸ਼ਨ ਕਰੋ। ਲਾਗ - ਇਨ ਕਰਦੇ ਹੀ ਪੇਜ ਖੁਲੇਗਾ, ਜਿਸ ਵਿਚ ਉੱਪਰ ਦਿੱਖ ਰਹੀ ਬਲੂ ਸਟਰਿਪ ਵਿਚ ਪ੍ਰੋਫਾਈਲ ਸੈਟਿੰਗ ਚੁਣੋ।
Pan Card
ਪ੍ਰੋਫਾਈਲ ਸੈਟਿੰਗ ਵਿਚ ਤੁਹਾਨੂੰ ਆਧਾਰ ਕਾਰਡ ਲਿੰਕ ਕਰਨ ਦਾ ਆਪਸ਼ਨ ਵਿਖੇਗਾ। ਇਸ ਨੂੰ ਸੇਲੈਕਟ ਕਰੋ। ਇੱਥੇ ਦਿੱਤੇ ਗਏ ਸੈਕਸ਼ਨ ਵਿਚ ਅਪਣਾ ਆਧਾਰ ਨੰਬਰ ਅਤੇ ਕੈਪਚਾ ਕੋਡ ਭਰੋ। ਜਾਣਕਾਰੀ ਭਰਨ ਤੋਂ ਬਾਅਦ ਹੇਠਾਂ ਦਿੱਖ ਰਹੇ ਲਿੰਕ ਆਧਾਰ ਆਪਸ਼ਨ 'ਤੇ ਕਲਿਕ ਕਰੋ। ਐਸਐਮਐਸ ਸੇਵਾ ਦਾ ਇਸਤੇਮਾਲ ਕਰਕੇ ਵੀ ਤੁਸੀਂ ਅਪਣੇ ਪੈਨ ਨਾਲ ਆਧਾਰ ਨੂੰ ਲਿੰਕ ਕਰ ਸਕਦੇ ਹੋ। ਇਨਕਮ ਟੈਕਸ ਡਿਪਾਰਟਮੈਂਟ ਨੇ ਦੱਸਿਆ ਹੈ ਕਿ 567678 ਜਾਂ 56161 'ਤੇ ਐਸਐਮਐਸ ਭੇਜ ਕੇ ਆਧਾਰ ਨੂੰ ਪੈਨ ਨਾਲ ਲਿੰਕ ਕੀਤਾ ਜਾ ਸਕਦਾ ਹੈ।