
ਸੋਨਾ 250 ਰੁਪਏ ਦੀ ਤੇਜ਼ੀ ਨਾਲ 73,200 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ
ਨਵੀਂ ਦਿੱਲੀ, 29 ਮਈ: ਵਿਦੇਸ਼ਾਂ ’ਚ ਮਜ਼ਬੂਤ ਰੁਝਾਨ ਦੇ ਮੱਦੇਨਜ਼ਰ ਬੁਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਚਾਂਦੀ ਦੀ ਕੀਮਤ 97,100 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹੁਣ ਤਕ ਦੇ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਈ। ਇਸ ਦੇ ਨਾਲ ਹੀ ਸੋਨੇ ’ਚ ਵੀ 250 ਰੁਪਏ ਦੀ ਤੇਜ਼ੀ ਆਈ ਹੈ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਅਨੁਸਾਰ, ਚਾਂਦੀ ਲਗਾਤਾਰ ਤੀਜੇ ਦਿਨ ਸਥਿਰ ਰਹੀ। ਚਾਂਦੀ ਦੀ ਕੀਮਤ 1,150 ਰੁਪਏ ਦੀ ਤੇਜ਼ੀ ਨਾਲ 97,100 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਮੰਗਲਵਾਰ ਨੂੰ ਚਾਂਦੀ 95,950 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ।
ਬੁਧਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (ਐਮ.ਸੀ.ਐਕਸ.) ਦੇ ਵਾਇਦਾ ਕਾਰੋਬਾਰ ’ਚ ਚਾਂਦੀ 96,493 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ।
ਇਸ ਦੌਰਾਨ ਰਾਜਧਾਨੀ ’ਚ ਸੋਨਾ 250 ਰੁਪਏ ਦੀ ਤੇਜ਼ੀ ਨਾਲ 73,200 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 72,950 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ, ‘‘ਦਿੱਲੀ ਦੇ ਬਾਜ਼ਾਰਾਂ ’ਚ ਸਪਾਟ ਸੋਨੇ (24 ਕੈਰਟ) ਦੀ ਕੀਮਤ 73,200 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਹੀ ਹੈ, ਜੋ ਪਿਛਲੇ ਬੰਦ ਮੁੱਲ (72,950 ਰੁਪਏ ਪ੍ਰਤੀ 10 ਗ੍ਰਾਮ) ਨਾਲੋਂ 250 ਰੁਪਏ ਵੱਧ ਹੈ।’’