ਪੰਜਾਬ ਸਰਕਾਰ ਨੇ ਲਗਾਈ ਵੱਧ ਵਰਤੀ ਜਾਣ ਵਾਲੀ ਚੀਜ਼ 'ਤੇ ਪਾਬੰਦੀ, ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ!
Published : Dec 29, 2019, 11:56 am IST
Updated : Dec 29, 2019, 5:39 pm IST
SHARE ARTICLE
Captain Amrinder Singh
Captain Amrinder Singh

ਮੈਸਰਜ਼ ਤਪਨ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦੇ ਨੂੰ ਨਿੱਜੀ ਸੁਣਵਾਈ ਲਈ...

ਲੁਧਿਆਣਾ: ਅੱਜ ਕੱਲ੍ਹ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਵਿਚ ਖਾਸ ਕਰ ਕੇ ਖਾਣ ਵਾਲੀਆਂ ਵਸਤੂਆਂ ਵਿਚ ਬਹੁਤ ਜ਼ਿਆਦਾ ਮਿਲਾਵਟ ਹੋ ਰਹੀ ਹੈ। ਇਸ ਨਾਲ ਲੋਕਾਂ ਦੀ ਸਿਹਤ ਤੇ ਬਹੁਤ ਗਲਤ ਪ੍ਰਭਾਵ ਪੈ ਰਹੇ ਹਨ। ਅਤੇ ਇਸ ਦੇ ਨਤੀਜੇ ਵੀ ਬੁਰੇ ਹੀ ਨਿਕਲ ਰਹੇ ਹਨ। ਚੰਗੇ ਭਲੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

PhotoPhotoਇਸ ਦੇ ਚਲਦੇ ਪੰਜਾਬ ਦੇ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਅੱਜ ਦੱਸਿਆ ਕਿ ਬਨਸਪਤੀ ਵਿੱਚ ਹੋਰ ਪਦਾਰਥਾਂ ਦੀ ਮਿਲਾਵਟ ਅਤੇ ਘਿਓ ਵਿਚ ਦੁੱਧ ਦੀ ਫੈਟ ਤੋਂ ਬਿਨਾਂ ਹੋਰ ਪਦਾਰਥਾਂ ਦੀ ਮਿਲਾਵਟ ਨਾਲ ਤਿਆਰ ਕੀਤੇ ਕੁਕਿੰਗ ਮੀਡੀਅਮ ਦੇ ਨਿਰਮਾਣ, ਵੰਡ, ਭੰਡਾਰਨ ਅਤੇ ਵਿਕਰੀ ‘ਤੇ ਪੰਜਾਬ ਵਿੱਚ ਪਾਬੰਦੀ ਲਗਾਈ ਗਈ ਹੈ। ਅਜਿਹੇ ਮਿਸ਼ਰਣ ਮਾਲਕੀ ਖਾਧ ਪਦਾਰਥਾਂ ਵਜੋਂ ਵੀ ਨਹੀਂ ਵੇਚੇ ਜਾ ਸਕਣਗੇ।

Captain Amrinder Singh Captain Amrinder Singhਉਨ੍ਹਾਂ ਕਿਹਾ ਕਿ ਜਨਤਕ ਸਿਹਤ ਦੇ ਹਿੱਤ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਦੀ ਧਾਰਾ 30 (2) (ਏ) ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼, 2011 ਦੇ ਨਿਯਮ 2.1.1. ਤਹਿਤ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਇਹ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 1 ਸਾਲ ਲਈ ਲਾਗੂ ਕੀਤੇ ਗਏ ਹਨ ਜੋ ਕਿ 15 ਜਨਵਰੀ 2020 ਤੋਂ ਲਾਗੂ ਹੋਣਗੇ। ਉਨ੍ਹਾਂ ਦੱਸਿਆ ਕਿ ਫੂਡ ਐਂਡ ਡਰੱਗ ਐਡਮਿਸਟ੍ਰੇਸ਼ਨ ਕਮਿਸ਼ਨਰ, ਪੰਜਾਬ ਦੇ ਦਫ਼ਤਰ ਵੱਲੋ ਸਤੰਬਰ ਮਹੀਨੇ ਦੌਰਾਨ ਕਈ ਫਰਮਾਂ ਦੇ ਲਾਇਸੰਸ ਰੱਦ ਕੀਤੇ ਗਏ ਸਨ ਜੋ ਕਿ ਰੈਗੂਲੇਸ਼ਨਜ਼ 2011 ਦੇ ਨਿਯਮਾਂ ਦੀ ਉਲੰਘਣਾ ਕਰਕੇ ਅਜਿਹੇ ਮਿਲਾਵਟੀ ਮਿਸ਼ਰਣ ਤਿਆਰ ਕਰ ਰਹੀਆਂ ਸਨ।

MilkMilkਪਰ ਸੂਬੇ ਤੋਂ ਬਾਹਰ ਤਿਆਰ ਕੀਤੇ ਉਤਪਾਦਾਂ ਨਾਲ ਅਜਿਹੇ ਮਿਲਾਵਟੀ ਮਿਸ਼ਰਣਾਂ ਦੀ ਵਿਕਰੀ ਹੁੰਦੀ ਰਹੀ ਇਸ ਲਈ ਸਤੰਬਰ ਮਹੀਨੇ ਦੇ ਅੱਧ ਵਿੱਚ ਪੰਜਾਬ ਵਿੱਚ ਅਜਿਹੇ ਮਿਲਾਵਟੀ ਮਿਸ਼ਰਣਾਂ ਦੇ ਨਿਰਮਾਣ/ਵਿਕਰੀ/ਵੰਡ ‘ਤੇ ਮੁਕੰਮਲ ਪਾਬੰਦੀ ਲਗਾਉਣ ਸਬੰਧੀ ਇਤਰਾਜ਼ ਮੰਗੇ ਗਏ ਅਤੇ ਕਿਸੇ ਵੀ ਤਰ੍ਹਾਂ ਦੇ ਇਤਰਾਜ਼ ਦਰਜ ਕਰਵਾਉਣ ਲਈ 15 ਦਿਨ ਦਾ ਸਮਾਂ ਦਿੱਤਾ ਗਿਆ। ਮੈਸਰਜ਼ ਤਪਨ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਆਗਰਾ ਵੱਲੋਂ ਇਸ ਨੋਟਿਸ ਸਬੰਧੀ ਇਤਰਾਜ਼ ਦਰਜ ਕਰਵਾਇਆ ਗਿਆ।

PhotoPhoto ਮੈਸਰਜ਼ ਤਪਨ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦੇ ਨੂੰ ਨਿੱਜੀ ਸੁਣਵਾਈ ਲਈ ਦਾ ਮੌਕਾ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਮੈਸਰਜ਼ ਤਪਨ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਤਿਆਰ ਕੀਤੇ ਜਾਂਦੇ ਮਿਸ਼ਰਣਾਂ ਲਈ ਫੂਡ ਸੇਫਟੀ ਐਂਡ ਸਟੈਂਡਰਡਜ਼ (ਵਿਕਰੀ ‘ਤੇ ਪਾਬੰਦੀ ਤੇ ਰੋਕ ) ਰੈਗੂਲੇਸ਼ਨਜ਼, 2011 ਦੇ ਨਿਯਮ 2.1.1. ਤਹਿਤ ਕੋਈ ਛੋਟ ਨਹੀਂ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਅਜਿਹੇ ਮਿਲਾਵਟੀ ਮਿਸ਼ਰਣ ਮਾਲਕੀ ਖਾਧ ਪਦਾਰਥਾਂ ਵਜੋਂ ਵੀ ਨਹੀਂ ਵੇਚੇ ਜਾ ਸਕਦੇ।

ਪੰਨੂੰ ਨੇ ਦੱÎਸਿਆ ਕਿ ਇਹ ਵੇਖਿਆ ਗਿਆ ਹੈ ਕਿ ਵੱਡੀ ਗਿਣਤੀ ਵਿਚ ਫੂਡ ਬਿਜ਼ਨਸ ਆਪਰੇਟਰ ਰਜੈਗੂਲੇਸ਼ਨਜ਼, 2011 ਦੀ ਘੋਰ ਉਲੰਘਣਾ ਕਰਦਿਆਂ ਕੁਕਿੰਗ ਮੀਡੀਅਮ, ਲਾਈਟ ਘੀ, ਪੂਜਾ ਘੀ, ਐਕਟਿਵੋ ਲਾਈਟ, ਪ੍ਰੀਤ ਲਾਈਟ, ਅਲਟਰਾ ਕਲਾਸਿਕ ਆਦਿ ਨਾਂਵਾਂ ਹੇਠ ਅਜਿਹੇ ਕੁਕਿੰਗ ਮੀਡੀਅਮ ਵੇਚ ਰਹੇ ਹਨ। ਅਜਿਹੇ ਕੁਕਿੰਗ ਮੀਡੀਅਮਾਂ ਵਿਚ ਵੱਡੀ ਮਾਤਰਾ ਵਿਚ ਸੈਚੂਰੇਟਡ ਫੈਟ ਅਤੇ ਟਰਾਂਸ ਫੈਟ ਹੁੰਦੀ ਹੈ ਜੋ ਕਿ ਉਤਪਾਦ ਦੀ ਤਲਣ ਆਦਿ ਲਈ ਵਰਤੋਂ ਕਰਨ ਸਮੇਂ ਹੋਰ ਵੀ ਕਈ ਗੁਣਾ ਵੱਧ ਜਾਂਦੀ ਹੈ।

ਇਸ ਤੋਂ ਇਲਾਵਾ ਟਰਾਂਸ ਫੈਟ ਦੇ ਮਨੁੱਖੀ ਸਿਹਤ ਲਈ ਮਾਰੂ ਪ੍ਰਭਾਵ ਹਨ ਜੋ ਕਿ ਹਾਈਪਰਟੈਂਸ਼ਨ ਅਤੇ ਦਿਲ ਦੇ ਰੋਗਾਂ ਦਾ ਕਾਰਨ ਬਣਦੀ ਹੈ। ਇਹ ਉਤਪਾਦ ਬਨਸਪਤੀ ਵਿੱਚ ਹੋਰ ਪਦਾਰਥਾਂ ਦੀ ਮਿਲਾਵਟ ਅਤੇ ਘਿਓ ਵਿੱਚ ਦੁੱਧ ਦੀ ਫੈਟ ਤੋਂ ਬਿਨਾਂ ਹੋਰ ਪਦਾਰਥਾਂ ਦੀ ਮਿਲਾਵਟ ਨਾਲ ਬਣਾਏ ਜਾਂਦੇ ਹਨ ਜੋ ਕਿ ਮਨੁੱਖੀ ਸਿਹਤ ਲਈ ਘਾਤਕ ਹਨ ਅਤੇ ਅਜਿਹੇ ਪਦਾਰਥਾਂ ‘ਤੇ ਰੈਗੁਲੇਸ਼ਨਜ਼, 2011 ਤਹਿਤ ਸੂਬੇ ਵਿੱਚ ਪਾਬੰਦੀ ਲਗਾਈ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement