'ਡਾਕਟਰੀ' ਦੇ ਇਮਤਿਹਾਨ 'ਚ ਕਕਾਰਾਂ ਤੋਂ ਪਾਬੰਦੀ ਹਟਾਈ
Published : Dec 5, 2019, 8:36 am IST
Updated : Dec 5, 2019, 9:23 am IST
SHARE ARTICLE
Kirpan
Kirpan

ਸਾਂਝੇ ਦਾਖ਼ਲਾ ਟੈਸਟ ਵਿਚ ਵੀ ਵੱਡਾ ਬਦਲਾਅ ਕੀਤਾ ਗਿਆ

ਪੂਰੇ ਮੁਲਕ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਮੈਡੀਕਲ ਕਾਲਜਾਂ ਲਈ ਨੀਟ ਲਾਜ਼ਮੀ ਕੀਤਾ

ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ): ਐਮ.ਬੀ.ਬੀ.ਐਸ. ਵਿਚ ਦਾਖ਼ਲੇ ਵਾਸਤੇ ਲਏ ਜਾਣ ਵਾਲੇ ਸਾਂਝੇ ਟੈਸਟ ਵੇਲੇ ਸਿੱਖ ਉਮੀਦਵਾਰਾਂ ਨੂੰ ਇਮਤਿਹਾਨ ਹਾਲ ਵਿਚ ਕਕਾਰ ਪਹਿਨ ਕੇ ਜਾਣ ਦੀ ਖੁਲ੍ਹ ਦੇ ਦਿਤੀ ਗਈ ਹੈ। ਕੇਂਦਰ ਸਰਕਾਰ ਦੇ ਤਾਜ਼ਾ ਪਰ ਅਹਿਮ ਫ਼ੈਸਲੇ ਮੁਤਾਬਕ ਉਮੀਦਵਾਰਾਂ ਤੇ ਪ੍ਰੀਖਿਆ ਹਾਲ ਵਿਚ ਕੜਾ ਅਤੇ ਕ੍ਰਿਪਾਨ ਪਹਿਨ ਕੇ ਜਾਣ 'ਤੇ ਕੋਈ ਪਾਬੰਦੀ ਨਹੀਂ ਰਹੀ ਹੈ।

Sikh StudentSikh Student

ਇਸ ਤੋਂ ਪਹਿਲਾਂ ਕਈ ਵਾਰ ਸਿੱਖ ਉਮੀਦਵਾਰਾਂ ਨੂੰ ਪ੍ਰੀਖਿਆ ਹਾਲ ਵਿਚ ਕਕਾਰਾਂ ਸਮੇਤ ਦਾਖ਼ਲ ਹੋਣ ਦੀ ਆਗਿਆ ਨਾ ਮਿਲਣ ਕਾਰਨ ਉਨ੍ਹਾਂ ਦਾ ਡਾਕਟਰ ਬਣਨ ਦਾ ਸੁਪਨਾ ਵਿਚ ਹੀ ਟੁਟਦਾ ਰਿਹਾ ਹੈ। ਉਚ ਭਰੋਸੇਯੋਗ ਸੂਤਰਾਂ ਦਾ ਦਸਣਾ ਹੈ ਕਿ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਵਿਦੇਸ਼ਾਂ ਵਿਚ ਸਿੱਖ ਉਮੀਦਵਾਰਾਂ ਉਤੇ ਕੋਈ ਅਜਿਹੀ ਪਾਬੰਦੀ ਨਾ ਹੋਣ ਦੇ ਦਬਾਅ ਹੇਠ ਆ ਕੇ ਲਿਆ ਹੈ। ਨੀਟ ਲਈ ਰਜਿਸਟ੍ਰੇਸ਼ਨ ਦੋ ਦਸੰਬਰ ਤੋਂ ਸ਼ੁਰੂ ਹੋ ਗਈ ਹੈ।

Five KakkarFive Kakkar

ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸਾਲ ਤੋਂ ਮੁਲਕ ਦੇ ਸਾਰੇ ਸਰਕਾਰੀ ਅਤੇ ਗ਼ੈਰ ਸਰਕਾਰੀ ਮੈਡੀਕਲ ਕਾਲਜਾਂ ਅਤੇ ਯੂਨੀਵਰਸਟੀਆਂ ਵਾਸਤੇ ਨੀਟ ਲਾਜ਼ਮੀ ਕਰ ਦਿਤਾ ਹੈ। ਇਥੋਂ ਤਕ ਕਿ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਿੱਲੀ ਅਤੇ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਐਂਡ ਰਿਸਰਚ ਪੁਡੂਚਰੀ ਵੀ ਨੀਟ ਰਾਹੀਂ ਦਾਖ਼ਲਾ ਕਰਨ ਦੇ ਪਾਬੰਦ ਹੋਣਗੇ। ਇਕ ਹੋਰ ਮਹੱਤਵਪੂਰਣ ਫ਼ੈਸਲੇ ਰਾਹੀਂ ਨੀਟ ਦੌਰਾਨ ਕੈਮਿਸਟਰੀ, ਫ਼ਿਜ਼ੀਕਸ ਅਤੇ ਬਾਇਉ ਦੇ ਪੇਪਰਾਂ ਦੇ ਅੰਕ ਬਰਾਬਰ ਕਰ ਦਿਤੇ ਹਨ।

Jharkhand men complain of stomach ache, doctor prescribes pregnancy testMedical Student

ਇਸ ਤੋਂ ਪਹਿਲਾਂ ਬਾਇਉ ਦੇ ਵਿਸ਼ੇ ਦੇ ਅੰਕ ਦੂਜੇ ਦੋ ਪੇਪਰਾਂ ਨਾਲੋਂ ਦੁਗਣੇ ਸਨ। ਨੀਟ ਵਾਸਤੇ ਰਜਿਸਟ੍ਰੇਸ਼ਨ ਕਰਾਉਣ ਦੀ ਆਖ਼ਰੀ ਤਰੀਕ 31 ਦਸੰਬਰ ਮੁਕਰਰ ਕੀਤੀ ਗਈ ਹੈ ਜਦਕਿ ਫ਼ੀਸ 1 ਜਨਵਰੀ ਤਕ ਜਮ੍ਹਾਂ ਕਰਵਾਈ ਜਾ ਸਕਦੀ ਹੈ। ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲਾਂ ਵਿਚ 'ਡਾਕਟਰੀ' ਦੀਆਂ 450 ਸੀਟਾਂ ਹਨ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਬਠਿੰਡਾ ਵਿਚ ਅਗਲੇ ਵਿਦਿਅਕ ਸੈਸ਼ਨ ਤੋਂ ਕਲਾਸ ਸ਼ੁਰੂ ਹੋਣ ਦੀ ਸੂਰਤ ਵਿਚ ਸਰਕਾਰੀ ਕੋਟੇ ਦੀਆਂ 50 ਸੀਟਾਂ ਹੋਰ ਵੱਧ ਜਾਣਗੀਆਂ।

MedicalMedical Test 

ਪ੍ਰਾਈਵੇਟ ਕਾਲਜਾਂ ਨੂੰ 620 ਦੇ ਕਰੀਬ ਸੀਟਾਂ ਦਿਤੀਆਂ ਗਈਆਂ ਹਨ। ਨੀਟ ਦੇ ਆਧਾਰ 'ਤੇ ਹੀ ਬੀ.ਡੀ.ਐਸ ਅਤੇ ਫ਼ਿਜ਼ੀਉਥਰੈਪੀ ਵਿਚ ਦਾਖ਼ਲਾ ਹੋਵੇਗਾ। ਪੰਜਾਬ ਵਿਚ ਸਿਰਫ਼ ਦੋ ਸਰਕਾਰੀ ਡੈਂਟਲ ਕਾਲਜ ਹਨ ਜਦਕਿ ਪ੍ਰਾਈਵੇਟ ਕਾਲਜਾਂ ਦੀ ਗਿਣਤੀ ਡੇਢ ਦਰਜਨ ਤੋਂ ਵੱਧ ਹੈ। ਬਾਬਾ ਫ਼ਰੀਦ ਯੂਨੀਵਰਸਟੀ ਆਫ਼ ਮੈਡੀਕਲ ਸਾਇੰਸਜ਼ ਦੇ ਉਪ ਕੁਲਪਤੀ ਪ੍ਰੋ. ਰਾਜ ਬਹਾਦਰ ਨੇ ਦੇਸ਼ ਭਰ ਦੇ ਮੈਡੀਕਲ ਕਾਲਜਾਂ ਲਈ ਨੀਟ ਲਾਜ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement