ਰੋਜ਼ਵੈਲੀ ਪੋਂਜ਼ੀ ਘੋਟਾਲਾ ਮਾਮਲਾ
Published : Mar 30, 2018, 1:55 am IST
Updated : Mar 30, 2018, 1:55 am IST
SHARE ARTICLE
Rose Valley
Rose Valley

ਈ.ਡੀ. ਵਲੋਂ 2300 ਕਰੋੜ ਦੀ ਜਾਇਦਾਦ ਕੁਰਕ

ਕਲਕੱਤਾ, 29 ਮਾਰਚ: ਈ.ਡੀ. ਨੇ ਰੋਜ਼ਵੈਲੀ ਪੋਂਜ਼ੀ ਘੋਟਾਲਾ ਮਾਮਲੇ 'ਚ ਮਨੀ-ਲਾਂਡਰਿੰਗ ਨਾਲ ਜੁੜੀ ਜਾਂਚ ਦੇ ਸਿਲਸਿਲੇ 'ਚ 2300 ਕਰੋੜ ਰੁਪਏ ਮੁਲ ਦੀਆ ਜਾਇਦਾਦਾਂ ਜ਼ਬਤ ਕੀਤੀਆਂ ਹਨ, ਜਿਸ 'ਚ ਦੋ ਦਰਜਨ ਹੋਟਲ ਅਤੇ ਰੈਸਟੋਰੈਂਟ ਹਨ।ਅਧਿਕੀਰਆਂ ਅਨੁਸਾਰ ਈ.ਡੀ. ਨੇ ਮਨੀ-ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਤਹਿਤ ਇਕ ਅਸਥਾਈ ਆਦੇਸ਼ ਜਾਰੀ ਕੀਤਾ ਹੈ। ਇਸ ਤਹਿਤ 11 ਰੈਸਟੋਰੈਂਟ ਤੇ ਨੌਂ ਹੋਟਲ ਕੁਰਕ ਕੀਤੇ ਗਏ ਹਨ। ਇਸ ਤਰ੍ਹਾਂ ਪੱਛਮੀ ਬੰਗਾਲ 'ਚ 200 ਏਕੜ ਜ਼ਮੀਨ ਤੇ 414 ਪਲਾਟ ਕੁਰਕ ਕੀਤੇ ਗਏ ਹਨ। ਈ.ਡੀ. ਵਲੋਂ ਪੀ.ਐਮ.ਐਲ.ਏ. ਤਹਿਤ ਜਾਹਿਦਾਦਾਂ ਨੂੰ ਕੁਰਕ ਕਰਨ ਦੀ ਅਪਣੀ ਤਰ੍ਹਾਂ ਦਾ ਇਹ ਸੱਭ ਤੋਂ ਵੱਡਾ ਆਦੇਸ਼ ਹੈ। ਇਸ ਤਾਜ਼ਾ ਕਾਰਵਾਈ ਨਾਲ ਇਸ ਮਾਮਲੇ 'ਚ ਕੁਰਕ ਕੁਲ ਜਾਇਦਾਦਾਂ ਦਾ ਮੁਲ ਲਗਭਗ 4200 ਕਰੋੜ ਰੁਪਏ ਹੋ ਗਿਆ ਹੈ।ਈ.ਡੀ. ਨੇ ਰੋਜ਼ਵੈਲੀ ਕੰਪਨੀ, ਇਸ ਦੇ ਚੇਅਰਮੈਨ ਗੌਤਮ ਕੁੰਡੁ ਤੇ ਹੋਰਾਂ ਵਿਰੁਧ 2014 'ਚ ਮਾਮਲਾ ਦਰਜ ਕੀਤਾ ਸੀ। ਕੁੰਡੁ ਨੂੰ 2015 'ਚ ਕਲਕੱਤਾ 'ਚ ਗ੍ਰਿਫ਼ਤਾਰ ਕੀਤਾ ਗਿਆ।

Rose ValleyRose Valley

ਇਸ ਮਾਮਲੇ 'ਚ ਕਲਕੱਤਾ ਤੇ ਭੁਵਨੇਸ਼ਵਰ ਦੀਆਂ ਅਦਾਲਤਾਂ 'ਚ ਅਨੇਕਾਂ ਦੋਸ਼ ਪੱਤਰ ਦਾਖ਼ਲ ਕੀਤੇ ਗਏ ਹਨ। ਦੋਸ਼ ਹੈ ਕਿ ਇਸ ਸਮੂਹ ਨੇ ਚਿਟਫ਼ੰਡ ਕਾਰੋਬਾਰ ਲਈ 27 ਕੰਪਨੀਆਂ ਬਣਾਈਆਂ, ਜਿਨ੍ਹਾਂ 'ਚ ਛੇ-ਸੱਤ ਹੀ ਚੱਲ ਰਹੀਆਂ ਹਨ। ਈ.ਡੀ. ਦਾ ਦੋਸ਼ ਹੈ ਕਿ ਕੰਪਨੀ ਨੇ ਵੱਖ-ਵੱਖ ਸੂਬਿਆਂ 'ਚ ਆਮ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਨਿਵੇਸ 'ਤੇ 8 ਤੋਂ 27 ਫ਼ੀ ਸਦੀ ਦਰਿਮਆਨ ਰੀਟਰਨ ਦਾ ਝਾਂਸਾ ਦਿਤਾ ਸੀ। ਕੰਪਨੀ ਨੇ ਜ਼ਮੀਨ, ਪੂੰਜੀ ਅਤੇ ਰੀਅਲ ਅਸਟੇਟ ਸੈਕਟਰ 'ਚ ਬੂਕਿੰਗ 'ਤੇ ਜਮਾਂਕਰਤਾਵਾਂ ਨੂੰ ਵਾਧੇ ਨਾਲ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਕੰਪਨੀ 'ਤੇ ਨਿਵੇਸ਼ਕਾਂ ਪ੍ਰਤੀ ਭਰੋਸੇਯੋਗਤਾ ਘੱਟ ਦਿਖਾਉਣ ਲਈ ਅਪਣੀਆਂ ਵੱਖ-ਵੱਖ ਕੰਪਨੀਆਂ 'ਚ ਕਰਾਸ ਨਿਵੇਸ਼ ਕਰਨ ਦਾ ਵੀ ਦੋਸ਼ ਹੈ।ਈ.ਡੀ. ਅਤੇ ਸੀ.ਬੀ.ਆਈ. ਵਲੋਂ ਗਰੁਪ ਵਿਰੁਧ ਕੇਸ ਦਰਜ ਕਰਨ ਤੋਂ ਪਹਿਲਾਂ 'ਦ ਸਕਿਊਰਟੀ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਵੀ ਕੰਪਨੀ ਦੀ ਜਾਂਚ ਕੀਤੀ ਸੀ। ਈ.ਡੀ. ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਕਰੀਬ 15 ਹਜ਼ਾਰ ਕਰੋੜ ਰੁਪਏ ਦੀ ਧੋਖਾਧੜ੍ਹੀ ਹੋਈ ਹੈ।   (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement