
ਡੀਜ਼ਲ ਦੀ ਨਿਰਯਾਤ ’ਤੇ ਡਿਊਟੀ ਘਟਾਈ
ਨਵੀਂ ਦਿੱਲੀ: ਸਰਕਾਰ ਨੇ ਸ਼ੁਕਰਵਾਰ ਨੂੰ ਕੱਚੇ ਤੇਲ ’ਤੇ ਸਬੱਬੀ ਲਾਭ ਟੈਕਸ ਵਧਾ ਕੇ 30 ਸਤੰਬਰ ਤੋਂ 12,100 ਰੁਪਏ ਪ੍ਰਤੀ ਟਨ ਕਰ ਦਿਤਾ ਹੈ। 15 ਸਤੰਬਰ ਨੂੰ ਹੋਈ ਆਖਰੀ ਪੰਦਰਵਾੜਾ ਸਮੀਖਿਆ ’ਚ ਘਰੇਲੂ ਤੌਰ ’ਤੇ ਪੈਦਾ ਹੋਏ ਕੱਚੇ ਤੇਲ ’ਤੇ ਸਬੱਬੀ ਲਾਭ ਟੈਕਸ 10,000 ਰੁਪਏ ਪ੍ਰਤੀ ਟਨ ਤੈਅ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਡੀਜ਼ਲ ’ਤੇ ਸਪੈਸ਼ਲ ਐਡੀਸ਼ਨਲ ਐਕਸਾਈਜ਼ ਡਿਊਟੀ (ਐਸ.ਏ.ਈ.ਡੀ.) ਜਾਂ ਨਿਰਯਾਤ ਡਿਊਟੀ ਮੌਜੂਦਾ 5.50 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 5 ਰੁਪਏ ਪ੍ਰਤੀ ਲੀਟਰ ਕਰ ਦਿਤੀ ਜਾਵੇਗੀ।
ਜੈੱਟ ਫਿਊਲ ਜਾਂ ਐਵੀਏਸ਼ਨ ਟਰਬਾਈਨ ਫਿਊਲ ’ਤੇ ਡਿਊਟੀ ਮੌਜੂਦਾ 3.5 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 2.5 ਰੁਪਏ ਪ੍ਰਤੀ ਲੀਟਰ ਕਰ ਦਿਤੀ ਜਾਵੇਗੀ। ਪੈਟਰੋਲ ’ਤੇ ਐੱਸ.ਏ.ਈ.ੜੀ. ਸਿਫ਼ਰ ਰਹੇਗਾ। ਭਾਰਤ ਨੇ ਸਭ ਤੋਂ ਪਹਿਲਾਂ 1 ਜੁਲਾਈ, 2022 ਨੂੰ ਸਬੱਬੀ ਲਾਭ ਟੈਕਸ ਲਗਾਇਆ ਸੀ।