
Onion Price Hike: ਦੀਵਾਲੀ ਤੋਂ ਪਹਿਲਾਂ 100 ਰੁਪਏ ਤੋਂ ਪਾਰ ਪਹੁੰਚਿਆ ਪਿਆਜ਼
Onion Price Hike: ਟਮਾਟਰ ਤੋਂ ਬਾਅਦ ਹੁਣ ਪਿਆਜ਼ ਵੀ ਲੋਕਾਂ ਨੂੰ ਰਵਾਉਣ ਲੱਗਾ ਹੈ। ਪਿਛਲੇ ਕੁਝ ਦਿਨਾਂ ਤੋਂ ਪਿਆਜ਼ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ। ਜਿਸ ਦਾ ਅਸਰ ਲੋਕਾਂ ਦੇ ਬਜਟ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਪਿਆਜ਼ ਦੇ ਵਪਾਰੀ ਕੀਮਤਾਂ 'ਚ ਅਚਾਨਕ ਵਾਧੇ ਲਈ ਸਪਲਾਈ 'ਚ ਕਮੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਇਹ ਵੀ ਪੜ੍ਹੋ: Chandigarh Burail Jail News: ਬੁੜੈਲ ਜੇਲ ਦੀਆਂ ਮਹਿਲਾ ਕੈਦੀਆਂ 'ਤੇ ਸੀਸੀਟੀਵੀ ਕੈਮਰਿਆਂ ਰਾਹੀਂ ਰੱਖੀ ਜਾਵੇਗੀ ਨਜ਼
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ 'ਚ ਪਿਆਜ਼ ਦੀ ਕੀਮਤ 'ਚ ਰਿਕਾਰਡ ਹੋਇਆ ਹੈ। ਦਿੱਲੀ ਐਨਸੀਆਰ ਵਿਚ ਇਕ ਹਫ਼ਤੇ ਵਿਚ ਪਿਆਜ਼ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਇਸ ਤੋਂ ਇਲਾਵਾ ਬੈਂਗਲੁਰੂ, ਪੰਜਾਬ, ਮੁੰਬਈ ਤੇ ਦੇਸ਼ ਦੇ ਹੋਰ ਸ਼ਹਿਰਾਂ 'ਚ ਪਿਆਜ਼ ਦੀ ਕੀਮਤ 100 ਰੁਪਏ ਦੇ ਕਰੀਬ ਪਹੁੰਚ ਗਈ ਹੈ।
ਰਿਪੋਰਟਾਂ ਮੁਤਾਬਕ ਪਿਆਜ਼ ਦੀ ਕੀਮਤ ਹੋਰ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Tipu Sultan Sword : ਟੀਪੂ ਸੁਲਤਾਨ ਦੀ ਤਲਵਾਰ ਦੀ ਲੰਡਨ 'ਚ ਹੋਈ ਨਿਲਾਮੀ, ਕੀਮਤ ਜਾਣ ਉੱਡ ਜਾਣਗੇ ਹੋਸ਼
ਐਤਵਾਰ ਨੂੰ ਬੈਂਗਲੁਰੂ 'ਚ ਪਿਆਜ਼ ਦਾ ਥੋਕ ਰੇਟ 70 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਇੱਕ ਹਫਤਾ ਪਹਿਲਾਂ 50 ਰੁਪਏ ਸੀ। ਇਸ ਦੇ ਨਾਲ ਹੀ ਪ੍ਰਚੂਨ ਮੁੱਲ 39 ਰੁਪਏ ਤੋਂ ਵਧ ਕੇ 80 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। TOI ਦੀ ਰਿਪੋਰਟ ਅਨੁਸਾਰ, ਪਿਆਜ਼ ਦੀਆਂ ਕੀਮਤਾਂ ਕੁਝ ਹੋਰ ਦਿਨਾਂ ਤੱਕ ਉੱਚ ਪੱਧਰ 'ਤੇ ਰਹਿਣਗੀਆਂ ਤੇ ਇਹ 100 ਰੁਪਏ ਨੂੰ ਪਾਰ ਕਰਕੇ 150 ਰੁਪਏ ਪ੍ਰਤੀ ਕਿਲੋ ਤੱਕ ਜਾ ਸਕਦੀਆਂ ਹਨ।