
Chandigarh Burail Jail News: ਜੇਲ ਵਾਰਡਨ ਨੂੰ ਬਾਡੀ ਵਰਨ ਕੈਮਰੇ ਵੀ ਦਿਤੇ ਜਾਣਗੇ, ਇਸ ਨਾਲ ਲੁਕਵੇਂ ਯੰਤਰ ਦਾ ਆਸਾਨੀ ਨਾਲ ਲੱਗੇਗਾ ਪਤਾ
Chandigarh Burail Jail News Women Prisoners to be kept eye via CCTV camera: ਮਾਡਲ ਬੁੜੈਲ ਜੇਲ ਵਿਚ ਹੁਣ ਪੁਰਸ਼ ਕੈਦੀਆਂ ਤੋਂ ਇਲਾਵਾ ਮਹਿਲਾ ਕੈਦੀਆਂ ’ਤੇ ਵੀ ਪੁਲਿਸ ਤਿੱਖੀ ਨਜ਼ਰ ਰੱਖੇਗੀ। ਮਹਿਲਾ ਕੈਦੀਆਂ ਦੀਆਂ ਬੈਰਕਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਸ ਨਾਲ ਜੇਲ ਪ੍ਰਸ਼ਾਸਨ ਨੂੰ ਮਹਿਲਾ ਕੈਦੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਵੱਲੋਂ ਮੋਬਾਈਲ ਜਾਂ ਹੋਰ ਪਾਬੰਦੀਸ਼ੁਦਾ ਵਸਤੂਆਂ ਦੀ ਵਰਤੋਂ ਬਾਰੇ ਤੁਰੰਤ ਪਤਾ ਲੱਗ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾ ਸਕੇਗੀ। ਜੇਲ ਪ੍ਰਬੰਧਕਾਂ ਅਨੁਸਾਰ ਜੇਲ ਦੀ ਸੁਰੱਖਿਆ ਵਿਚ ਹੋਰ ਸੁਧਾਰ ਕਰਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਹਿਲਾ ਕੈਦੀਆਂ ਨੂੰ ਮੈਨੂਅਲ ਬੈਰਕਾਂ ਵਿਚ ਪਹਿਰਾ ਦਿੱਤਾ ਜਾਂਦਾ ਸੀ ਜਿਨ੍ਹਾਂ ਦੀ ਪਹਿਰੇ ਵਾਰਡਨ ਕਰਦੀਆਂ ਸਨ।
ਇਹ ਵੀ ਪੜ੍ਹੋ: Tipu Sultan Sword : ਟੀਪੂ ਸੁਲਤਾਨ ਦੀ ਤਲਵਾਰ ਦੀ ਲੰਡਨ 'ਚ ਹੋਈ ਨਿਲਾਮੀ, ਕੀਮਤ ਜਾਣ ਉੱਡ ਜਾਣਗੇ ਹੋਸ਼
ਪੁਰਸ਼ ਕੈਦੀਆਂ ਦੀਆਂ ਬੈਰਕਾਂ ਦੇ ਅੰਦਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਹੁਣ ਮਹਿਲਾ ਕੈਦੀਆਂ ਦੀ ਨਿੱਜਤਾ ਨੂੰ ਧਿਆਨ ਵਿੱਚ ਰੱਖਦਿਆਂ ਬੈਰਕਾਂ ਦੇ ਬਾਹਰ ਵੀ ਕੈਮਰੇ ਲਗਾਏ ਜਾਣਗੇ। ਇਸ ਦਾ ਕੰਟਰੋਲ ਰੂਮ ਵੀ ਇਕ ਮਹਿਲਾ ਕਾਂਸਟੇਬਲ ਦੁਆਰਾ ਸੰਭਾਲਿਆ ਜਾਵੇਗਾ। ਜਾਣਕਾਰੀ ਅਨੁਸਾਰ ਬੁੜੈਲ ਜੇਲ ਵਿੱਚ ਇਸ ਸਮੇਂ 50 ਦੇ ਕਰੀਬ ਮਹਿਲਾ ਕੈਦੀ ਬੰਦ ਹਨ। ਇੱਥੇ ਕੁੱਲ ਅੱਧੀ ਦਰਜਨ ਔਰਤਾਂ ਦੀਆਂ ਬੈਰਕਾਂ ਹਨ, ਜਿਨ੍ਹਾਂ ਵਿਚੋਂ ਪੰਜ ਕੰਮ ਕਰ ਰਹੀਆਂ ਹਨ। ਹਰੇਕ ਬੈਰਕ ਦੀ ਸਮਰੱਥਾ 20 ਕੈਦੀਆਂ ਦੀ ਹੈ। ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਇਕ ਮਹਿਲਾ ਕੈਦੀ ਨੇ ਬੈਰਕ ਵਿੱਚ ਇੱਕ ਮਹਿਲਾ ਵਾਰਡਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ ਸੀ।
ਇਹ ਵੀ ਪੜ੍ਹੋ: ਕੈਗ ਦੀ ਰਿਪੋਰਟ 'ਚ ਖੁਲਾਸਾ: ਹਰਿਆਣਾ ਵਿਚ 9800 ਤੋਂ ਵੱਧ ਅਯੋਗ ਲੋਕਾਂ ਨੂੰ ਦਿੱਤੀ ਗਈ ਪੈਨਸ਼ਨ
ਇਸ ਦੇ ਨਾਲ ਹੀ ਇਸ ਮਹੀਨੇ ਇਕ ਮਹਿਲਾ ਕੈਦੀ ਕੋਲੋਂ ਇਕ ਮੋਬਾਈਲ ਫ਼ੋਨ ਅਤੇ ਚਾਰਜਰ ਮਿਲਿਆ ਹੈ। ਜਦੋਂ ਕਿ ਪੁਰਸ਼ ਬੈਰਕਾਂ ਦੀ ਗਿਣਤੀ 17 ਹੈ ਅਤੇ ਇਨ੍ਹਾਂ ਵਿਚ ਸਜ਼ਾਯਾਫ਼ਤਾ ਅਤੇ ਅੰਡਰ ਟਰਾਇਲ ਕੈਦੀਆਂ ਦੀ ਗਿਣਤੀ 1120 ਹੈ। ਜੇਲ ਵਾਰਡਨ ਨੂੰ ਬਾਡੀ ਵਰਨ ਕੈਮਰੇ ਵੀ ਦਿੱਤੇ ਜਾਣਗੇ ਜਿਸ ਵਿਚ ਆਡੀਓ ਅਤੇ ਵੀਡੀਓ ਹੋਣਗੇ। ਇਨ੍ਹਾਂ ਵਿਚ ਕੈਦੀਆਂ ਦੀ ਕੋਈ ਵੀ ਗਲਤ ਹਰਕਤ ਫੜੀ ਜਾਵੇਗੀ। ਇਸ ਦੇ ਨਾਲ ਹੀ ਜੇਕਰ ਵਾਰਡਨ ਕੈਦੀਆਂ ਨਾਲ ਦੁਰਵਿਵਹਾਰ ਕਰਦਾ ਹੈ ਜਾਂ ਰਿਸ਼ਵਤ ਆਦਿ ਮੰਗਦਾ ਹੈ ਤਾਂ ਉਹ ਵੀ ਕੈਮਰੇ ਵਿਚ ਕੈਦ ਹੋ ਜਾਵੇਗਾ। ਇਹ ਕੈਮਰੇ ਸਟਾਫ਼ ਦੇ ਮੋਢਿਆਂ ਅਤੇ ਛਾਤੀ 'ਤੇ ਲਗਾਏ ਜਾਣਗੇ। ਜੇਕਰ ਕੈਦੀਆਂ ਨੇ ਬੈਰਕਾਂ ਵਿਚ ਮੋਬਾਈਲ ਆਦਿ ਵਰਗਾ ਕੋਈ ਬਿਜਲੀ ਦਾ ਸਾਮਾਨ ਛੁਪਾ ਕੇ ਰੱਖਿਆ ਹੈ ਤਾਂ ਉਸ ਨੂੰ ਲੱਭਣ ਲਈ ਨਾਨ-ਲੀਨੀਅਰ ਜੰਕਸ਼ਨ ਡਿਟੈਕਟਰ ਵੀ ਖਰੀਦੇ ਜਾਣਗੇ।
ਇਨ੍ਹਾਂ ਦੀ ਮਦਦ ਨਾਲ ਤਿੰਨ ਤੋਂ ਚਾਰ ਫੁੱਟ ਦੇ ਦਾਇਰੇ 'ਚ ਜਾਂਚ ਦੌਰਾਨ ਕਿਸੇ ਵੀ ਲੁਕਵੇਂ ਯੰਤਰ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ।
ਜੇਲ ਦੇ ਬਾਹਰ 24 ਘੰਟੇ ਗਸ਼ਤ ਲਈ ਇਲੈਕਟ੍ਰਿਕ ਵਾਹਨ ਖਰੀਦਿਆ ਜਾਵੇਗਾ, ਜੋ ਕਿ ਗੋਲਫ ਕਾਰਟ ਵਰਗਾ ਹੋਵੇਗਾ। ਇਸ ਨਾਲ ਜੇਲ ਦੇ ਬਾਹਰ ਸ਼ੱਕੀ ਲੋਕਾਂ ਅਤੇ ਵਸਤੂਆਂ 'ਤੇ ਨਜ਼ਰ ਰੱਖੀ ਜਾ ਸਕੇਗੀ। ਇਸ ਦੇ ਨਾਲ ਹੀ ਕਈ ਵਾਰ ਕੈਦੀ ਕੋਈ ਵੀ ਇਤਰਾਜ਼ਯੋਗ ਵਸਤੂ ਜਿਵੇਂ ਮੋਬਾਈਲ ਆਦਿ ਜੇਲ ਦੀ ਦੀਵਾਰ ਦੇ ਬਾਹਰ ਸੁੱਟ ਦਿੰਦੇ ਹਨ ਅਤੇ ਜੇਲ ਦੀ ਚਾਰਦੀਵਾਰੀ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇੱਥੇ 24 ਘੰਟੇ ਗਸ਼ਤ ਸ਼ੁਰੂ ਕਰ ਦਿਤੀ ਜਾਵੇਗੀ। ਇਸ ਲਈ ਵਾਹਨ ਵੀ ਲਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਜੇਲ ਦੀ ਕੰਧ ਦੇ ਕੋਲ ਆਰਡੀਐਕਸ ਮਿਲਿਆ ਸੀ।