
ਤਿੰਨ ਮਹੀਨੇ ਪਹਿਲਾਂ ਹੀ ਇੱਥੇ 5G ਬੇਸ ਸਟੇਸ਼ਨ ਬਣਾਇਆ ਜਾ ਚੁੱਕਾ ਹੈ
ਬੀਜਿੰਗ: ਸ਼ੰਘਾਈ ਨੇ ਦਾਅਵਾ ਕੀਤਾ ਹੈ ਕਿ ਉਹ 5G ਕਵਰੇਜ ਤੇ ਬਰਾਡਬੈਂਡ ਕੁਨੈਕਟੀਵਿਟੀ ਤੇ ਨੈਟਵਕਰ ਵਾਲਾ ਵਿਸ਼ਵ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਦਰਅਸਲ, ਅਗਲੀ ਜਨਰੇਸ਼ਨ ਮੋਬਾਈਲ ਨੈਟਵਰਕ ਦੇ ਮਾਮਲੇ ਵਿਚ ਚੀਨ ਅਮਰੀਕਾ ਤੇ ਹੋਰ ਦੇਸ਼ਾਂ ਨੂੰ ਪਛਾੜਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। 5G ਸੈਲੂਲਰ ਮੋਬਾਈਲ ਤਕਨੀਕ ਦੀ ਅਗਲੀ ਪੀੜ੍ਹੀ ਹੈ ਜੋ ਮੌਜੂਦਾ 4G ਨੈਟਵਰਕ ਦੀ ਤੁਲਨਾ ਵਿਚ 10 ਤੋਂ 100 ਗੁਣਾ ਤੇਜ਼ ਸਪੀਡ ਦਿੰਦਾ ਹੈ।
ਚਾਈਨਾ ਡੇਅਲੀ ਮੁਤਾਬਕ ਸ਼ੰਘਾਈ ਵਿਚ 5G ਕਵਰੇਜ ਤੇ ਬਰਾਡਬੈਂਡ ਗੀਗਾਬਾਈਟ ਨੈਟਵਰਕ ਤਿਆਰ ਹੋ ਚੁੱਕਿਆ ਹੈ। 5G ਦਾ ਸਫ਼ਲ ਟ੍ਰਾਇਲ ਹੋ ਚੁੱਕਾ ਹੈ ਅਤੇ ਅਧਿਕਾਰਿਤ ਤੌਰ 'ਤੇ ਇਸ ਸਰਵਿਸ ਨੂੰ ਸ਼ੰਘਾਈ ਦੇ ਹਾਂਗ ਕਾਊਂ ਵਿਚ ਸ਼ੁਰੂ ਕਰ ਦਿੱਤਾ ਗਿਆ। ਤਿੰਨ ਮਹੀਨੇ ਪਹਿਲਾਂ ਹੀ ਇੱਥੇ 5G ਬੇਸ ਸਟੇਸ਼ਨ ਬਣਾਇਆ ਜਾ ਚੁੱਕਾ ਹੈ। ਲਾਂਚਿੰਗ ਮੌਕੇ 'ਤੇ ਸ਼ੰਘਾਈ ਦੇ ਵਾਈਸ ਮੇਅਰ ਵੂ ਕਿੰਗ ਨੇ ਦੁਨੀਆ ਦੇ ਪਹਿਲੇ 5G ਫੋਨ ਹੁਆਵੇ ਮੇਟ ਐਕਸ ਨਾਲ ਵੀਡੀਓ ਕਾਲ ਵੀ ਕੀਤੀ।
Started 5G services
100 ਅਰਬ ਡਾਲਰ ਦੇ ਮਾਲੀਏ ਵਾਲੀ ਚੀਨੀ ਕੰਪਨੀ ਹੁਆਵੇ ਨੂੰ ਅਮਰੀਕਾ ਸਮੇਤ ਕਈ ਦੇਸ਼ਾਂ ਵਿਚ 5G ਟ੍ਰਾਇਲ ਸਬੰਧੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਚੀਨ ਜਾਸੂਸੀ ਲਈ ਹੁਆਵੇ ਦੇ ਨੈਟਵਰਕ ਦਾ ਇਸਤੇਮਾਲ ਕਰ ਰਿਹਾ ਹੈ। ਹੁਆਵੇ ਦੇ ਉਪਕਰਨ ਸੁਰੱਖਿਅਤ ਨਹੀਂ ਹਨ। ਅਮਰੀਕਾ ਨੇ ਸਹਿਯੋਗੀ ਦੇਸ਼ਾਂ 'ਤੇ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ 5G ਮੋਬਾਈਲ ਨੈਟਵਰਕ ਦੇ ਵਿਸਤਾਰ ਵਿਚ ਹਿੱਸਾ ਲੈਣ ਤੋਂ ਹੁਆਵੇ ਨੂੰ ਰੋਕਿਆ ਜਾਏ। ਹਾਲਾਂਕਿ ਚੀਨ ਵਿਚ ਕਈ ਜਗ੍ਹਾਂ ਤੇ ਤਿੱਬਤ ਵਿਚ ਵੀ 5G ਸਟੇਸ਼ਨ ਬਣਾਏ ਗਏ ਹਨ।