
ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੇ ਨਵੇਂ ਮਹੀਨੇ ਵਿਚ ਦੇਸ਼ ਭਰ ਵਿਚ ਕਈ ਬਦਲਾਅ ਹੋਣ ਵਾਲੇ ਹਨ। ਇਹਨਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਉੱਤੇ ਪਵੇਗਾ।
ਨਵੀਂ ਦਿੱਲੀ: ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੇ ਨਵੇਂ ਮਹੀਨੇ ਵਿਚ ਦੇਸ਼ ਭਰ ਵਿਚ ਕਈ ਬਦਲਾਅ ਹੋਣ ਵਾਲੇ ਹਨ। ਇਹਨਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਉੱਤੇ ਪਵੇਗਾ। 1 ਅਗਸਤ ਤੋਂ ਬੈਂਕ ਨਾਲ ਹੋਣ ਵਾਲੇ ਲੈਣ-ਦੇਣ ਐਤਵਾਰ ਅਤੇ ਛੁੱਟੀਆਂ ਵਾਲੇ ਦਿਨ ਵੀ ਜਾਰੀ ਰਹਿਣਗੇ। ਇਸ ਤੋਂ ਇਲਾਵਾ ਹੁਣ ਏਟੀਐਮ ਵਿਚੋਂ ਪੈਸੇ ਕਢਵਾਉਣ ਲਈ ਤੁਹਾਨੂੰ ਜ਼ਿਆਦਾ ਫੀਸ ਦੇਣੀ ਹੋਵੇਗੀ।
ATM
ਹੋਰ ਪੜ੍ਹੋ: ਟੋਕੀਉ ਉਲੰਪਿਕ: ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 4-3 ਨਾਲ ਦਿੱਤੀ ਮਾਤ
ਭਾਰਤੀ ਰਿਜ਼ਰਵ ਬੈਂਕ ਨੇ ਨੈਸ਼ਨਲ ਆਟੋਮੇਟਡ ਲਕੀਅਰਿੰਗ ਹਾਊਸ (NACH) ਸਿਸਟਮ ਨੂੰ ਹਫ਼ਤੇ ਦੇ ਸੱਤ ਦਿਨ ਚਾਲੂ ਰੱਖਣ ਦਾ ਫੈਸਲਾ ਕੀਤਾ ਹੈ। ਹੁਣ ਤੁਹਾਡੀ ਸੈਲਰੀ ਜਾਂ ਪੈਨਸ਼ਨ ਸ਼ਨੀਵਾਰ ਅਤੇ ਐਤਵਾਰ ਵੀ ਆ ਸਕੇਗੀ। ਇਸ ਤੋਂ ਇਲਾਵਾ ਛੁੱਟੀ ਵਾਲੇ ਦਿਨ ਤੁਹਾਡੇ ਅਕਾਊਂਟ ਵਿਚੋਂ ਕਿਸ਼ਤ ਵੀ ਕੱਟੇਗੀ। ਯਾਨੀ 1 ਅਗਸਤ ਤੋਂ ਸੈਲਰੀ, ਪੈਨਸ਼ਨ ਅਤੇ ਈਐਮਆਈ ਭੁਗਤਾਨ ਆਦਿ ਜ਼ਰੂਰੀ ਲੈਣ-ਦੇਣ ਲਈ ਕੰਮ ਵਾਲੇ ਦਿਨਾਂ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ।
Salary
ਹੋਰ ਪੜ੍ਹੋ: ਜੰਮੂ-ਕਸ਼ਮੀਰ ਵਿਚ NIA ਨੇ 14 ਥਾਵਾਂ ’ਤੇ ਮਾਰਿਆ ਛਾਪਾ, ਅਤਿਵਾਦੀਆਂ ’ਤੇ ਸ਼ਿਕੰਜਾ ਕੱਸਣ ਦੀ ਮੁਹਿੰਮ
ਇਸ ਦੇ ਨਾਲ ਹੀ 1 ਅਗਸਤ ਤੋਂ ਏਟੀਐਮ ਰਾਹੀਂ ਪੈਸੇ ਕਢਵਾਉਣੇ ਮਹਿੰਗੇ ਹੋ ਜਾਣਗੇ ਕਿਉਂਕਿ ਆਰਬੀਆਈ ਨੇ ਏਟੀਐਮ ਦੀ ਇੰਟਰਚੇਂਜ ਫੀਸ 15 ਰੁਪਏ ਤੋਂ ਵਧਾ ਕੇ 17 ਰੁਪਏ ਕਰ ਦਿੱਤੀ ਹੈ। ਜਦਕਿ ਗੈਰ-ਵਿੱਤੀ ਲੈਣ-ਦੇਣ 'ਤੇ ਫੀਸ ਵੀ 5 ਰੁਪਏ ਤੋਂ ਵਧਾ ਕੇ 6 ਰੁਪਏ ਕਰ ਦਿੱਤੀ ਗਈ ਹੈ। ਬੈਂਕਾਂ ਨੇ ਗਾਹਕਾਂ ਦੀ ਸਹੂਲਤ ਲਈ ਥਾਂ-ਥਾਂ ਏਟੀਐਮ ਸਥਾਪਤ ਕੀਤੇ ਹੋਏ ਹਨ।
Cash
ਹੋਰ ਪੜ੍ਹੋ: ਅਮਰੀਕਾ ‘ਚ ਮਨੀ ਲਾਂਡਰਿੰਗ ਦੇ ਅਪਰਾਧ 'ਚ ਭਾਰਤੀ ਨਾਗਰਿਕ ਨੂੰ ਸੁਣਾਈ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ
ਦੂਜੇ ਬੈਂਕਾਂ ਦੇ ਗਾਹਕ ਵੀ ਇਹਨਾਂ ਮਸ਼ੀਨਾਂ ਜ਼ਰੀਏ ਪੈਸੇ ਕਢਵਾ ਸਕਦੇ ਹਨ ਜਾਂ ਟ੍ਰਾਂਸਫਰ ਕਰਦੇ ਹਨ। ਹਰ ਬੈਂਕ ਵੱਲੋਂ ਮੁਫਤ ਟ੍ਰਾਂਜੈਕਸ਼ਨ ਦੀ ਸੀਮਾ ਤੈਅ ਕੀਤੀ ਗਈ ਹੈ। ਇਸ ਤੋਂ ਜ਼ਿਆਦਾ ਲੈਣ -ਦੇਣ ਕਰਨ ਲਈ ਗਾਹਕਾਂ ਕੋਲੋਂ ਫੀਸ ਲਈ ਜਾਂਦੀ ਹੈ। ਇਸ ਨੂੰ ਇੰਟਰਚੇਂਜ ਫੀਸ ਕਿਹਾ ਜਾਂਦਾ ਹੈ। ਆਈਸੀਆਈਸੀਆਈ ਬੈਂਕ ਵੀ ਪੈਸੇ ਕਢਵਾਉਣ, ਜਮ੍ਹਾਂ ਕਰਵਾਉਣ ਅਤੇ ਚੈੱਕ ਬੁੱਕ ਦੇ ਚਾਰਜ ਸਮੇਤ ਕਈ ਨਿਯਮਾਂ ਵਿਚ ਬਦਲਾਅ ਕਰਨ ਜਾ ਰਿਹਾ ਹੈ।