
ਜੰਮੂ-ਕਸ਼ਮੀਰ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ 14 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ।
ਸ੍ਰੀਨਗਰ: ਜੰਮੂ-ਕਸ਼ਮੀਰ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ 14 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਐਨਆਈਏ ਦੀ ਇਹ ਕਾਰਵਾਈ ਲਸ਼ਕਰ-ਏ-ਮੁਸਤਫਾ ਦੇ ਕਮਾਂਡਰ ਹਿਦਾਯਤੁਲਾਹ ਦੀ ਗ੍ਰਿਫ਼ਤਾਰੀ ਅਤੇ ਜੰਮੂ ਵਿਚ ਬਰਾਮਦ ਹੋਈ ਪੰਜ ਕਿਲੋ ਆਈਈਡੀ ਦੇ ਮਾਮਲਿਆਂ ਵਿਚ ਹੋ ਰਹੀ ਹੈ। ਇਸ ਵਿਚ ਸ਼ੋਪੀਆਂ, ਅਨੰਤਨਾਗ, ਬਨਿਹਾਲ ਸੁੰਜਵਾਨ ਅਤੇ ਜੰਮੂ ਦੇ ਕਈ ਇਲਾਕੇ ਸ਼ਾਮਲ ਹਨ।
NIA raids 14 places in Jammu and Kashmir
ਹੋਰ ਪੜ੍ਹੋ: ਅਮਰੀਕਾ ‘ਚ ਮਨੀ ਲਾਂਡਰਿੰਗ ਦੇ ਅਪਰਾਧ 'ਚ ਭਾਰਤੀ ਨਾਗਰਿਕ ਨੂੰ ਸੁਣਾਈ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ
ਛਾਪੇਮਾਰੀ ਦੌਰਾਨ ਕਈ ਆਈਏਐਸ ਸਮੇਤ ਵੱਡੇ ਅਧਿਕਾਰੀ ਸ਼ਾਮਲ ਸਨ। ਜੰਮੂ-ਕਸ਼ਮੀਰ ਵਿਚ ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਅਤਿਵਾਦੀ ਫੰਡਿੰਗ ਖ਼ਿਲਾਫ਼ 11 ਜੁਲਾਈ ਨੂੰ ਵੱਡੀ ਕਾਰਵਾਈ ਕੀਤੀ ਸੀ। ਟੇਰਰ ਫੰਡਿੰਗ ਕੇਸ ਵਿਚ ਹੁਣ ਤੱਕ ਐਨਆਈਏ ਨੇ ਕਈ ਥਾਈਂ ਛਾਪੇਮਾਰੀ ਕੀਤੀ ਸੀ।
NIA raids 14 places in Jammu and Kashmir
ਭਾਰਤੀ ਉਪ -ਮਹਾਂਦੀਪ ਵਿਚ ਕੱਟੜਪੰਥ ਨਾਲ ਜੁੜਿਆ ਇੱਕ ਅੱਤਵਾਦੀ ਫੰਡਿੰਗ ਕੇਸ ਦਰਜ ਕੀਤਾ ਗਿਆ ਸੀ। ਇਸ ਦੇ ਸਿਲਸਿਲੇ ਵਿਚ ਜੰਮੂ -ਕਸ਼ਮੀਰ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਮਾਮਲਾ ਆਨਲਾਈਨ ਕੱਟੜਪੰਥੀ ਪ੍ਰਚਾਰ-ਪ੍ਰਸਾਰ ਨਾਲ ਵੀ ਜੁੜਿਆ ਹੋਇਆ ਹੈ। ਇਸ ਵਿਚ ਵਿਦੇਸ਼ੀ ਤੱਤਾਂ ਦੀ ਵੀ ਜਾਂਚ ਕੀਤੀ ਗਈ ਸੀ।