ਟੁੱਟਿਆ Domino's ਅਤੇ Coke ਦਾ 20 ਸਾਲ ਪੁਰਾਣਾ ਨਾਤਾ 
Published : Oct 31, 2018, 4:04 pm IST
Updated : Oct 31, 2018, 4:04 pm IST
SHARE ARTICLE
 Domino's
Domino's

 ਡਾਮੀਨੋਜ਼ ਪਿਜ਼ਾ ਸਰਵ ਕਰਨ ਵਾਲੀ ਕੰਪਨੀ Jubilant FoodWorks ਨੇ ਕੋਕਾ - ਕੋਲੇ ਦੇ ਨਾਲ ਆਪਣੀ 20 ਸਾਲ ਪੁਰਾਣੀ ਸਾਂਝੇਦਾਰੀ ਖਤਮ ਕਰ ਲਈ ਹੈ। ਇਸ ਦੀ ਜਗ੍ਹਾ ...

ਮੁੰਬਈ (ਪੀਟੀਆਈ) :- ਡਾਮੀਨੋਜ਼ ਪਿਜ਼ਾ ਸਰਵ ਕਰਨ ਵਾਲੀ ਕੰਪਨੀ Jubilant FoodWorks ਨੇ ਕੋਕਾ - ਕੋਲੇ ਦੇ ਨਾਲ ਆਪਣੀ 20 ਸਾਲ ਪੁਰਾਣੀ ਸਾਂਝੇਦਾਰੀ ਖਤਮ ਕਰ ਲਈ ਹੈ। ਇਸ ਦੀ ਜਗ੍ਹਾ ਕੰਪਨੀ ਨੇ PepsiCo ਦੇ ਨਾਲ ਕਰਾਰ ਕੀਤਾ ਹੈ। ਮਤਲਬ ਹੁਣ ਤੁਹਾਨੂੰ ਡਾਮੀਨੋਜ਼ ਪਿਜ਼ਾ ਦੇ ਨਾਲ PepsiCo ਬਰਾਂਡ ਦੇ ਤਹਿਤ ਆਉਣ ਵਾਲੀਆਂ ਸਾਰੀਆਂ ਕਾਰਬੋਨੇਟਿਡ ਸਾਫਟ ਡਰਿੰਕਸ ਮਿਲਣਗੀਆਂ। ਇਸ ਵਿਚ Pepsi, Mountain Dew, 7Up, Mirinda ਅਤੇ Lipton Ice Tea ਸ਼ਾਮਿਲ ਹਨ। 

Jubilant FoodWorks Jubilant FoodWorks

ਡੋਮੈਸਟਿਕ ਫੂਡ ਮਾਰਕੀਟ ਵਿਚ ਛਾਇਆ ਪੇਪਸਿਕੋ - ਜੁਬੀਲੈਂਟ ਫੂਡਵਰਕਸ ਦੇ ਨਾਲ ਸਾਂਝੇਦਾਰੀ ਹੁੰਦੇ ਹੀ ਪੇਪਸਿਕੋ ਨੇ ਘਰੇਲੂ ਫੂਡ ਮਾਰਕੀਟ ਵਿਚ ਪੈਰ ਜਮ੍ਹਾ ਲਿਆ ਹੈ। ਦੇਸ਼ ਦੇ ਸਭ ਤੋਂ ਜ਼ਿਆਦਾ ਫੂਡ ਆਉਟਲੈਟ‌ਸ ਵਿਚ ਪੇਪਸਿਕੋ ਦੇ ਪ੍ਰੋਡਕਟਸ ਸਰਵ ਕੀਤੇ ਜਾਂਦੇ ਹਨ। ਇਸ ਵਿਚ Pizza Hut, Burger King ਅਤੇ Subway ਪਹਿਲਾਂ ਤੋਂ ਸ਼ਾਮਿਲ ਹਨ। ਹੁਣ Domino's ਦਾ ਨਾਮ ਵੀ ਇਸ ਲਿਸਟ ਵਿਚ ਜੁੜ ਗਿਆ ਹੈ। ਜੁਬੀਲੈਂਟ ਫੂਡਵਰਕਸ ਦੇ ਦੇਸ਼ ਭਰ ਵਿਚ ਮੌਜੂਦ ਸਾਰੇ 1,167 ਸਟੋਰ ਉੱਤੇ ਪੇਪਸਿਕੋ ਦੇ ਬੇਵਰੇਜ ਮਿਲਣਗੇ। 

cocaCoca Cola

ਇਸ ਵਜ੍ਹਾ ਤੋਂ ਲਿਆ ਫੈਸਲਾ - ਜੁਬਲੀਐਂਟ ਫੂਡਵਰਕਸ ਲਿਮਿਟੇਡ (ਜੇਐਫਐਲ) ਨੇ ਕਿਹਾ ਹੈ ਕਿ ਅਸੀਂ ਇਕ ਅਜਿਹੇ ਬਰੀਵਰੇਜ ਪਾਰਟਨਰ ਨੂੰ ਲੱਭ ਰਹੇ ਹਾਂ, ਜੋ ਸਾਡੇ ਪੋਰਟਫੋਲਯੋ ਨੂੰ ਮਜਬੂਤੀ ਪ੍ਰਦਾਨ ਕਰੇ। ਦੇਸ਼ ਭਰ ਵਿਚ ਹਨ 1100 ਤੋਂ ਜ਼ਿਆਦਾ ਆਉਟਲੈਟਸ - ਡੋਮੀਨੋਜ਼ ਦੇ ਪੂਰੇ ਦੇਸ਼ ਵਿਚ ਕੁਲ 1144 ਆਉਟਲੈਟਸ ਹਨ, ਜੋ ਕਿ ਪੂਰੇ ਦੇਸ਼ ਵਿਚ ਕਵਿਕ ਸਰਵਿਸ ਰੇਸਟੋਰੈਂਟ ਵਿਚ ਸਭ ਤੋਂ ਜ਼ਿਆਦਾ ਹਨ। ਪਿਜ਼ਾ ਹੱਟ ਦੇ ਆਉਟਲੈਟ ਦੀ ਗਿਣਤੀ ਡੋਮੀਨੋਜ਼ ਤੋਂ ਕਾਫ਼ੀ ਘੱਟ ਹੈ। ਸੰਸਾਰ ਦੇ 85 ਦੇਸ਼ਾਂ ਵਿਚ ਡੋਮੀਨੋਜ਼ ਦੇ ਆਉਟਲੈਟਸ ਹਨ ਅਤੇ ਕੋਕਾ ਕੋਲੇ ਦੇ ਨਾਲ ਇਹ ਕਰਾਰ ਪੂਰੇ ਸੰਸਾਰ ਲਈ ਹੈ।  

Domino'sDomino's

ਕੋਕਾ ਕੋਲਾ ਲਈ ਖ਼ਤਰਾ - ਡੋਮੀਨੋਜ਼ ਦੇ ਇਸ ਫੈਸਲੇ ਨਾਲ ਕੋਕਾ ਕੋਲਾ ਲਈ ਖ਼ਤਰਾ ਕਾਫ਼ੀ ਵੱਧ ਗਿਆ ਹੈ, ਕਿਉਂਕਿ ਅਜਿਹਾ ਹੋਣ ਨਾਲ ਬਾਜ਼ਾਰ ਵਿਚ ਕੰਪਨੀ ਦੀ ਸਾਖ ਵਿਚ ਗਿਰਾਵਟ ਦੇਖਣ ਨੂੰ ਮਿਲੇਗੀ। ਇਸ ਨਾਲ ਕੋਕਾ ਕੋਲਾ ਦੀ ਵਿਕਰੀ ਉੱਤੇ ਵੀ ਅਸਰ ਪਵੇਗਾ। ਹੁਣ ਕੋਕਾ ਕੋਲੇ ਦੇ ਨਾਲ ਕੇਵਲ ਮੈਕਡੋਨਲਡ ਹੀ ਜੁੜਿਆ ਹੋਇਆ ਹੈ। ਜਦੋਂ ਕਿ ਪਿਜ਼ਾ ਹੱਟ, ਕੇਐਫਸੀ ਅਤੇ ਟਾਕੋ ਬੇਲ ਜਿਵੇਂ ਬਰਾਂਡ ਪੇਪਸੀਕੋ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਡੋਮੀਨੋਜ਼ ਦੇ ਵੀ ਪੇਪਸੀਕੋ ਦੇ ਨਾਲ ਆਉਣ ਨਾਲ ਇਸ ਦੀ ਸਾਖ ਵਿਚ ਹੋਰ ਵਾਧਾ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement