ਅਗਵਾ ਕੀਤੀ ਹੋਈ ਔਰਤ ਨੇ ਇਸ਼ਾਰੇ ਵਿਚ ਮੰਗੀ ਮਦਦ : ਪਿਜ਼ਾ ਦੇਣ ਆਏ ਲੜਕੇ ਨੇ ਬਚਾਈ ਜਾਨ 
Published : Oct 5, 2018, 3:12 pm IST
Updated : Oct 5, 2018, 3:12 pm IST
SHARE ARTICLE
Pizza Boy
Pizza Boy

ਪਿਜ਼ਾ ਦੀ ਡਿਲੀਵਰੀ ਕਰਨ ਆਏ ਇਕ ਨੌਜਵਾਨ ਦੀ ਚੌਕਸੀ ਨਾਲ ਅਗਵਾ ਹੋਈ ਔਰਤ ਦੀ ਜਾਨ ਬਚਾ ਲਈ ਗਈ।

ਵਾਸ਼ਿੰਗਟਨ :  ਪਿਜ਼ਾ ਦੀ ਡਿਲੀਵਰੀ ਕਰਨ ਆਏ ਇਕ ਨੌਜਵਾਨ ਦੀ ਚੌਕਸੀ ਨਾਲ ਅਗਵਾ ਹੋਈ ਔਰਤ ਦੀ ਜਾਨ ਬਚਾ ਲਈ ਗਈ। ਦਰਅਸਲ ਜਦੋਂ ਮਹਿਲਾ ਪਿਜ਼ਾ ਦੀ ਡਿਲੀਵਰੀ ਲੈ ਰਹੀ ਸੀ ਤਾਂ ਉਸਨੇ ਬਿਨਾਂ ਬੋਲੇ ਸਿਰਫ ਇਸ਼ਾਰਿਆਂ ਨਾਲ ਬੁੱਲਾਂ ਨੂੰ ਹਿਲਾ ਕੇ ਕਿਹਾ ਕਿ 'ਹੈਲਪ ਮੀ'। ਵਿਸਕਾਨਿਸ ਦੇ ਡੋਮਿਨੋਜ਼ ਵਿਚ ਜਾਇ ਗ੍ਰਿੰਡਲ ਆਪਣੀ ਸ਼ਿਫਟ 'ਤੇ ਕੰਮ ਕਰ ਰਿਹਾ ਸੀ। ਉਸ ਨੂੰ ਵਾਲਡੋ ਵਿਚ ਇਕ ਪਤੇ ਤੇ ਪਿਜ਼ਾ ਦੇਣ ਲਈ ਭੇਜਿਆ ਗਿਆ ਸੀ। ਗ੍ਰਿੰਡਲ ਜਦੋਂ 55 ਸਾਲਾਂ ਇਕ ਵਿਅਕਤੀ ਨੂੰ ਪਿਜ਼ਾ ਦੇ ਕੇ ਪੈਸੇ ਲੈ ਰਿਹਾ ਸੀ ਤਾਂ ਗ੍ਰਿੰਡਲ ਨੇ ਦੇਖਿਆ ਕਿ ਘਰ ਵਿਚ ਇੱਕ ਔਰਤ ਹੈ।

KidnappingKidnapping

ਔਰਤ ਨੇ ਬਿਨਾ ਆਵਾਜ ਕੀਤੇ ਪਿੱਛੇ ਤੋਂ ਮੂੰਹ ਹਿਲਾਉਂਦੇ ਹੋਏ ਕਿਹਾ ਕਿ ਪੁਲਿਸ ਨੂੰ ਫੋਨ ਕਰੋ। ਪਿਜ਼ਾ ਦੇ ਪੈਸੇ ਲੈਣ ਤੋਂ ਬਾਅਦ ਗ੍ਰਿੰਡਲ ਵਾਪਿਸ ਅਪਣੀ ਕਾਰ ਤੱਕ ਪਹੁੰਚਿਆ। ਉਥੋਂ ਉਸਨੇ ਪੁਲਿਸ ਨੂੰ ਫੋਨ ਕੀਤਾ। ਪੀੜਤਾ ਦੀ ਪਹਿਚਾਣ 57 ਸਾਲਾਂ ਔਰਤ ਵਜੋਂ ਹੋਈ ਹੈ। 2016 ਤੋਂ ਉਹ 55 ਸਾਲਾਂ ਦੋਸ਼ੀ ਹਮਲਾਵਰ ਡੀਨ ਹਾਫਮੈਨ ਦੀ ਦੋਸਤ ਸੀ। ਪਰ ਪਿਛੇ ਜਿਹੇ ਉਨਾਂ ਦਾ ਬ੍ਰੇਕ-ਅਪ ਹੋ ਗਿਆ। ਬੀਤੀ 27 ਸਤੰਬਰ ਨੂੰ ਹਾਫਮੈਨ ਔਰਤ ਦੇ ਘਰ ਅੰਦਰ ਬਿਨਾਂ ਬੁਲਾਏ ਚਲਾ ਗਿਆ। ਜਦੋਂ ਔਰਤ ਨੇ ਪੁਲਿਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤਾ ਤਾਂ ਉਸ ਨੇ ਔਰਤ ਦੇ ਹੱਥੋਂ ਫੋਨ ਖੋਹ ਲਿਆ।

ਅਗਲੇ ਕਈ ਘੰਟਿਆਂ ਵਿਚ ਹਾਫਮੈਨ ਨੇ ਔਰਤ ਦੇ ਨਾਲ ਕਈ ਵਾਰ ਕੁੱਟ ਮਾਰ ਕੀਤੀ ਤੇ ਉਸ ਨਾਲ ਬੁਰੀ ਤਰਾਂ ਪੇਸ਼ ਆਇਆ। ਉਸਨੇ ਔਰਤ ਨੂੰ ਅੱਧੇ ਘੰਟੇ ਤੱਕ ਬਾਥਰੂਮ ਵਿਚ ਬੰਦ ਕਰ ਦਿਤਾ। ਉਸਨੂੰ ਬਿਸਤਰ ਤੇ ਬੰਨ ਦਿਤਾ ਅਤੇ ਉਸਦੇ ਮੂੰਹ ਵਿਚ ਇਕ ਤੌਲੀਆ ਦੇ ਦਿਤਾ ਜਿਸ ਨਾਲ ਔਰਤ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋ ਰਹੀ ਸੀ। ਇਕ ਸਮਾਂ ਅਜਿਹਾ ਆਇਆ ਜਦੋਂ ਔਰਤ ਨੂੰ ਲਗਣ ਲਗਾ ਕਿ ਉਸ ਦੀ ਜਾਨ ਚਲੀ ਜਾਵੇਗੀ। ਹਾਫਮੈਨ ਨੇ ਔਰਤ ਨੂੰ ਕਿਹਾ ਕਿ ਜੇਕਰ ਉਹ ਉਸ ਨਾਲ ਪਿਆਰ ਕਰੇ ਤਾਂ ਉਹ ਉਸ ਨੂੰ ਜਾਨ ਦੇ ਦੇਵੇਗਾ।

The phone callThe phone call

ਇਸ ਦੌਰਾਨ ਦੋ ਲੋਕ ਪਿਜ਼ਾ ਆਰਡਰ ਕਰਨ ਲਈ ਤਿਆਰ ਹੋ ਗਏ। ਇਹ ਪੀੜਤਾ ਲਈ ਸੁੱਖ ਦਾ ਸਾਹ ਸਾਬਿਤ ਹੋਇਆ। ਇਸ ਨਾਲ ਔਰਤ ਦੀ ਜਾਨ ਬਚ ਗਈ। ਔਰਤ ਦੀ ਗੁਆਂਢਣ ਨੇ ਕਿਹਾ ਕਿ ਉਹ ਪਿਜ਼ਾ ਡਿਲੀਵਰੀ ਡਰਾਈਵਰ ਦੇ ਦੇਣਦਾਰ ਹਨ ਕਿ ਉਸ ਨੇ ਔਰਤ ਦੀ ਗੱਲ ਵਲ ਧਿਆਨ ਦਿਤਾ ਅਤੇ ਹਾਲਾਤ ਨੂੰ ਸਮਝ ਲਿਆ। ਹਾਫਮੈਨ ਨੂੰ ਕਿਡਨੈਪਿੰਗ, ਝਗੜਾ ਕਰਨ, ਸਾਹ ਘੁੱਟਣ, ਪੀੜਤ ਨੂੰ ਪੀੜਾ ਦੇਣ ਅਤੇ ਘਰ ਵਿਚ ਚੋਰੀ ਕਰਨ ਦੇ ਦੋਸ਼ ਵਿਚ ਗਿਰਫਤਾਰ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement