Chandigarh News: ਐੱਮਐੱਮਆਈਐੱਮਐੱਸ ਚੰਡੀਗੜ੍ਹ ਨੇ ਕੀਤੀ ਨਰਸੀ ਮੋਨਜੀ ਹਾਫ ਮੈਰਾਥਨ 2024 ਦੀ ਘੋਸ਼ਣਾ

By : BALJINDERK

Published : Mar 1, 2024, 6:09 pm IST
Updated : Mar 1, 2024, 6:10 pm IST
SHARE ARTICLE
MMIMS Chandigarh announced Narsi Monji Half Marathon 2024
MMIMS Chandigarh announced Narsi Monji Half Marathon 2024

Chandigarh News: ਇਹ ਦੂਜਾ ਐਡੀਸ਼ਨ ''ਮਾਨਸਿਕ ਤੰਦਰੁਸਤੀ'' ਦਾ ਜਸ਼ਨ ਮਨਾਏਗਾ

MMIMS Chandigarh announced Narsi Monji Half Marathon 2024:ਐੱਨਐੱਮਆਈਐੱਮਐੱਸ ਚੰਡੀਗੜ੍ਹ ਨੇ 10 ਮਾਰਚ, 2024 ਨੂੰ ਹੋਣ ਵਾਲੀ ਨਰਸੀ ਮੋਨਜੀ ਹਾਫ਼ ਮੈਰਾਥਨ 2024 ਦੇ ਉਤਸੁਕਤਾ ਦੇ  ਨਾਲ ਉਡੀਕੇ ਜਾ ਰਹੇ ਦੂਜੇ ਐਡੀਸ਼ਨ ਦੀ ਘੋਸ਼ਣਾ ਕਰਨ ਲਈ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਸਾਲ, ਇਸ ਮੈਰਾਥਨ ਦਾ ਵਿਸ਼ਾ ''ਮਾਨਸਿਕ ਤੰਦਰੁਸਤੀ'' ਹੈ ਅਤੇ ਇਹ ਸਰੀਰਕ ਤੰਦਰੁਸਤੀ ਨੂੰ ਵਧਾਵਾ ਦੇਣ, ਭਾਈਚਾਰੇ ਦੀ ਭਾਵਨਾ ਨੂੰ ਵਧਾਉਣ, ਟੀਮ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਉਪਲੱਬਧੀਆਂ ਦਾ ਜਸ਼ਨ ਮਨਾਉਣ ਲਈ ਸਮਰਪਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ: Canada Former PM Death News: ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਮਾਰਟਿਨ ਬ੍ਰਾਇਨ ਮੁਲਰੋਨੀ ਦਾ ਹੋਇਆ ਦਿਹਾਂਤ  


ਡਾ: ਜਸਕਿਰਨ ਕੌਰ, ਕੈਂਪਸ ਡਾਇਰੈਕਟਰ, ਐੱਨਐੱਮਆਈਐੱਮਐੱਸ ਚੰਡੀਗੜ੍ਹ ਨੇ ਮੀਡੀਆ ਦੇ ਪ੍ਰਤੀਨਿਧਾਂ ਨੂੰ ਕੈਂਪਸ ਦਾ ਵਰਚੁਅਲ ਟੂਰ ਕਰਾਉਣ ਦੇ ਨਾਲ ਇਹ ਪ੍ਰੈਸ ਕਾਨਫ਼ਰੰਸ ਦੀ ਸ਼ੁਰੂਆਤ ਕੀਤੀ, ਜਦੋਂ ਕਿ ਅਕਾਦਮਿਕ ਮੁਖੀ, ਡਾ: ਰਸ਼ਮੀ ਨਾਗਪਾਲ (ਸਕੂਲ ਆਫ਼ ਲਾਅ), ਡਾ: ਜੋਤਸਨਾ ਸਿੰਘ (ਸਕੂਲ ਆਫ਼ ਟੈਕਨਾਲੋਜੀ ਮੈਨੇਜ਼ਮੈਂਟ ਐਂਡ ਇੰਜਨੀਅਰਿੰਗ) ਅਤੇ ਡਾ. ਨੈਮਿਤਿਆ ਸ਼ਰਮਾ (ਸਕੂਲ ਆਫ਼ ਕਾਮਰਸ) ਨੇ ਕ੍ਰਮਵਾਰ ਕੈਂਪਸ ਦੇ ਤਿੰਨ ਸਕੂਲਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਇਨ੍ਹਾਂ ਤਿੰਨਾਂ ਸਕੂਲਾਂ ਦੀ ਨੁਮਾਇੰਦਗੀ ਕਰਨ ਵਾਲੇ ਸਟੂਡੈਂਟ ਕਾਉਂਸਿਲ ਦੇ ਮੈਂਬਰਾਂ, ਧਰੁਵ ਕਪੂਰ ਅਤੇ ਅਨਮੋਲ ਚੋਹਾਨ (ਐੱਸਓਸੀ), ਪ੍ਰਿਯਾਂਸ਼ੀ ਗਰੋਵਰ ਅਤੇ ਪ੍ਰਗਿਆ ਸਿੰਘ (ਐੱਸਓਐੱਲ) ਅਤੇ ਰਾਘਵ ਯੋਗੀ ਅਤੇ ਨੇਹਾ ਸਚਦੇਵਾ (ਐੱਸਟੀਐੱਮਈ) ਨੇ ਪਿਛਲੇ ਸਾਲ ਆਯੋਜਿਤ ਕੀਤੇ ਗਏ ਮੈਗਾ-ਸਫ਼ਲ ਮੈਰਾਥਨ ਦੀਆਂ ਝਲਕੀਆਂ ਪੇਸ਼ ਕੀਤੀਆਂ। ਉਨ੍ਹਾਂ ਨੇ ਟੀ-ਸ਼ਰਟ ਅਤੇ ਨਕਦ ਇਨਾਮੀ ਪੋਸਟਰ ਨੂੰ ਵੀ ਪੇਸ਼ ਕੀਤਾ।  

 

ਇਹ ਵੀ ਪੜ੍ਹੋ: Ludhiana News : ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਛੇ ਮੈਂਬਰ ਗ੍ਰਿਫਤਾਰ 


ਇਸ ਪ੍ਰੈਸ ਕਾਨਫ਼ਰੰਸ ਵਿਚ ਨਰਸੀ ਮੋਨਜੀ ਹਾਫ਼ ਮੈਰਾਥਨ 2024 ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਹ ਵੱਖ-ਵੱਖ ਉਮਰਾਂ ਦੇ ਲੋਕਾਂ ਅਤੇ ਤੰਦਰੁਸਤੀ ਦੇ ਪੱਧਰਾਂ ਦੇ ਅਨੁਸਾਰ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਭਾਗੀਦਾਰਾਂ ਕੋਲ 5 ਕਿਲੋਮੀਟਰ ਦੀ ਦੌੜ, 10 ਕਿਲੋਮੀਟਰ ਦੀ ਦੌੜ ਅਤੇ ਚੁਣੌਤੀਪੂਰਨ 21.5 ਕਿਲੋਮੀਟਰ ਦੀ ਹਾਫ਼ ਮੈਰਾਥਨ ਦੀਆਂ ਸ਼੍ਰੇਣੀਆਂ ਵਿਚੋਂ ਚੁਣਨ ਦਾ ਵਿਕਲਪ ਹੋਵੇਗਾ। ਇਸ ਦੌਰਾਨ, ਇਸ ਮੈਰਾਥਨ ਵਿਚ ਭਾਗ ਲੈਣ ਵਾਲੇ ਪ੍ਰਸਿੱਧ ਦੌੜਾਕਾਂ ਵਿਚ ਮੁਨੀਸ਼ ਜੌਹਰ, ਯੋਗੇਸ਼ ਗੇਰਾ, ਅਨਮੋਲ ਚੰਦਨ, ਸੁਰਿੰਦਰ ਗੁਲੀਆ, ਅਮਿਤ ਬੀਰਵਾਲ, ਅਲੋਕ ਯਾਦਵ, ਰਾਜੀਵ ਬੱਤਰਾ, ਮਨੂ ਯਾਦਵ, ਇਸ਼ਿਤਾ ਸਰੀਨ, ਨਿਸ਼ਾ ਗਰਗ, ਟ੍ਰਾਈ-ਸਿਟੀ ਰਨਰਜ਼ (ਟੀਸੀਆਰ), ਚੰਡੀਗੜ੍ਹ ਡਿਸਟੈਂਸ ਰਨਰਜ਼ (ਸੀਡੀਆਰ), ਦ ਰਨ ਕਲੱਬ (ਟੀਆਰਸੀ) ਅਤੇ ਸਕੇਚਰਸ ਗੋ ਰਨ ਕਲੱਬ (ਜੀਆਰਸੀ) ਸ਼ਾਮਲ ਹਨ।

 

ਇਹ ਵੀ ਪੜ੍ਹੋ: Abohar News: ਕਿੰਨੂਆਂ ਨਾਲ ਭਰੇ ਪਿਕਅੱਪ ਦੀ ਟਰੈਕਟਰ-ਟਰਾਲੀ ਨਾਲ ਹੋਈ ਟੱਕਰ, ਚਾਲਕ ਦੀ ਹੋਈ ਮੌਤ  

ਇਸ ਪ੍ਰੈਸ ਕਾਨਫ਼ਰੰਸ ਦੇ ਆਯੋਜਕਾਂ ਨੇ ਉਨ੍ਹਾਂ ਦੇ ਉਦਾਰ ਸਹਿਯੋਗ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਵਾ ਦੇਣ ਲਈ ਸਾਂਝੀ ਵਚਨਬੱਧਤਾ ਲਈ ਸਪਾਂਸਰਾਂ ਦਾ ਜ਼ਿਕਰ ਵੀ ਖ਼ਾਸ ਤੌਰ 'ਤੇ ਕੀਤਾ। ਇਸ ਉਤਸੁਕਤਾ ਨਾਲ ਉਡੀਕੇ ਜਾ ਰਹੇ ਆਯੋਜਨ ਵਿੱਚ ਸਹਿਯੋਗ ਪ੍ਰਦਾਨ ਕਰਨ ਵਾਲੇ ਭਾਈਵਾਲਾਂ ਵਿਚ ਸ਼ਾਮਲ  ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੌਰਾਨ, ਮੈਰਾਥਨ ਵਿੱਚ ਭਾਗ ਲੈਣ ਵਾਲੇ ਲੋਕ ਟੀ-ਸ਼ਰਟਾਂ, ਫਿਨਿਸ਼ਰ ਮੈਡਲਾਂ ਅਤੇ ਟਾਈਮਿੰਗ ਬਿਬਾਂ ਤੋਂ ਲੈ ਕੇ ਹਾਈਡਰੇਸ਼ਨ, ਪੋਸ਼ਣ ਸਹਿਯੋਗ ਅਤੇ ਮੈਡੀਕਲ ਅਤੇ ਫਿਜ਼ੀਓਥੈਰੇਪੀ ਸਹਾਇਤਾ ਤੱਕ ਵੱਖ-ਵੱਖ ਸਹਾਇਤਾ ਸੇਵਾਵਾਂ ਦੀ ਉਮੀਦ ਕਰ ਸਕਦੇ ਹਨ। ਇਸ ਤੋਂ ਇਲਾਵਾ, ਮੈਰਾਥਨ ਪੂਰੀ ਕਰਨ ਵਾਲਿਆਂ ਨੂੰ ਉਨ੍ਹਾਂ ਦੀਆਂ ਉਪਲੱਬਧੀਆਂ ਦਾ ਜਸ਼ਨ ਮਨਾਉਣ ਲਈ ਈ-ਸਰਟੀਫ਼ਿਕੇਟ ਅਤੇ ਰੇਸ ਦੀਆਂ ਯਾਦਗਾਰ ਫੋਟੋਆਂ ਦੇ ਨਾਲ ਵੀ ਨਿਵਾਜ਼ਿਆ ਜਾਵੇਗਾ, ਜਦੋਂ ਕਿ ਆਕਰਸ਼ਕ ਨਕਦ ਇਨਾਮ, ਟਰਾਫੀਆਂ, ਅਤੇ ਤੋਹਫ਼ੇ ਹਰ ਸ਼੍ਰੇਣੀ ਦੇ ਜੇਤੂਆਂ ਦੀ ਉਡੀਕ ਕਰ ਰਹੇ ਹਨ, ਉਹ ਭਾਗੀਦਾਰਾਂ ਨੂੰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਵੀ ਕਰਦੇ ਹਨ।

ਆਉਣ ਵਾਲੇ ਮੈਰਾਥਨ ਦੇ ਬਾਰੇ ਗੱਲ ਕਰਦੇ ਹੋਏ, ਡਾ. ਜਸਕਿਰਨ ਕੌਰ, ਨੇ ਕਿਹਾ, “ਜਿਵੇਂ-ਜਿਵੇਂ ਅਸੀਂ ਨਰਸੀ ਮੋਨਜੀ ਹਾਫ਼ ਮੈਰਾਥਨ 2024 ਦੇ ਦੂਜੇ ਐਡੀਸ਼ਨ ਲਈ ਤਿਆਰੀ ਕਰ ਰਹੇ ਹਾਂ, ਅਸੀਂ ਆਪਣੇ ਭਾਗੀਦਾਰਾਂ ਵਿੱਚ ਭਾਈਚਾਰੇ ਨੂੰ ਵਧਾਵਾ ਦੇਣ ਦੀ ਭਾਵਨਾ ਅਤੇ ਉਤਸ਼ਾਹ ਦੇਖ ਸਕਦੇ ਹਾਂ। ਇਸ ਸਾਲ ਦੀ ਮੈਰਾਥਨ ਦਾ ਉੱਦੇਸ਼ ਸਿਰਫ਼ ਸਰੀਰਕ ਤੰਦਰੁਸਤੀ ਨੂੰ ਉਤਸਾਹਿਤ ਕਰਨਾ ਨਹੀਂ ਹੈ; ਬਲਕਿ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਅਤੇ ਏਕਤਾ ਦੀ ਭਾਵਨਾ ਪੈਦਾ ਕਰਨਾ ਬਾਰੇ ਵੀ ਹੈ। ਸਾਨੂੰ ਇੱਕ ਅਜਿਹੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ 'ਤੇ ਮਾਣ ਹੈ ਜੋ ਉਪਲੱਬਧੀਆਂ ਦਾ ਜਸ਼ਨ ਮਨਾਉਂਦਾ ਹੈ, ਟੀਮ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸੰਪੂਰਨ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ। ਸਾਡੇ ਭਾਈਵਾਲਾਂ ਅਤੇ ਸਪਾਂਸਰਾਂ ਨਾਲ ਮਿਲ ਕੇ, ਅਸੀਂ ਇਸ ਮੈਰਾਥਨ ਨੂੰ ਬੇਹੱਦ ਸਫ਼ਲ ਬਣਾਉਣ ਅਤੇ ਸਾਰੇ ਭਾਗੀਦਾਰਾਂ ਦੇ ਜੀਵਨ 'ਤੇ ਲੰਬੇ ਸਮੇਂ ਤਕ ਰਹਿਣ ਵਾਲਾ ਪ੍ਰਭਾਵ ਛੱਡਣ ਦੀ ਉਮੀਦ ਕਰਦੇ ਹਨ।

 

(For more news apart from MMIMS Chandigarh announced Narsi Monji Half Marathon 2024 News IN PUNJABI, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement