Chnadigarh News : ਐਫ.ਸੀ.ਆਈ. ਨੇ ਅਕਤੂਬਰ ਮਹੀਨੇ ਵਿੱਚ 15 ਲੱਖ ਟਨ ਅਨਾਜ ਦੀ ਮੂਵਮੈਂਟ ਕਰਨ ਦਾ ਲਿਖਤੀ ਪਲੈਨ ਸਰਕਾਰ ਨੂੰ ਦਿੱਤਾ
Chnadigarh News : ਮੁੱਖ ਮੰਤਰੀ ਭਗਵੰਤ ਮਾਨ ਨੇ ਰਾਈਸ ਮਿੱਲਰਜ਼ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ। ਇਸ ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਲਈ ਅਹਿਮ ਫੈਸਲੇ ਲਏ ਗਏ। ਐਫ.ਸੀ.ਆਈ. ਨੇ ਅਕਤੂਬਰ ਮਹੀਨੇ ਵਿੱਚ 15 ਲੱਖ ਟਨ ਅਨਾਜ ਦੀ ਮੂਵਮੈਂਟ ਕਰਨ ਦਾ ਲਿਖਤੀ ਪਲੈਨ ਸਰਕਾਰ ਨੂੰ ਦਿੱਤਾ ਹੈ। ਦਸੰਬਰ, 2024 ਤੱਕ 40 ਲੱਖ ਟਨ ਅਨਾਜ ਐਫ.ਸੀ.ਆਈ. ਚੁੱਕੇਗੀ।
ਮਾਰਚ, 2025 ਤੱਕ 90 ਲੱਖ ਟਨ ਸਪੇਸ ਖਾਲੀ ਕਰਨ ਲਈ ਵੀ ਲਿਖਤੀ ਭਰੋਸਾ ਦਿੱਤਾ ਹੈ। ਮਿਲਰਾਂ ਕੋਲੋਂ ਹੁਣ ਸਿਰਫ 10 ਰੁਪਏ ਪ੍ਰਤੀ ਟਨ ਲਈ ਸੀ.ਐਮ.ਆਰ. ਸਕਿਊਰਟੀ ਜਾਵੇਗੀ, ਬਾਕੀ ਰਕਮ ਵਾਪਸ ਹੋਵੇਗੀ।
ਇਸ ਤੋਂ ਪਹਿਲਾਂ 175 ਰੁਪਏ ਪ੍ਰਤੀ ਟਨ ਸਕਿਊਰਟੀ ਸੀ। ਮੌਜੂਦਾ ਮਿੱਲਾਂ ਦੀ ਅਲਾਟਮੈਂਟ ਇਸ ਸਾਲ ਬਿਨਾਂ ਫਿਜ਼ੀਕਲ ਵੈਰੀਫਿਕੇਸ਼ਨ ਤੋਂ ਕਰਨ ਦੇ ਹੁਕਮ ਦਿੱਤੇ ਗਏ ਹਨ। ਸਾਉਣੀ ਮੰਡੀਕਰਨ 2024-25 ਦੀ ਮਿਲਿੰਗ ਐਫ.ਆਰ.ਕੇ ਟੈਂਡਰ ਨਾਲ ਹੀ ਸ਼ੁਰੂ ਹੋਵੇਗੀ।
(For more news apart from Chief Minister held a meeting with the Rice Millers Association, took important decisions for purchase of paddy News in Punjabi, stay tuned to Rozana Spokesman)