
ਕਿਹਾ, ਕੰਗਨਾ ਰਣੌਤ ਨੇ ਸਿੱਖਾਂ ਦੇ ਅਕਸ ਨੂੰ ਲੈ ਕੇ ਬਹੁਤ ਗਲਤ ਬਿਆਨ ਦਿਤੇ
Anmol Kwatra News: ਸਮਾਜ ਸੇਵੀ ਅਨਮੋਲ ਕਵਾਤਰਾ ਨੇ ਅਪਣੇ ਇਕ ਪੋਡਕਾਸਟ ਦੌਰਾਨ ਕਿਹਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਕੰਗਨਾ ਰਣੌਤ ਚੰਡੀਗੜ੍ਹ ਤੋਂ ਚੋਣ ਲੜੇਗੀ ਤਾਂ ਉਹ ਉਸ ਵਿਰੁਧ ਖੜ੍ਹਨਗੇ। ਅਨਮੋਲ ਕਵਾਤਰਾ ਨੇ ਕਿਹਾ ਕਿ ਨਾ ਤਾਂ ਉਹ ਭਾਜਪਾ ਵਿਰੁਧ ਹਨ ਅਤੇ ਨਾ ਹੀ ਕਾਂਗਰਸ ਵਿਰੁਧ ਹਨ ਪਰ ਕੰਗਨਾ ਰਣੌਤ ਨੇ ਸਿੱਖਾਂ ਦੇ ਅਕਸ ਨੂੰ ਲੈ ਕੇ ਬਹੁਤ ਗਲਤ ਬਿਆਨ ਦਿਤੇ ਹਨ। ਇਸ ਤੋਂ ਇਲਾਵਾ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਬੀਬੀਆਂ ਨੂੰ ਲੈ ਕੇ ਵੀ ਵਿਵਾਦਤ ਬਿਆਨ ਦਿਤੇ ਸੀ।
ਉਨ੍ਹਾਂ ਕਿਹਾ, “ਮੈਂ ਖੁਦ ਸਨਾਤਨ ਪਰਵਾਰ ਵਿਚੋਂ ਹਾਂ ਪਰ ਕੰਗਨਾ ਨੇ ਸਿੱਖਾਂ ਦੇ ਅਕਸ ਬਾਰੇ ਬਹੁਤ ਗਲਤ ਬੋਲਿਆ ਹੈ। ਇਕ ਵਾਰ ਪੰਜਾਬ ਦੇ ਮਾਹੌਲ ਨੂੰ ਸਮਝਣਾ ਚਾਹੀਦਾ ਹੈ। ਮੈਂ ਇਕ ਹਿੰਦੂ ਹੋਣ ਦੇ ਬਾਵਜੂਦ ਪੰਜਾਬ ਵਿਚ ਸੱਭ ਤੋਂ ਵੱਧ ਸੁਰੱਖਿਅਤ ਮਹਿਸੂਸ ਕਰਦਾ ਹਾਂ। ਦੇਸ਼ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ”।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਗਾਇਕ ਸ਼ੁੱਭ ਦੇ ਗੀਤ ਦਾ ਵੀ ਜ਼ਿਕਰ ਕੀਤਾ, ਜਿਸ ਵਿਚ ਉਸ ਨੇ ਅਸਿੱਧੇ ਤੌਰ ’ਤੇ ਕੰਗਨਾ ਉਤੇ ਤੰਜ਼ ਕੱਸਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਨੂੰ ਵੀ ਧਰਮ ਦੇ ਨਾਂਅ ਉਤੇ ਨਹੀਂ ਵੰਡਿਆ ਜਾਂਦਾ ਪਰ ਨੈਸ਼ਨਲ ਮੀਡੀਆ ਵਿਚ ਅਜਿਹੀਆਂ ਖ਼ਬਰਾਂ ਸੁਣ ਕੇ ਦੁੱਖ ਹੁੰਦਾ ਹੈ।
(For more Punjabi news apart from If Kangana Ranaut contests from Chandigarh, I will stand against her: Anmol Kwatra, stay tuned to Rozana Spokesman)