FCI ਦੇ ਗੁਦਾਮਾਂ 'ਚੋਂ ਕਰੋੜਾਂ ਦੇ ਚੌਲ ਅਤੇ ਕਣਕ ਗਾਇਬ, ਚੰਡੀਗੜ੍ਹ ਪੁਲਿਸ ਕੋਲ ਪਹੁੰਚਿਆ ਮਾਮਲਾ
Published : Feb 6, 2025, 5:52 pm IST
Updated : Feb 6, 2025, 5:52 pm IST
SHARE ARTICLE
File Photo
File Photo

FCI ਦੇ ਗੁਦਾਮਾਂ 'ਚੋਂ ਕਰੋੜਾਂ ਦੇ ਚੌਲ ਅਤੇ ਕਣਕ ਗਾਇਬ

 

ਕੇਂਦਰ ਸਰਕਾਰ ਦੀ ਮਹੱਤਵਾਕਾਂਖੀ ਯੋਜਨਾ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਮਹੱਤਵਾਕਾਂਖੀ ਯੋਜਨਾ ਭਾਰਤ ਬਰਾਂਡ ਦੇ ਆਟੇ ਅਤੇ ਚੌਲਾਂ ਦੀ ਖ਼ਰੀਦ ਵਿੱਚ ਵੱਡੀ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ, ਹਰਿਆਣਾ ਦੀ ਇਕ ਕੰਪਨੀ ਨੇ ਕਥਿਤ ਤੌਰ ਦੇ ਜਾਅਲੀ ਈਮੇਲ ਆਈਡੀ ਰਾਹੀਂ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਯਾਨੀ ਕਿ ਐਫ਼ਸੀਆਈ ਦੇ ਪੰਚਕੂਲਾ ਦਫ਼ਤਰ ਨੂੰ ਕਥਿਤ ਤੌਰ ਤੇ ਜਾਅਲੀ ਰਿਲੀਜ਼ ਆਰਡਰ ਭੇਜਿਆ ਗਿਆ ਅਤੇ ਐਫ਼ਸੀਆਈ ਦੇ ਕਰਨਾਲ ਅਤੇ ਕੁਰੂਕਸ਼ੇਤਰ ਦੇ ਗੁਦਾਮਾਂ ਤੋਂ ਲਗਭਗ 500 ਮੀਟਰਿਕ ਟਨ ਕਣਕ ਅਤੇ ਚੌਲ ਸਬਸਿਡੀ ਭਾਅ ਤੇ ਖ਼ਰੀਦ ਲਏ।

ਜਾਣਕਾਰੀ ਇਹ ਹੈ ਕਿ ਕਣਕ ਅਤੇ ਚੌਲ ਆਮ ਲੋਕਾਂ ਨੂੰ ਸਸਤੇ ਭਾਅ ਤੇ ਮਿਲਣੇ ਸਨ, ਪਰ ਹੁਣ ਇਹ ਅਨਾਜ ਕਿੱਥੇ ਗਿਆ ਹੈ, ਇਸ ਬਾਰੇ ਕੋਈ ਸੂਚਨਾ ਨਹੀਂ ਹੈ। ਦੂਜੇ ਪਾਸੇ ਸੰਭਾਵਨਾ ਇਹ ਹੈ ਕਿ ਕੰਪਨੀ ਨੇ ਇਹ ਅਨਾਜ ਓਪਨ ਮਾਰਕੀਟ ਵਿਚ ਮਹਿੰਗੀ ਕੀਮਤ ਤੇ ਵੇਚਣ ਲਈ ਖ਼ਰੀਦਿਆਂ ਸੀ, ਇਸ ਸਬੰਧ ਵਿਚ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਰਿਪੋਰਟਾਂ ਮੁਤਾਬਿਕ ਪੁਲਿਸ ਨੂੰ ਇਹ ਸ਼ਿਕਾਇਤ ਨੈਸ਼ਨਲ ਕੋਆਪਰੇਟਿਵ ਕਾਰਪੋਰੇਸ਼ਨ ਫੈਡਰੇਸ਼ਨ (ਐੱਨਸੀਸੀਐੱਫ) ਦੇ ਸੈਕਟਰ 22, ਚੰਡੀਗੜ੍ਹ ਦਫ਼ਤਰ ਤੋਂ ਮਿਲੀ ਹੈ।  ਪੁਲਿਸ ਹੁਣ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਵੱਡੇ ਘੁਟਾਲੇ ਤੋਂ ਪਰਦਾ ਉੱਠੇਗਾ ਕਿ ਆਖ਼ਿਰ ਕਿੰਨੇ ਪੈਸੇ, ਕਿਸ ਨੇ ਹੜੱਪੇ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement