Chandigarh News: ਬੰਬ ਸਕੂਐਡ ਨੇ ਹੋਟਲ ਦੀ ਬਾਰੀਕੀ ਨਾਲ ਕੀਤੀ ਜਾਂਚ
Chandigarh News: ਹੋਟਲ ਲਲਿਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਪੁਲਿਸ ਟੀਮ ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਦੇ ਨਾਲ ਚੰਡੀਗੜ੍ਹ ਆਈਟੀ ਪਾਰਕ ਸਥਿਤ ਮਸ਼ਹੂਰ ਹੋਟਲ ਪਹੁੰਚੀ। ਪੁਲਿਸ ਨੇ ਹੋਟਲ ਦੇ ਹਰ ਕੋਨੇ-ਕੋਨੇ ਦੀ ਤਲਾਸ਼ੀ ਲਈ।
ਇਸ ਦੇ ਨਾਲ ਹੀ ਹੋਟਲ ਦੀ ਸੁਰੱਖਿਆ ਵਧਾ ਦਿਤੀ ਗਈ ਹੈ। ਦਿੱਲੀ ਦੇ ਹੋਟਲ ਲਲਿਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਈਮੇਲ ਭੇਜ ਕੇ ਹੋਟਲ ਨੂੰ ਉਡਾਉਣ ਦੀ ਧਮਕੀ ਦਿਤੀ ਗਈ ਹੈ। ਇਸ ਤੋਂ ਬਾਅਦ ਵੀਰਵਾਰ ਨੂੰ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਹੋਟਲ ਲਲਿਤ ਦੀ ਵੀ ਯੂਟੀ ਪੁਲਿਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ। ਸੁਰੱਖਿਆ ’ਤੇ ਨਜ਼ਰ ਰਖਦੇ ਹੋਏ ਪੁਲਿਸ ਨੇ ਹੋਟਲ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਤਲਾਸ਼ੀ ਲਈ। ਇਸ ਵਿਚ ਪੁਲਿਸ ਦੇ ਸੁਰੱਖਿਆ ਵਿਭਾਗ ਅਤੇ ਬੰਬ ਨਿਰੋਧਕ ਦਸਤੇ ਅਤੇ ਹੋਰ ਪੁਲੀਸ ਟੀਮਾਂ ਨੇ ਹੋਟਲ ਦੀ ਜਾਂਚ ਕੀਤੀ।
ਹੋਟਲ ਲਲਿਤ ਦੇ ਸੀਈਓ ਨੇ ਕਿਹਾ ਕਿ ਦਿੱਲੀ ਵਿਚ ਇਕ ਧਮਕੀ ਭਰੀ ਈਮੇਲ ਮਿਲੀ ਸੀ ਕਿ ਅੱਜ ਦੁਪਹਿਰ ਹੋਟਲ ਲਲਿਤ ਨੂੰ ਉਡਾ ਦਿਤਾ ਜਾਵੇਗਾ। ਇਸ ਕਾਰਨ ਉਸ ਨੇ ਇਸ ਈਮੇਲ ਬਾਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀਆਂ ਸਾਰੀਆਂ ਟੀਮਾਂ ਨੇ ਆ ਕੇ ਹੋਟਲ ਦੀ ਜਾਂਚ ਕੀਤੀ।